
ਮਾਨਸਾ, 26 ਸਤੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) :ਮਾਣਯੋਗ ਵਧੀਕ ਸੈਸ਼ਨ ਜੱਜ ਮੈਡਮ ਮਨਜੋਤ ਕੌਰ ਵੱਲੋਂ ਥਾਣਾ ਸਦਰ ਮਾਨਸਾ ਵੱਲੋਂ ਪੋਕਸੋ ਐਕਟ ਤਹਿਤ ਦਰਜ ਕੀਤੇ ਮੁਕੱਦਮੇ ਦੇ ਦੋਸ਼ਾਂ ਤਹਿਤ 2 ਵਿਅਕਤੀਆਂ ਨੂੰ ਬਾਇੱਜਤ ਬਰੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਲਜ਼ਮ ਦੇ ਵਕੀਲ ਲਖਵਿੰਦਰ ਸਿੰਘ ਲਖਣਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਕਲਾਈੰਟ ਦੇ ਖਿਲਾਫ ਪੋਕਸੋ ਐਕਟ ਤਹਿਤ ਜੋ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ ਉਹ ਝੂਠ ਦਾ ਪੁਲੰਦਾ ਸੀ।
ਵਕੀਲ ਲਖਵਿੰਦਰ ਸਿੰਘ ਲਖਣਪਾਲ ਅਤੇ ਸਹਿਯੋਗੀ ਵਕੀਲ ਕਾਕਾ ਸਿੰਘ ਮਠਾੜੂ ਵੱਲੋਂ ਬਚਾਅ ਪੱਖ ਕਰਦੇ ਹੋਏ ਆਪਣੀਆਂ ਦਲੀਲਾਂ ਨਾਲ ਮੁਲਜ਼ਮਾਂ ਨੂੰ ਬਰੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਣਯੋਗ ਅਦਾਲਤ ਦੇ ਇਸ ਫੈਸਲੇ ਦਾ ਧੰਨਵਾਦ ਕਰਦੇ ਹਾਂ।
