*ਨਾਟਕੀ ਰੂਪ ਵਿੱਚ ਧਰਨੇ ਦੀ ਸਮਾਪਤੀ ਕੇਵਲ 10 ਮਿੰਟ ਵਿੱਚ ਧਰਨਾ ਮੁਲਤਵੀ ਅਤੇ ਜੂਸ ਵੀ ਪਿਆਇਆ*

0
240

ਮਾਨਸਾ 22 ਮਈ (ਸਾਰਾ ਯਹਾਂ/ਡਾ.ਸੰਦੀਪ ਘੰਡ) ਸੀਵਰੇਜ ਸਿਸਟਮ ਦੇ ਨਾਕਸ ਅਤੇ ਘਟੀਆਂ ਪ੍ਰਬੰਧ ਅਤੇ ਲੰਮੇ ਸਮੇਂ ਤੋਂ ਬੀਮਾਰੀਆਂ ਨਾਲ ਜੂਝ ਰਹੇ ਸ਼ਹਿਰ ਵਾਸੀਆਂ ਨੂੰ ਨਿਜਾਤ ਦਿਵਾਉਣ ਹਿੱਤ ਵੋਇਸ ਆਫ ਮਾਨਸਾ ਵੱਲੋਂ ਸ਼ਹਿਰ ਦੀਆਂ ਸਮੂਹ ਸਮਾਜਿਕ,ਧਾਰਿਮਕ,ਰਾਜਨੀਤਕ ਅਤੇ ਵਪਾਰਕ ਸੰਸਥਾਵਾਂ ਦੇ ਸਹਿਯੋਗ ਨਾਲ ਲਾਏ ਗਏ ਅੱਜ ਧਰਨੇ ਦੇ ਬਾਈਵੇਂ ਦਿਨ ਧਰਨਾ ਇੱਕ ਨਾਟਕ ਦੀ ਤਰਾਂ ਸਮਾਪਤ ਹੋ ਗਿਆ।ਧਰਨਾਕਾਰੀਆਂ ਵਿੱਚ ਸ਼ਾਮਲ ਬਹੁਤ ਲੋਕ ਇਸ ਗੱਲ ਤੋਂ ਗੁੱਸੇ ਵਿੱਚ ਦੇਖੇ ਗਏ ਕਿ ਵੋਇਸ ਆਫ ਮਾਨਸਾ ਦੇ ਕੁਝ ਆਗੂਆਂ ਨੇ ਪਰਦੇ ਦੇ ਪਿੱਛੇ ਆਪਣੀਆਂ ਰਾਜਨੀਤਕ ਰੋਟੀਆਂ ਸੈਕੀਆਂ ਇਸੇ ਲਈ ਲਈ ਧਰਨਾਕਾਰੀਆਂ ਵੱਲੋਂ ਵਾਰ ਵਾਰ ਕਹਿਣ ਤੇ ਅਤੇ ਬਿੰਨਾਂ ਕਿਸੇ ਭਰੋਸੇ ਤੋਂ ਧਰਨਾ ਖਤਮ ਕਰ ਦਿੱਤਾ ਗਿਆ।
ਧਰਨੇ ਦੀ ਸੁਰੂਆਤ ਤੇ ਸਮੂਹ ਪ੍ਰਬੰਧਕਾਂ ਵੱਲੋਂ ਪੰਜ ਯੋਧਿਆਂ ਨੂੰ ਭੁੱਖ ਹੜਤਾਲ ਤੇ ਬੈਠਾਇਆ ਗਿਆ।ਜਿੰਨਾ ਵਿੱਚ ਸੀਨੀਅਰ ਸਿਟੀਜਨ,ਐਸੋਸੀਏਸ਼ਨ ਦੇ ਪ੍ਰਧਾਨ ਬਿਕਰ ਸਿੰਘ ਮਘਾਣੀਆਂ,ਸਰਬ ਭਾਰਤੀ ਸ਼ੋਸਲਿਸਟ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ ਰਤਨ ਲਾਲ ਠੇਕੇਦਾਰ,ਨਰਿੰਦਰ ਕੁਮਾਰ ਟੀਨੂ ਅਤੇ ਬਾਲਾ ਰਾਮ ਨੇ ਸ਼ਮੂਲੀਅਤ ਕੀਤੀ।
ਉਹਨਾਂ ਨੂੰ ਵਧਾਈ ਦਿਿਦੰਆ ਸੀਨੀਅਰ ਆਗੂ ਡਾ.ਸੰਦੀਪ ਘੰਡ ਨੇ ਕਿਹਾ ਕਿ ਜਿਸ ਤਾਰੀਕੇ ਨਾਲ ਵੋਇਸ ਆਫ ਮਾਨਸਾ ਦੇ ਆਗੂ ਆਪਣੀ ਮਨਮਰਜੀ ਕਰਕੇ ਆਪਣੇ ਆਪ ਨੂੰ ਸੁਪਰੀਮ ਮੰਨਦੇ ਹੋਏ ਕਿਸੇ ਨਾਲ ਕਿਸੇ ਗੱਲ ਤੇ ਵਿਚਾਰ ਚਰਚਾ ਨਹੀ ਕਰਦੇ ਇਹ ਅਤਿ ਨਿੰਦਣਯੋਗ ਹੈ।ਉਹਨਾਂ ਕਿਹਾ ਕਿ ਉਹ ਧਰਨੇ ਦੇ 22 ਦਿੰਨਾਂ ਵਿੱਚ 18 ਦਿਨ ਮੌੜਮੰਡੀ ਤੋਂ ਆੳੇਦੇ ਰਹੇ ਤਿੰਨ ਦਿਨ ਭੁੱਖ ਹੜਤਾਲ ਤੇ ਵੀ ਬੇਠੈ ਪਰ ਵੋਇਸ ਆਫ ਮਾਨਸਾ ਦੇ ਆਗੂਆਂ ਨੇ ਉਹਨਾਂ ਨੂੰ ਕਦੇ ਵੀ ਵੋਇਸ ਆਫ ਮਾਨਸਾ ਦੀਆਂ ਮੀਟਿੰਗਾਂ ਜਾਂ ਲਏ ਗਏ ਫੈਸਿਲਆਂ ਬਾਰੇ ਜਾਣਕਾਰੀ ਨਹੀ ਦਿੱਤੀ।ਅੱਜ ਵੀ ਉਹਨਾਂ ਕਿਹਾ ਕਿ ਹੈਰਾਨੀ ਹੋਈ ਕਿ ਕੇਵਲ 10 ਮਿੰਟ ਵਿੱਚ ਨਾਟਕ ਦੀ ਲਿਖੀ ਹੋਈ ਸਕ੍ਰਿਪਟ ਵਾਂਗ ਕਾਰਵਾਈ ਕੀਤੀ ਗਈ।ਉਹਨਾਂ ਕਿਹਾ ਕਿ ਕੁਝ ਲੋਕ ਆਪਣੇ ਸਵਾਰਥੀ ਅਤੇ ਰਾਜਨੀਤਕ ਕਾਰਣਾ ਕਰਕੇ ਸੰਸ਼ਥਾਵਾਂ ਦੀ ਦੁਵਰਤੋਂ ਕਰਦੇ ਹਨ ਪਰ ਅੱਜਕਲ ਲੋਕ ਸਿਆਣੇ ਹੋ ਗਏ ਹਨ ਉਹ ਹਰ ਵਿਅਕਤੀ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ।
ਵੋਇਸ ਆਫ ਮਾਨਸਾ ਦਾੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ,ਡਾ.ਲਖਵਿੰਦਰ ਸਿੰਘ ਮੂਸਾ ਅਤੇ ਡਾ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਸਰਕਾਰ ਵੱਲੋਂ ਮਸਲੇ ਦੇ ਪੱਕੇ ਹੱਲ ਦਾ ਭਰੋਸਾ ਦਿਵਾਉਣ ਕਰਕੇ ਹੀ ਅਸੀ ਇਹ ਧਰਨਾ ਮੁਲਤਵੀ ਕਰ ਰਹੇ ਹਾਂ ਪਰ ਉਹਨਾਂ ਧਰਨਾ ਕੇਵਲ ਮੁਲਤਵੀ ਕੀਤਾ ਹੈ ਜੇਕਰ ਆਉਣ ਵਾਲੇ ਦਿੰਨਾਂ ਵਿੱਚ ਕੰਮ ਨਾ ਸ਼ੁਰੂ ਕੀਤਾ ਗਿਆ ਤਾਂ ਉਹ ਦੁਬਾਰਾ ਧਰਨਾ ਲਾਉਣ ਲਈ ਮਜਬੂਰ ਹੋਣਗੇ।
ਧਰਨੇ ਵਿੱਚ ਸ਼ਾਮਲ ਕਈ ਬੁੱਧੀਜੀਵੀ ਅਤੇ ਸੀਨੀਅਰ ਸਿਟੀਜਨ ਅਤੇ ਆਮ ਨਾਗਿਰਕਾਂ ਦਾ ਕਹਿਣਾ ਸੀ ਕਿ ਧਰਨੇ ਦੇ ਪ੍ਰਬੰਧਕਾ ਵੱਲੋਂ ਸਾਰਾ ਕੰਮ ਪਰਦੇ ਦੇ ਪਿੱਛੇ ਕੀਤਾ ਗਿਆ ਹੈ।ਸੀਨੀਅਰ ਆਗੂ ਸਾਬਕਾ ਮਿਊਸਪਲ ਕਮਿਸ਼ਨਂਰ ਜਤਿੰਦਰ ਆਗਰਾ,ਘਨੀਸ਼ਾਮ ਨਿੱਕੈ ਦਾ ਕਹਿਣਾ ਸੀ ਕਿ ਬਿੰਨਾ ਕਿਸੇ ਭਰੋਸੇ ਤੋਂ ਧਰਨੇ ਨੂੰ ਸਮਾਪਤ ਕਰਨਾ ਉਹ ਵੀ ਉਸ ਸਮੇ ਜਦੋਂ ਧਰਨੇ ਵਿੱਚ 60-70 ਸਾਲ ਦੇ ਸੀਨੀਅਰ ਸਿਟੀਜਨ ਵੀ ਭੁੱਖ ਹੜਤਾਲ ਤੇ ਬੈਠਦੇ ਰਹੇ।ਉਹਨਾਂ ਦੀਆਂ ਭਾਵਨਾਵਾਂ ਨਾਲ ਖਿਲਾਵੜ ਕਰਨਾ ਹੈ।ਜਸ ਬਾਰੇ ਕਿਸੇ ਨੂੰ ਵੀ ਪੱਤਾ ਨਹੀ ਸੀ ਅਤੇ ਕਿਸੇ ਨਾਲ ਵੀ ਵਿਚਾਰ ਵਟਾਦਰਾਂ ਨਹੀ ਕੀਤਾ ਗਿਆ।ਜਿਸ ਕਾਰਣ ਲੋਕਾਂ ਵਿੱਚ ਇਸ ਗੱਲ ਦੀ ਜੋਰਦਾਰ ਚਰਚਾ ਹੈ ਕਿ ਕੀ ਇਹ ਧਰਨਾ ਕਿਸੇ ਰਾਜਨੀਤਕ ਕਾਰਣਾ ਕਰਕੇ ਜਾਂ ਸਰਕਾਰ ਦੇ ਡਰ ਕਾਰਣ ਹਟਾਇਆ ਗਿਆ।
ਧਰਨੇ ਵਿੱਚ ਲਗਾਤਾਰ ਸ਼ਾਮਲ ਹੁੰਦੇ ਰਹੇ ਜਸਬੀਰ ਸਿੰਘ,ਕੁਲਵੰਤ ਸਿੰਘ,ਕ੍ਰਿਸ਼ਨ ਚੋਹਾਨ ਨੇ ਕਿਹਾ ਕਿ ਮੰਤਰੀ ਦੀ ਭਾਸ਼ਾ ਵੀ ਸਖਤ ਸੀ ਫੇਰ ਵੀ ਧਰਨੇ ਦੇ ਪ੍ਰਬੰਧਕ ਉਸ ਹੱਥੋਂ ਭੁੱਖ ਹੜਤਾਲੀਆਂ ਨੂੰ ਜੂਸ ਪਿਆਉਣ ਲਈ ਮਿੰਨਤਾ ਕਰਦੇ ਦੇਖੇ ਗਏ।
ਲੋਕਾਂ ਵਿੱਚ ਇਸ ਗੱਲ ਦੀ ਆਮ ਚਰਚਾ ਹੈ ਕਿ ਧਰਨੇ ਦੇ ਪ੍ਰਬੰਧਕਾਂ ਦਾ ਧਰਨੇ ਦੋਰਾਨ ਸੁਖਬੀਰ ਬਾਦਲ ਨੂੰ ਮਿੱਲਣਾ,ਚਲਦੇ ਧਰਨੇ ਵਿੱਚ ਬਿੰਨਾ ਕਿਸੇ ਧਰਨਾਕਾਰੀ ਨਾਲ ਸਲਾਹ ਮਸ਼ਵਰਾ ਕੀਤੇ ਰਾਜਨੀਤਕ ਲੋਕਾਂ ਨੂੰ ਮਿੱਲਣ ਲਈ ਤਰਲੇ ਕਰਨੇ ਉਹਨਾਂ ਦੀ ਇਮਾਨਦਾਰੀ ਤੇ ਸ਼ੰਕੇ ਖੜੀ ਕਰਦੀ ਹੈ।ਇਸ ਤੋਂ ਇਲਾਵਾ 60-70 ਸਾਲ ਦੇ ਬਜੁਰਗ ਤਾਂ ਧਰਨੇ ਤੇ ਬਿਠਾਉਦੇ ਰਹੇ ਪਰ ਸੰਸਥਾ ਦਾ ਪ੍ਰਧਾਨ ਇੱਕ ਦਿਨ ਵੀ ਧਰਨੇ ਤੇ ਨਹੀ ਬੈਠਿਆ।
ਅੱਜ ਧਰਨੇ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੂੰ ਲੇਕੇ ਆਉਣ ਦਾ ਸਾਰਾ ਕ੍ਰਡੇਟਿ ਨੋਜਵਾਨ ਆਪ ਆਗੂ ਚਸਪਿੰਦਰ ਭੁਪਾਲ ਨੂੰ ਜਾਦਾਂ ਹੈ ਅਤੇ ਉਸ ਨੇ ਧਰਨਾ ਕਾਰੀਆਂ ਨੂੰ ਭਰੋਸਾ ਵੀ ਦਿਵਾਇਆ ਕਿ ਉਹ ਪੱਕੇ ਤੋਰ ਤੇ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਵਾਕੇ ਦੇਣਗੇ।
ਪਰ ਅੱਜ ਧਰਨੇ ਵਿੱਚ ਸ਼ਾਮਲ ਲੋਕ ਉਸ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰ ਰਹੇ ਹਨ।

LEAVE A REPLY

Please enter your comment!
Please enter your name here