
ਲੁਧਿਆਣਾ: ਪੰਜਾਬ ‘ਚ ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ‘ਚੋਂ ਪੌਜ਼ੇਟਿਵ ਆਏ ਸ਼ਰਧਾਲੂਆਂ ‘ਚੋਂ ਇਕ ਦੀ ਅੱਜ ਲੁਧਿਆਣਾ ‘ਚ ਮੌਤ ਹੋ ਗਈ। ਪੰਜਾਬ ‘ਚ ਪਹਿਲੇ ਕੋਰੋਨਾ ਪੌਜ਼ੇਟਿਵ ਸ਼ਰਧਾਲੂ ਦੀ ਮੌਤ ਹੋਈ ਹੈ। ਮ੍ਰਿਤਕ ਦੀ ਉਮਰ 58 ਸਾਲ ਹੈ।
58 ਸਾਲਾ ਇਹ ਕੋਰੋਨਾ ਪੌਜ਼ੇਟਵ ਸ਼ਰਧਾਲੂ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਭਰਤੀ ਸੀ। ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ‘ਚੋਂ ਹੁਣ ਤਕ ਇਕ ਹਜ਼ਾਰ ਤੋਂ ਜ਼ਿਆਦਾ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।
ਲੁਧਿਆਣਾ ‘ਚ ਹੋਈ ਤਾਜ਼ਾ ਮੌਤ ਮਗਰੋਂ ਪੰਜਾਬ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ ਹੈ।
