06 ਜੁਲਾਈ (ਸਾਰਾ ਯਹਾਂ/ਰੀਤਵਾਲ) :ਪੁਰਾਣੀ ਪੈਨਸ਼ਨ ਦੀ ਮੰਗ ਨੂੰ ਸਰਕਾਰ ਵੱਲੋਂ ਲਗਾਤਾਰ ਅਣਗੌਲਿਆਂ ਕੀਤੇ ਜਾਣ
ਵਿਰੁੱਧ ਐੱਨਪੀਐੱਸ ਮੁਲਾਜæਮਾਂ ਨੇ ਰੋਸ਼ ਵਿਖਾਵਾ ਕਰਦਿਆਂ ਮ¨ਨਕ ਵਿਖੇ ਪੰਜਾਬ ਸਰਕਾਰ ਦਾ
ਪੁਤਲਾ ਫ¨ਕਿਆ ਗਿਆ। ਨਵੀਂ ਪੈਨਸ਼ਨ ਸਕੀਮ ਪ੍ਰਤੀ ਮੁਲਾਜ਼ਮਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ
ਹੈ। ਅੱਜ ਦੇ ਸਮੇਂ ਇੱਕੋ ਹੀ ਪੋਸਟ ਤੋਂ ਰਿਟਾਇਰ ਹੋਣ ਵਾਲੇ ਸਾਥੀ ਵੱਖ ਵੱਖ ਪੈਂਂਨਸਨਾਂ ਲੈ ਰਹੇ
ਹਨ ਅਤੇ ਇਹ ਪੈਂਨਸਨ ਜਿਥੇ ਇੱਕ ਕਰਮਚਾਰੀ ਲਗਭਗ ਤੀਹ ਹਜਾਰ ਲੈ ਰਿਹਾ ਉਥੇ ਐਨ ਪੀ ਐਸ ਅਧੀਨ
ਬਰਾਬਰ ਦੀ ਪੋਸਟ ਤੋਂ ਰਿਟਾਇਰ ਹੋਣ ਵਾਲਾ ਕਰਮਚਾਰੀ ਸਿਰਫ ਦੋ ਹਜਾਰ ਪੈਨਸ਼ਨ ਵਜੋਂ ਲੈ ਰਹੇ ਹਨ। ਇਸ ਤੋਂ
ਵੱਧ ਵਿਤਕਰਾ ਕਈ ਹੋ ਸਕਦਾ। ਸੰਘਰਸ਼ ਦਾ ਇਹ ਸਿਲਸਿਲਾ ਰੁਕਦਾ ਨਹੀਂ ਲੱਗ ਰਿਹਾ। ਠੀਕ ਪੰਜ ਦਿਨ ਬਾਅਦ
ਐਨ ਪੀ ਐਸ ਮੁਲਾਜਮਾਂ ਵੱਲੋਂ 11 ਜੁਲਾਈ ਨੂੰ ਬਠਿੰਡਾ ਵਿਖੇ ਲਲਕਾਰ ਰੈਲੀ ਕੀਤੀ ਜਾਵੇਗੀ। ਸਰਕਾਰ ਦਾ
ਅੜੀਅਲ ਰਵੱਈਆ ਸਰਕਾਰ ਦੀਆਂ ਮੁਸ਼ਕਿਲਾਂ ਵਧਾ ਸਕਦਾ ਜਿਲ੍ਹਾ ਆਗ¨ ਸੁਖਦੇਵ ਸਿੰਘ
ਚੰਗਾਲੀਵਾਲਾ,ਕਰਨੈਲ ਮ¨ਨਕ ਸਤੀਸ਼ ਸੈਣੀ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ
ਅਮਰਿੰਦਰ ਸਿੰਘ ਨੇ ਐਨ ਪੀ ਐਸ (ਨਵੀਂ ਪੈਨਸ਼ਨ ਸਕੀਮ ) ਅਧੀਨ ਆਉਂਦੇ ਮੁਲਾਜ਼ਮਾਂ ਨਾਲ ਇਹ
ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਇਸ ਲਾਰੇ ਨੂੰ ਲੈ ਕੇ ਪੰਜਾਬ ਦੇ
ਤਕਰੀਬਨ ਦੋ ਲੱਖ ਐਨ ਪੀ ਐਸ ਮੁਲਾਜਮਾਂ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਇਸ ਵਾਅਦੇ ਨੂੰ ਐਨ
ਪੀ ਐਸ ਮੁਲਾਜਮਾਂ ਨੇ ਵੱਖ ਵੱਖ ਹਲਕਾ ਐਮ ਐਲ ਏ ਦੇ ਰਾਹੀਂ ਕੈਪਟਨ ਸਾਹਿਬ ਨੂੰ ਵਾਅਦਾ ਯਾਦ
ਕਰਾਊ ਪੱਤਰ ਵੀ ਦਿੱਤੇ। 28 ਫਰਵਰੀ ਨੂੰ ਪਟਿਆਲਾ ਵਿਖੇ ਭਰਵੀਂ ਰੋਸ ਰੈਲੀ ਕੀਤੀ ਜਿਸਦੇ ਸਿੱਟੇ ਵਜੋਂ ਪ੍ਰਮੁੱਖ
ਸਕੱਤਰ ਪੰਜਾਬ ਸਰਕਾਰ ਸ੍ਰੀ ਸੁਰੇਸ਼ ਕੁਮਾਰ ਨਾਲ ਮੀਟਿੰਗ ਤੈਅ ਹੋਈ। ਅਤੇ ਆਗ¨ਆਂ ਨਾਲ ਛੇਤੀ ਹੀ
ਪੁਰਾਣੀ ਪੈਨਸ਼ਨ ਰਿਵਿਊ ਕਮੇਟੀ ਦੀ ਮੀਟਿੰਗ ਕਰਾਉਣ ਦਾ ਵਾਅਦਾ ਕੀਤਾ ਗਿਆ। ਪਰ ਇਹ ਮੀਟਿੰਗ ਦੋ
ਮਹੀਨੇ ਬੀਤ ਜਾਣ ਬਾਅਦ ਵੀ ਨਹੀਂ ਕਰਾਈ ਗਈ। ਸਰਕਾਰ ਦੀਆਂ ਡੰਗ ਟਪਾਊ ਅਤੇ ਲਾਰੇ ਲਾਊ ਨੀਤੀਆਂ ਨੇ
ਐਨ ਪੀ ਐਸ ਮੁਲਾਜ਼ਮਾਂ ਵਿੱਚ ਭਾਰੀ ਰੋਸ ਭਰ ਦਿੱਤਾ ਹੈ। ਇਸ ਰੋਸ ਨੂੰ ਜਾਹਿਰ ਕਰਨ ਅਤੇ ਸਰਕਾਰ ਦੀ ਡੰਗ
ਟਪਾਊ ਨਿਤੀ ਵਿਰੁੱਧ ਅੱਜ ਮ¨ਨਕ . ਵਿਖੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਉਲੀਕੇ
ਪ੍ਰੋਗਰਾਮ ਤਹਿਤ ਪੰਜਾਬ ਸਰਕਾਰ ਦਾ ਪੁਤਲਾ ਫ¨ਕਿਆ ਗਿਆ।ਬਲਾਕ ਆਗ¨ ਛੱਜ¨ ਰਾਮ ਮਨਿਆਣਾ
ਸੰਦੀਪ ਸਿੰਘ ਚ¨ੜਲ ਮਨਪ੍ਰੀਤ ਸਿੰਘ ਨੇ ਦੱਸਿਆ 11ਜੁਲਾਈ ਨੂੰ ਬਠਿੰਡਾ ਵਿਖੇ ਵਿੱਤ ਮੰਤਰੀ ਨੂੰ ਚੋਣਾਂ
ਸਮੇਂ ਕੀਤੇ ਵਾਅਦੇ ਯਾਦ ਕਰਵਾਉਣ ਲਈ ਲਲਕਾਰ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ
ਮੁਲਾਜਮ ਸ਼ਾਮਲ ਹੋਣਗੇ । ਸੋਸ਼ਲ ਸਕਿਓਰਿਟੀ ਦੇ ਨਾਮ ਤੇ ਮਿਲਣ ਵਾਲੀ ਪੈਂਨਸਨ ਬੰਦ ਕਰਕੇ ਕਰਮਚਾਰੀਆਂ ਦੇ
ਬੁਢਾਪੇ ਨੂੰ ਐਨ ਪੀ ਐਸ ਪ੍ਰਾਈਵੇਟ ਫੰਡਾਂ ਆਸਰੇ ਛੱਡਣਾ ਗੈਰਜੁੰਮੇਵਾਰਾਨਾ ਫੈਸਲਾ ਹੈ। ਜੇ
ਸਰਕਾਰ ਅਜੇ ਵੀ ਇਸ ਮੰਗ ਨੂੰ ਅਣਗੌਲਿਆਂ ਕਰਦੀ ਹੈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ
ਸੱਤਾਧਾਰੀ ਪਾਰਟੀ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮੋਕੇ ਜਤਿਨ ਜੈਨ ਸਰਬਜੀਤ
ਸਿੰਘ ਸੁਰਿੰਦਰ ਸਿੰਘ ਦਵਿੰਦਰ ਸਿੰਘ ਮ¨ਨਕ ਗੁਰਮੀਤ ਸਿੰਘ ਸਲੇਮਗੜ੍ਹ ਮਾਈ ਵਕਸ ਮ¨ਨਕ ਗੁਰਮੀਤ
ਕੌਰ ਸਲੇਮਗੜ੍ਹ ਮ¨ਰਤੀ ਰਾਣੀ ਸਤਿਗੁਰ ਬੱਲਰਾਂ ਗੁਰਮੇਲ ਛਾਜਲੀ ਰਾਮ ਦੀਆਂ ਮਨਿਆਣਾ ਭਰਪ¨ਰ
ਸਲੇਮਗੜ੍ਹ ਰਾਜ ਸੈਣੀ ਸੁਮਿਤ ਮਨਿਆਣਾ ਸਿਧਾਰਥ ਸੈਣੀ ਆਦਿ ਹਾਜ਼ਰ ਸਨ।