ਨਹੀਂ ਟਲ ਰਹੇ ਲੋਕ, ਕਰਫਿਊ ਦੀ ਕਰ ਰਹੇ ਉਲੰਘਣਾ, ਪੁਲਿਸ ਨੇ ਕੀਤੀਆਂ 150 ਤੋਂ ਵੱਧ FIR ਦਰਜ

0
61

ਚੰਡੀਗੜ੍ਹ: ਕੋਰੋਨਾਵਾਇਰਸ ਦੇ ਕਹਿਰ ਨੂੰ ਰੋਕਣ ਲਈ ਜਿਥੇ ਦੇਸ਼ ਭਰ ‘ਚ ਲੌਕਡਾਉਨ ਹੈ, ਉੱਥੇ ਹੀ ਪੰਜਾਬ ‘ਚ ਕਰਫਿਊ ਲੱਗਾ ਹੋਇਆ ਹੈ। ਸਰਕਾਰ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੇ ਜਾਣ ਦੇ ਬਾਵਜੂਦ ਲੋਕ ਘਰਾਂ ਅੰਦਰ ਨਾ ਰੁੱਕ ਕੇ ਕਰਫਿਊ ਦੀ ਉਲੰਘਣਾ ਕਰ ਰਹੇ ਹਨ।

ਪਿਛਲੇ ਦਿਨੀਂ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਵੇਖੀਆਂ ਹਨ ਕਿ ਕਿਵੇਂ ਪੰਜਾਬ ਪੁਲਿਸ ਲੋਕਾਂ ਤੇ ਸਖ਼ਤੀ ਵਿਖਾ ਰਹੀ ਹੈ। ਬਿਨ੍ਹਾਂ ਜ਼ਰੂਰੀ ਕੰਮ ਦੇ ਘੁੰਮਣ ਵਾਲਿਆਂ ਦੀ ਪੁਲਿਸ ਕਾਫ਼ੀ ਛਿੱਤਰ ਪਰੇਡ ਵੀ ਕਰ ਚੁੱਕੀ ਹੈ। ਫੇਰ ਵੀ ਬਹੁਤੇ ਲੋਕ ਕਾਨੂੰਨ ਦੀ ਉਲੰਘਣਾ ਕਰ ਤੋਂ ਨਹੀਂ ਟਲ ਰਹੇ।

ਇਸ ਦੌਰਾਨ ਪੰਜਾਬ ਪੁਲਿਸ ਨੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ 170 ਐਫਆਈਆਰ ਦਰਜ ਕੀਤੀਆਂ ਹਨ। ਇਸ ਦੇ ਨਾਲ ਹੀ 262 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। 166 ਦੇ ਕਰੀਬ ਲੋਕਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਹੈ।

ਚਾਰ ਵਿਅਕਤੀਆਂ ਨੂੰ ਕੁਆਰੰਟੀਨ ਦੀ ਉਲੰਘਣ ਕਰ ਲਈ ਫੜਿਆ ਗਿਆ ਹੈ। ਪੰਜਾਬ ਭਰ ‘ਚ ਕੋਰੋਨਾਵਾਇਰਸ ਕਾਰਨ ਲੱਗੇ ਕਰਫਿਊ ਨੂੰ ਕਾਮਯਾਬ ਬਣਾਉਣ ਲਈ ਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 40 ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੀ ਗਏ ਹਨ।

LEAVE A REPLY

Please enter your comment!
Please enter your name here