*ਨਹਿਰੂ ਯੁਵਾ ਕੇਂਦਰ ਰਾਜ ਪੱਧਰੀ ਭਾਸ਼ਣ ਮੁਕਾਬਿਲਆਂ ਵਿੱਚ ਮਾਨਸਾ ਦੀ ਪਰਮਜੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੁਸ਼ਿਆਰਪੁਰ ਦੀ ਜੀਵਨ ਰਹੀ ਪਹਿਲੇ ਸਥਾਨ ਤੇ।*

0
15

ਮਾਨਸਾ ( ਸਾਰਾ ਯਹਾਂ/ਜੋਨੀ ਜਿੰਦਲ ) ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਹਿੰਦੀ ਭਾਸ਼ਾ ਦੇ ਵਿਕਾਸ ਅਤੇ ਪ੍ਰਚਾਰ ਹਿੱਤ ਹਰ ਸਾਲ 14 ਸਤੰਬਰ ਤੋਂ 29 ਸਤੰਬਰ ਤੱਕ ਹਿੰਦੀ ਦਿਵਸ ਅਤੇ ਹਿੰਦੀ ਪੰਦਰਵਾੜਾ ਮਨਾਇਆ ਜਾਂਦਾ ਹੈ।ਜਿਸ ਵਿੱਚ ਕੇਂਦਰ ਸਰਕਾਰ ਦੇ ਹਰ ਵਿਭਾਗ ਵੱਲੋਂ ਇਸ ਸਬੰਧੀ ਸੈਮੀਨਾਰ,ਕਵੀ ਸੰਮੇਲਨ,ਵਿਚਾਰ ਚਰਚਾਵਾਂ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਦੇਂ ਹਨ।ਨਹਿਰੂ ਯੁਵਾ ਕੇਂਦਰ ਸਗੰਠਨ ਪੰਜਾਬ ਅਤੇ ਚੰਡੀਗੜ ਵੱਲੋਂ ਵੀ ਮਿਤੀ 14 ਸਤੰਬਰ ਤੋ ਰਾਜ ਅਤੇ ਜਿਲ੍ਹਾ ਪੱਧਰ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ੁਇਸ ਲੜੀ ਨੂੰ ਜਾਰੀ ਰੱਖਦੇ ਹੋਏ ਰਾਜ ਪੱਧਰ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ।ਜਿਸ ਦੀ ਪਧਾਨਗੀ ਕਰਦਿਆਂ ਨਹਿਰੂ ਯੁਵਾ ਕੇਂਦਰ ਸਗੰਠਨ ਪੰਜਾਬ ਅਤੇ ਚੰਡੀਗੜ ਦੇ ਰਾਜ ਨਿਰਦੇਸ਼ਕ ਸ਼੍ਰੀ ਬਿਕਰਮ ਸਿੰਘ ਗਿੱਲ ਨੇ ਕਿਹਾ ਕਿ ਹਿੰਦੀ ਸਾਡੇ ਰਾਸ਼ਟਰੀ ਭਾਸ਼ਾ ਹੈ ਅਤੇ ਇਹ ਸਾਡੇ ਭਾਰਤ ਦੇ ਸਮੂਹ ਰਾਜਾਂ ਦੇ ਲੋਕਾਂ ਨੂੰ ਇੱਕ ਮਾਲਾ ਵਿੱਚ ਪਰੋਕੇ ਰੱਖਦੀ ਹੈ।ਉਹਨਾਂ ਕਿਹਾ ਕਿ ਸਾਨੂੰ ਆਪਣੀ ਮਾਤ ਭਾਸ਼ਾ ਦੇ ਨਾਲ ਨਾਲ ਰਾਸ਼ਟਰ ਦੀ ਭਾਸ਼ਾ ਵੀ ਸਿੱਖਣੀ ਚਾਹੀਦੀ ਹੈ ਬਲਕਿ ਜਿੰਨੀਆਂ ਵੀ ਭਾਸ਼ਾ ਦਾ ਗਿਆਨ ਕਿਸੇ ਵਿਅਕਤੀ ਨੂੰ ਹੁੰਦਾ ਹੈ ਉਹਨਾਂ ਹੀ ਉਸ ਨੂੰ ਉਹਨਾਂ ਰਾਜਾਂ ਅਤੇ ਦੇਸ਼ਾ ਦੇ ਸਭਿਆਚਾਰ ਅਤੇ ਇਤਹਾਸ ਨੂੰ ਜਾਣਨ ਦਾ ਮੋਕਾ ਵੀ ਮਿਲਦਾ ਹੈ।ਸ਼੍ਰੀ ਗਿੱਲ ਨੇ ਕਿਹਾ ਕਿ ਪੰਜਾਬ ਦੇ ਸਾਰੇ ਦੇ ਸਾਰੇ 22 ਜਿਲਿਆਂ ਵਿੱਚ ਇਸ ਸਬੰਧੀ ਵੱਖ ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਅਤੇ ਅੱਜ ਦਾ ਇਹ ਭਾਸ਼ਣ ਮੁਕਾਬਲਾ ਵੀ ਉਸ ਲੜੀ ਦਾ ਹੀ ਹਿੱਸਾ ਹੈ।
ਰਾਜ ਪੱਧਰ ਦੇ ਕਰਵਾਏ ਗਏ ਭਾਸ਼ਣ ਮੁਕਾਬਿਲਆਂ ਵਿੱਚ ਜੀਵਨ ਰਾਣੀ ਹੁਸ਼ਿਆਰਪੁਰ ਨੇ ਪਹਿਲਾ ਪਰਮਜੀਤ ਕੌਰ ਬੁਢਲਾਡਾ(ਮਾਨਸਾ) ਨੇ ਦੂਸ਼ਰਾ ਅਤੇ ਗਗਨਦੀਪ ਜੋਸ਼ੀ ਸੰਗਰੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਹਨਾਂ ਜੈਤੂਆਂ ਨੁੰ ਕਰਮਵਾਰਪਹਿਲੇ ਨੰਬਰ ਤੇ ਰਹਿਣ ਵਾਲੇ ਨੂੰ ਇੱਕ ਹਜਾਰ ਦੂਸਰੇ ਸਥਾਨ ਤੇ ਰਹਿਣ ਵਾਲੇ ਨੂੰ ਅੱਠ ਸੋ ਰੁਪਏ(800/-) ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਭਾਗੀਦਾਰ ਨੂੰ ਪੰਜ ਸੋ ਰੁਪਏ ਨਗਦ ਅਤੇ ਸਨਮਾਨ ਪੱਤਰ ਦਿੱਤਾ ਗਿਆ।ਸਮੂਹ ਭਾਗੀਦਾਰਾਂ ਨੂਂ ਵੀ ਸਾਰਟੀਫਿਕੇਟ ਦਿੱਤੇ ਗਏ।
ਇਹਨਾਂ ਭਾਸ਼ਣ ਮੁਕਾਬਿਲਆ ਵਿੱਚ ਮੁੱਖ ਮਹਿਮਾਨ ਵੱਜੋ ਪੁਹੰਚੇ ਨਹਿਰੂ ਯੁਵਾ ਕੇਂਦਰ ਸਗੰਠਨ ਪੰਜਾਬ ਅਤੇ ਚੰਡੀਗੜ ਦੇ ਸਾਬਕਾ ਰਾਜ ਨਿਰਦੇਸ਼ਕ ਸ਼੍ਰੀ ਐਸ.ਐਨ.ਸ਼ਰਮਾਂ ਨੇ ਕਿਹਾ  ਹਿੰਦੀ ਭਾਸ਼ਾ ਨੂੰ ਦੇਸ਼ ਵਿੱਚ ਹੀ ਨਹੀ ਸਗੋ ਵਿਦੇਸ਼ਾਂ ਵਿੱਚ ਵੀ ਮਾਣ ਸਨਮਾਨ ਮਿਲਦਾ ਹੈ।ਉਹਨਾਂ ਕਿਹਾ ਕਿ ਬੇਸ਼ਕ ਹਰ ਰਾਜ ਦੀ ਆਪਣੀ ਭਾਸ਼ਾ ਹੈ ਪਰ ਹਿੰਦੀ ਭਾਸ਼ਾ ਨਾਲ ਜਿਥੇ ਅਸੀ ਆਪਣੀ ਹਰ ਗੱਲ ਸੋਖੀ ਤਰਾਂ ਨਾਲ ਕਿਸੇ ਨੂੰ ਸਮਝਾ ਸਕਦੇ ਹਾਂ।ਉਹਨਾਂ ਭਾਰਤ ਸਰਕਾਰ ਵੱਲੋ ਹਿੰਦੀ ਭਾਸ਼ਾ ਦੇ ਮਾਣ ਸਨਮਾਨ ਲਈ ਦਿੱਤੇ ਵਾਲੇ ਸਨਮਾਨਾਂ ਬਾਰੇ ਵੀ ਜਾਣਕਾਰੀ ਦਿੱਤੀ।
ਰਾਜ ਪੱਧਰ ਦੇ ਕਰਵਾਏ ਗਏ ਇਹਨਾਂ ਭਾਸ਼ਣ ਮੁਕਾਬਿਲਆਂ ਦੇ ਮੁੱਖ ਪ੍ਰਬੰਧਕ ਡਿਪਟੀ ਡਾਇਰਕੈਟਰ ਸ਼੍ਰੀ ਪਰਮਜੀਤ ਸਿੰਘ ਨੇ ਕਿਹਾ ਕਿ ਕਰਵਾਏ ਗਏ ਭਾਸ਼ਣ ਮੁਕਾਬਿਲਆਂ ਦੇ ਵਿਸ਼ੇ ਹਿੰਦੀ ਭਾਸ਼ਾ ਅਤੇ ਰਾਸ਼ਟਰੀ ਏਕਤਾ ਨੂੰ ਸਮੂਹ ਭਾਗੀਦਾਰਾਂ ਨੇ ਅਤਿ ਖੁਬਸੁਰਤ ਤਰੀਕੇ ਨਾਲ ਪੇਸ਼ ਕੀਤਾ।ਉਹਨਾਂ ਕਿਹਾ ਕਿ ਹਿੰਦੀ ਭਾਸ਼ਾ ਅਜਾਦ ਭਾਰਤ ਤੋ ਪਹਿਲਾਂ ਵੀ ਬੋਲੀ ਜਾਂਦੀ ਸੀ।
ਇਹਨਾਂ ਮੁਕਾਬਿਲਆਂ ਵਿੱਚ ਸ਼੍ਰੀ ਐਸ.ਐਨ.ਸ਼ਰਮਾ ਅਤੇ ਸ਼੍ਰੀ ਗੋਰਵ ਜੀ ਪੰਜਾਬ ਯੂਨੀਵਰਸਟੀ ਚਂਡੀਗੜ ਨੇ ਜੱਜਾਂ ਦੀ ਭੁਮਿਕਾ ਨਿਭਾਈ।
ਇਹਨਾਂ ਭਾਸ਼ਣ ਮੁਕਾਬਿਲਆਂ ਵਿੱਚ ਹੋਰਨਾਂ ਤੋ ਇਲਾਵਾ ਗੁਰਵਿੰਦਰ ਸਿੰਘ ਜਿਲ੍ਹਾ ਯੂਥ ਅਫਸਰ ਮੋਗਾ,ਸਰਬਜੀਤ ਸਿੰਘ ਜਿਲ੍ਹਾ ਯੂਥ ਅਫਸ਼ਰ ਮਾਨਸਾ,ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਅਤੇ ਸਮੂਹ ਜਿਲਿਆਂ ਦੇ ਅਧਿਕਾਰੀਆਂ ਨੇ ਭਾਗ ਲਿਆ।

LEAVE A REPLY

Please enter your comment!
Please enter your name here