*ਨਾਭਾ ਜੇਲ੍ਹ ‘ਚ ਫੈਲੀ ਘਾਤਕ ਬਿਮਾਰੀ, 1100 ‘ਚੋਂ 300 ਕੈਦੀ ਬਿਮਾਰ*

0
58

(ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਦੀਆਂ ਜੇਲ੍ਹਾਂ ਨੇ ਭਗਵੰਤ ਮਾਨ ਦਾ ਨੀਂਦ ਉਡਾਈ ਹੋਈ ਹੈ। ਹੁਣ ਨਾਭਾ ਦੀ ਜੇਲ੍ਹ ’ਚ ਭਿਆਨਕ ਬਿਮਾਰੀ ਫੈਲ ਗਈ ਹੈ। ਜੇਲ੍ਹ ਵਿੱਚ ਬੰਦ ਕਰੀਬ 1100 ਕੈਦੀਆਂ ਤੇ ਹਵਾਲਾਤੀਆਂ ਵਿੱਚੋਂ 300 ਬਿਮਾਰ ਪਾਏ ਗਏ ਹਨ। ਸੂਤਰਾਂ ਮੁਤਾਬਕ ਵੱਡੀ ਗਿਣਤੀ ਕੈਦੀ ਹੈਪੇਟਾਈਟਿਸ (ਕਾਲੇ ਪੀਲੀਏ) ਦੀ ਲਪੇਟ ਵਿੱਚ ਆ ਗਏ ਹਨ। 

ਸੂਤਰਾਂ ਮੁਤਾਬਕ ਇਸ ਜੇਲ੍ਹ ਦੇ 300 ਕੈਦੀ ਇਸ ਰੋਗ ਤੋਂ ਪੀੜਤ ਹਨ, ਜਿਨ੍ਹਾਂ ਵਿਚੋਂ 250 ਤੋਂ ਵੱਧ ਕੈਦੀ ਹੈਪੇਟਾਈਟਿਸ ਸੀ ਤੇ ਬਾਕੀ ਹੈਪੇਟਾਈਟਿਸ ਬੀ ਵਾਇਰਸ ਤੋਂ ਪੀੜਤ ਹਨ। ਜੇਲ੍ਹ ਸੁਪਰਡੈਂਟ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪਾਜ਼ੇਟਿਵ ਕੈਦੀਆਂ ਦੇ ਰੋਗ ਦੀ ਅਗਲੀ ਪੜਤਾਲ ਲਈ ਖੂਨ ਦੇ ਸੈਂਪਲ ਭੇਜੇ ਜਾ ਰਹੇ ਹਨ ਤੇ ਨਤੀਜੇ ਆਉਣ ‘ਤੇ ਲੋੜੀਂਦਾ ਇਲਾਜ ਸ਼ੁਰੂ ਕੀਤਾ ਜਾਵੇਗਾ। 

ਦੱਸ ਦਈਏ ਕਿ ਇਸ ਜੇਲ੍ਹ ਵਿੱਚ 1100 ਦੇ ਕਰੀਬ ਕੈਦੀ ਹਨ, ਜਿਨ੍ਹਾਂ ਦੇ ਖੂਨ ਦੀ ਜਾਂਚ ਤੋਂ ਬਾਅਦ ਵੱਡੇ ਪੱਧਰ ‘ਤੇ ਕੈਦੀ ਹੈਪੇਟਾਈਟਿਸ ਪਾਜ਼ੇਟਿਵ ਪਾਏ ਗਏ।

ਪੰਜਾਬ ਦੀਆਂ ਸਰਕਾਰਾਂ ਪੰਜਾਬੀ ਭਾਸ਼ਾ ਲਈ ਕਦੇ ਵੀ ਸੁਹਿਰਦ ਰਹੀਆਂ। ਸਿਆਸੀ ਲੀਡਰ ਸਿਰਫ ਬਿਆਨਬਾਜ਼ੀ ਹੀ ਕਰਦੇ ਹਨ ਪਰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੋਈ ਪੁਖਤਾ ਕਦਮ ਨਹੀਂ ਚੁੱਕੇ ਗਏ। ਇਹੋ ਕਾਰਨ ਹੈ ਕਿ ਅੱਜ ਦਫਤਰੀ ਭਾਸ਼ਾ ਅੰਗਰੇਜ਼ੀ ਬਣਦੀ ਜਾ ਰਹੀ ਹੈ ਤੇ ਪੰਜਾਬੀ ਬੱਚੇ ਹਿੰਦੀ ਬੋਲਣ ਲੱਗੇ ਹਨ।

ਸਰਕਾਰ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਭਾਸ਼ਾ ਵਿਭਾਗ ਪੰਜਾਬ ਦੇ ਦਫ਼ਤਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਈ ਅਹਿਮ ਅਹੁਦੇ ਖਾਲੀ ਹਨ। ਹੋਰ ਤਾਂ ਹੋਰ ਕਈ ਸਾਲਾਂ ਤੋਂ ਡਾਇਰੈਕਟਰ ਤੱਕ ਦੀ ਆਸਾਮੀ ਨਹੀਂ ਭਰੀ ਗਈ। ਹਾਸਲ ਜਾਣਕਾਰੀ ਮੁਤਾਬਕ ਨਵੰਬਰ 2015 ਵਿੱਚ ਵਿਭਾਗ ਦੇ ਡਾਇਰੈਕਟਰ ਦੀ ਸੇਵਾਮੁਕਤੀ ਮਗਰੋਂ ਇਹ ਅਹੁਦਾ ਹੁਣ ਤੱਕ ਨਹੀਂ ਭਰਿਆ ਗਿਆ।

LEAVE A REPLY

Please enter your comment!
Please enter your name here