ਨਹੀਂ ਮਿਲ ਰਿਹਾ ਸਿੱਧੂ ਮੂਸੇਵਾਲਾ, ਭਾਲ ‘ਚ ਲੱਗੀ ਪੰਜਾਬ ਪੁਲਿਸ

0
251

ਚੰਡੀਗੜ੍ਹ: ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ ਪੁਲਿਸ ਤੋਂ ਲੁਕਦਾ ਫਿਰ ਰਿਹਾ ਹੈ। ਦਰਅਸਲ ਸਿੱਧੂ ਮੂਸੇਵਾਲਾ ਖਿਲਾਫ ਆਰਮਜ਼ ਐਕਟ ਦੇ ਤਹਿਤ ਬਰਨਾਲਾ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ।ਉਦੋਂ ਤੋਂ ਹੀ ਸਿੱਧੂ ਮੂਸੇਵਾਲਾ ਪੁਲਿਸ ਤੋਂ ਲੁਕ ਰਿਹਾ ਹੈ।

ਦਿਲਚਸਪ ਗੱਲ ਇਹ ਹੈ ਕਿ ਪਹਿਲਾਂ ਪੁਲਿਸ ਨੇ ਹੀ ਸਿੱਧੂ ਨੂੰ ਇੱਕ ਮੁਲਾਜ਼ਮ ਦੀ ਨਿੱਜੀ ਸ਼ੂਟਿੰਗ ਰੇਂਜ ‘ਚ ਹਥਿਆਰ ਫੜ੍ਹਾਏ ਅਤੇ ਫਾਇਰਿੰਗ ਦੀ ਇਜਾਜ਼ਤ ਵੀ ਦਿੱਤੀ। ਹੁਣ ਉਹੀ ਪੁਲਿਸ ਸਿੱਧੂ ਖਿਲਾਫ ਆਰਮਜ਼ ਐਕਟ ਦੀ ਧਾਰਾ 25 ਤੇ 30 ਲੱਗਾ ਕਿ ਸਿੱਧੂ ਦੀ ਭਾਲ ‘ਚ ਲੱਗੀ ਹੋਈ ਹੈ।

ਪੁਲਿਸ ਮੁਤਾਬਕ ਸਿੱਧੂ ਦੇ ਪਿੰਡ ਉਸਦੇ ਘਰ ਤਾਲਾ ਲੱਗਾ ਹੋਇਆ ਹੈ।ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿੱਧੂ ਕੱਲ੍ਹ ਘਰ ਹੀ ਸੀ ਪਰ ਪੁਲਿਸ ਇੱਥੇ ਦਾਅਵਾ ਕਰ ਰਹੀ ਹੈ ਕਿ ਉਹ ਸਿੱਧੂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ ਪਰ ਉਹ ਨਹੀਂ ਮਿਲ ਰਿਹਾ। ਪਿੰਡ ਵਾਸੀਆਂ ਮੁਤਾਬਕ ਸਿੱਧੂ ਜ਼ਿਆਦਾ ਤਰ ਪਿੰਡ ‘ਚ ਹੀ ਹੁੰਦਾ ਹੈ।ਇਸ ਤੋਂ ਇਹ ਵੀ ਸਾਫ ਹੁੰਦਾ ਹੈ ਕਿ ਸਿੱਧੂ ਨੂੰ ਪੁਲਿਸ ਜਾਂ ਕੇਸ ਦਾ ਕੋਈ ਖੌਫ ਨਹੀਂ ਹੈ।

ਦਰਅਸਲ, ਪੰਜਾਬੀ ਗਾਇਕ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਸੀ ਜਿਸ ‘ਚ ਉਹ ਲੌਕਡਾਊਨ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਨਿੱਜੀ ਫਾਇਰਿੰਗ ਰੇਂਜ ਵਿੱਚ ਫਾਇਰਿੰਗ ਕਰਦਾ ਨਜ਼ਰ ਆਇਆ ਸੀ। ਉਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਇਹ ਸਾਰੇ ਮਾਮਲੇ ਨੇ ਜ਼ੋਰ ਫੜ੍ਹਿਆ ਸੀ।

ਸੰਗਰੂਰ ਤੇ ਬਰਨਾਲਾ ਪੁਲਿਸ ਨੇ ਮੂਸੇਵਾਲਾ ਤੇ ਪੰਜ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਦਰਜ ਦੋਵਾਂ ਐਫਆਈਆਰਜ਼ ਵਿੱਚ ਆਰਮਜ਼ ਐਕਟ ਦੀ ਧਾਰਾ 25 ਤੇ 30 ਸ਼ਾਮਲ ਕਰ ਦਿੱਤੀ ਸੀ। ਇੱਕ ਸਬ-ਇੰਸਪੈਕਟਰ, ਦੋ ਹੈੱਡ ਕਾਂਸਟੇਬਲ, ਦੋ ਕਾਂਸਟੇਬਲ ਤੇ ਤਿੰਨ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ।

LEAVE A REPLY

Please enter your comment!
Please enter your name here