ਮਾਨਸਾ 15 ਅਗਸਤ (ਸਾਰਾ ਯਹਾ, ਹੀਰਾ ਸਿੰਘ ਮਿੱਤਲ) : ਜਿਲ੍ਹਾ ਯੂਥ ਕੋਆਰਡੀਨੇਟਰ ਵੱਲੋ ਸਕੀਮਾਂ ਅਤੇ ਨਸ਼ਿਆਂ ਸਬੰਧੀ ਤਿਆਰ ਕੀਤਾ ਕਿਤਾਬਚਾ ਕਲੱਬਾਂ ਨੂੰ ਦੇਕੇ ਕੀਤੀ ਸ਼ਰੂਆਤ
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਇਸ ਸਾਲ ਦੇਸ਼ ਦਾ ਅਜਾਦੀ ਦਿਵਸ ਭਾਰਤ ਸਰਕਾਰ ਦੀਆਂ ਹਦਾਇੰਤਾਂ ਅੁਨਸਾਰ ਕੋਵਿਡ ਸਬੰਧੀ ਸਾਵਧਾਨੀਆਂ ਵਰਤਦੇ ਹੋਏ ਮਨਾਇਆ ਗਿਆ।ਇਸ ਬਾਰੇ ਜਾਣਕਾਰੀ ਦਿਦਿੰਆ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਕੋਆਰਡੀਨੇਟਰ ਸਰਬਜੀਤ ਸਿੰਘ ਅਤੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਦਸਿਆ ਕਿ ਇਸ ਵਾਰ ਸਮੂਹ ਵਲ਼ਮਟੀਅਰਜ ਨੇ ਜਿਥੇ ਲੌਕਾਂ ਨੂੰ ਘਰ ਘਰ ਜਾਕੇ ਅਜਾਦੀ ਦਿਵਸ ਦੀ ਮਹੱਤਤਾ ਬਾਰੇ ਚਾਣਨਾ ਪਾਇਆ ਗਿਆ ਉਥੇ ਹੀ ਨੋਜਵਾਨਾਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ,ਨਸ਼ਿਆਂ ਤੋ ਦੂਰ ਰਹਿਣ ਦਾ ਲਿਟਰੇਚਰ,ਮਗਨਰੇਗਾ ਸਬੰਧੀ ਲਿਟਰੇਚਰ ਵੰਡਿਆ ਗਿਆ।ਜਿਲ੍ਹਾ ਯੂਥ ਕੋਆਰਡੀਨੇਟਰ ਨੇ ਇਸ ਮੁਹਿੰਮ ਦੀ ਸ਼ਰੂਆਤ ਕਰਦਿਆਂ ਕਿਹਾ ਕਿ ਅਸਲ ਅਜਾਦੀ ਦਾ ਮਤਲਬ ਇਹ ਹੀ ਹੈ ਕਿ ਸਾਨੂੰ ਲੋਕਾਂ ਨੂੰ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦੇ ਸਕੀਏ ਤਾਂ ਜੋ ਵੱਧ ਤੋ ਵੱਧ ਲੋਕ ਇਹਨਾਂ ਸਕੀਮਾਂ ਦਾ ਲਾਭ ਲੇ ਸਕਣ।ਉਹਨਾਂ ਇਹ ਵੀ ਕਿਹਾ ਕਿ ਲੌਕਾਂ ਦੀ ਅਗਾਅਨਿਤਾ ਕਾਰਨ ਦੀ ਉਹਨਾਂ ਕੋਲ ਸਰਕਾਰੀ ਸਕੀਮਾਂ ਨਹੀ ਪੁਹੰਚ ਸਕਦੀਆਂ ਜਿਸ ਕਾਰਨ ਉਹ ਸਰਕਾਰ ਦੀਆਂ ਚਲ ਰਹੀਆਂ ਲੋਕ ਭਲਾਈ ਸਕੀਮਾਂ ਤੋ ਵਾਝੇ ਰਹਿ ਜਾਂਦੇ ਹਨ।ਉਹਨਾਂ ਕਿਹਾ ਕਿ ਫਿੱਟ ਇੰਡੀਆ ਮੁਹਿੰਮ ਵਿੱਚ ਵੀ ਕਲੱਬ ਮੈਬਰਾਂ ਨੂੰ ਸਵੇਰ ਦੀ ਸੇਰ,ਦੋੜਾਂ ਅਤੇ ਸਾਈਕਲ ਚਲਾਉਣ ਲਈ ਪ੍ਰਰੇਤਿ ਕੀਤਾ ਜਾ ਰਹਾ ਹੈ।
ਕੋਰੋਨਾ ਮਹਾਮਾਂਰੀ ਤੋ ਬਚਾਅ ਅਤੇ ਸਾਵਧਾਨੀਆਂ ਵਰਤਣ ਸਬੰਧੀ ਸ਼੍ਰੀ ਸੰਦੀਪ ਘੰਡ ਨੇ ਕਿਹਾ ਕਿ ਦਿਨੋ ਦਿਨ ਸਰਕਾਰ ਵੱਲੋ ਕੋਰਨਾ ਦੇ ਟੈਸਟਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਮਰੀਜਾਂ ਦੀ ਗਿਣਤੀ ਵੀ ਵੱਧ ਰਹੀ ਹੈ ਪਰ ਜੇਕਰ ਸਿਹਤ ਵਿਭਾਗ ਵੱਲੋ ਦਿੱਤੀਆਂ ਸਾਰੀਆਂ ਸਾਵਧਾਨੀਆਂ ਜਿਵੇਂ ਵਾਰ ਵਾਰ ਹੱਥ ਧੌਣਾ,ਮਾਸਕ ਪਹਿਨਣਾ,ਇੱਕ ਮੀਟਰ ਦੀ ਦੂਰੀ ਬਣਾਈ ਰੱਖਣ ਅਤੇ ਵੱਧ ਤੋ ਵੱਧ ਘਰ ਵਿੱਚ ਹੀ ਰਹਿਣ ਨੂੰ ਮੰਨਦੇ ਰਹਾਗੇ ਤਾਂ ਅਸੀ ਕੋਰੋਨਾ ਤੋਂ ਬੱਚੇ ਰਹਿ ਸਕਦੇ ਹਾਂ।ਸ਼੍ਰੀ ਘੰਡ ਨੇ ਕਿਹਾ ਕਿ ਕਲੱਬਾਂ ਵੱਲੋ ਕੋਰੋਨਾ ਸਮੇਂ ਤੋਂ ਹੀ ਸ਼ਾਨਦਾਰ ਕੰਮ ਕੀਤਾ ਗਿਆ ਹੈ ਜਿਲ੍ਹੇ ਦੀਆਂ ਕਈ ਕਲੱਬਾਂ ਨੇ ਹੁੱਣ ਤੱਕ ਲਗਾਤਾਰ ਮਾਸਕ ਬਣਾ ਕੇ ਵੰਡਣ,ਲੋੜਵੰਦਾਂ ਨੂੰ ਰਾਸ਼ਣ ਵੰਡਣ ਤੋ ਇਲਾਵਾ ਬਲੱਡ ਬੈਕ ਵਿੱਚ ਖੁਨ ਦੀ ਕਮੀ ਨੂੰ ਪੂਰਾ ਕਰਨ ਹਿੱਤ ਖੂਨਦਾਨ ਕੈਂਪ ਲਾਏ ਜਾ ਰਹੇ ਹਨ ।ਇਸ ਤੋ ਇਲਾਵਾ ਗਲਾਸ ਫਾਊਡੇਸ਼ਨ ਮੋਹਾਲੀ,ਵਣ ਵਿਭਾਗ ਅਤੇ ਜਿਲ੍ਹੇ ਦੀਆਂ ਯੂਥ ਕਲੱਬਾਂ ਦੇ ਸਹਿਯੋਗ ਨਾਲ ਵਾਤਾਰਣ ਨੂੰ ਹਰਿਆਾਂ ਭਰਿਆ ਰੱਖਣ ਹਿੱਤ ਪੌਦੇ ਲਾਏ ਜਾ ਰਹੇ ਹਨ ਅਤੇ ਕਈ ਕਲੱਬਾਂ ਵਿੱਚ ਮਿੰਨੀ ਜੰਗਲ ਵੀ ਲਗਾਏ ਜਾ ਰਹੇ ਹਨ।
ਇਸ ਮੁਹਿੰਮ ਵਿੱਚ ਨਹਿਰੂ ਯੂਵਾ ਕੇਂਦਰ ਦੇ ਵਲੰਟੀਅਰਜ ਤੋ ਇਲਾਵਾ ਸਿਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿਧੂ,ਸੁਖਜੀਤ ਸਿੰਘ ਗਲਾਸ ਫਾਊਡੇਸ਼ਨ ਮੋਹਾਲੀ,ਡਿੰਪਲ ਫਰਵਾਹੀ,ਆਸਰਾ ਫਾਊਡੇਸ਼ਨ ਬਰੇਟਾ,ਨੋਜਵਾਨ ਏਕਤਾ ਕਲੱਬ ਭਾਈ ਦੇਸਾ,ਕਾਰਗਿਲ ਸ਼ਹੀਦ ਸੁਖਵਿੰਦਰ ਸਿੰਘ ਕਲੱਬ ਚਹਿਲਾਂ ਵਾਲੀ,ਸ਼ਹੀਦ ਨਛੱਤਰ ਸਿੰਘ ਯੁਵਕ ਭਲਾਈ ਕਲੱਬ ਗੇਹਲੇ,ਨੋਜਵਾਨ ਸਪੋਰਟਸ ਕਲੱਬ ਕੱਲੋ,ਉਮੀਦ ਸੋਸ਼ਲ ਵੇਲਫੈਅਰ ਕਲੱਬ ਬੌੜਾਵਾਲ,ਪੀ.ਬੀ,ਕਲੱਬ ਜੋਗਾ ਅਤੇ ਜਿਲ੍ਹੇ ਦੀਆਂ ਹੋਰ ਯੂਥ ਕਲੱਬਾਂ ਨਿਰੰਤਰ ਸਹਿਯੋਗ ਦੇ ਰਹੀਆਂ ਹਨ।