ਮਾਨਸਾ 23 ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ) : ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਜਿਲ੍ਹੇ ਵਿੱਚ ਯੁਵਕ ਸਮਾਜਿਕ ਅਤੇ ਜਾਗਰੂਕ ਗਤੀਵਿਧੀਆਂ ਨੂੰ ਚਲਾਉਣ ਲਈ ਭਾਰਤ ਸਰਕਾਰ ਦੀਆਂ ਹਦਇੰਤਾਂ ਅੁਨਸਾਰ ਹਰ ਸਾਲ ਬਲਾਕ ਪੱਧਰ ਤੇ ਰਾਸ਼ਟਰੀ ਯੁਵਾ ਵਲੰਟੀਅਰਜ ਦੀ ਚੋਣ ਕੀਤੀ ਜਾਂਦੀ ਹੈ।ਇਹ ਚੋਣ ਕਰਨ ਲਈ ਜਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰ ਦੀ ਪਰਧਾਨਗੀ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਡਿਪਟੀ ਕਮਿਸ਼ਨਰ ਤੋ ਇਲਾਵਾ ਭਾਰਤ ਸਰਕਾਰ ਦੇ ਯੁਵਾ ਮਾਮਲੇ ਦੇ ਰਾਜ ਮੰਤਰੀ ਅਤੇ ਨਹਿਰੂ ਯੁਵਾ ਕੇਂਦਰ ਸਗੰਠਨ ਦੇ ਮਹਾਂ ਨਿਰਦੇਸ਼ਕ ਵੱਲੋਂ ਵੀ ਦੋ ਮੈਬਰ ਨਿਯੁੱਕਤ ਕੀਤੇ ਜਾਂਦੇ ਹਨ।
ਇਸ ਸਾਲ ਇਹ ਭਰਤੀ ਲਈ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਸ਼੍ਰੀ ਰਘਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ ਜਦੋਂ ਕਿ ਭਾਰਤ ਸਰਕਾਰ ਦੇ ਯੁਵਾ ਮਾਮਲੇ ਦੇ ਰਾਜ ਮੰਤਰੀ ਅਤੇ ਨਹਿਰੂ ਯੁਵਾ ਕੇਂਦਰ ਸਗੰਠਨ ਦੇ ਮਹਾਂ ਨਿਰਦੇਸ਼ਕ ਵੱਲੋਂ ਸ਼੍ਰੀ ਰਾਕੇਸ਼ ਜੈਨ ਬੁਢਲਾਡਾ ਅਤੇ ਸ਼੍ਰੀ ਅਮਨਦੀਪ ਸ਼ਰਮਾਂ ਝੁਨੀਰ ਸ਼ਾਮਲ ਹੋਏ।
ਚੋਣ ਕਮੇਟੀ ਦੇ ਕਨਵੀਨਰ ਅਤੇ ਜਿਲ੍ਹਾ ਯੂਥ ਅਫਸਰ ਸ਼੍ਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇੰਤਾਂ ਅੁਨਸਾਰ ਮਾਨਸਾ ਜਿਲ੍ਹੇ ਲਈ ਕੁੱਲ 12 ਵਲੰਟੀਅਰਜ ਦੀ ਭਰਤੀ ਕੀਤੀ ਗਈ ਜਿਸ ਵਿੱਚ ਹਰ ਬਲਾਕ ਲਈ 2 ਅਤੇ ਦੋ ਵਲੰਟੀਅਰਜ ਦੀ ਭਰਤੀ ਰਿਪੋਰਟਾਂ ਨੂੰ ਆਨਲਾਈਨ ਕਰਨ ਲਈ ਕੀਤੀ ਗਈ।ਉਹਨਾਂ ਇਹ ਵੀ ਦੱਸਿਆ ਕਿ ਹਰ ਵਲੰਟੀਅਰਜ ਦੀ ਨਿਯੁੱਕਤੀ ਇੱਕ ਸਾਲ ਲਈ ਹੋਵੇਗੀ ਅਤੇ ਜੇਕਰ ਉਹ ਨੋਜਵਾਨ ਦਾ ਕੰਮ ਤਸੱਲੀਬਖਸ਼ ਹੁੰਦਾ ਹੈ ਤਾਂ ਉਸ ਨੂੰ ਇੱਕ ਸਾਲ ਹੋਰ ਮੋਕਾ ਦਿੱਤਾ ਜਾ ਸਕਦਾ ਹੈ ਅਤੇ ਦੋ ਸਾਲ ਤੋ ਬਾਅਦ ਕਿਸੇ ਵੀ ਹਲਾਤ ਵਿੱਚ ਇਸ ਵਿੱਚ ਵਾਧਾ ਨਹੀ ਕੀਤਾ ਜਾਵੇਗਾ।
ਇਸ ਮੋਕੇ ਕੀਤੀ ਗਈ ਚੋਣ ਬਾਰੇ ਜਾਣਕਾਰੀ ਦਿਦਿੰਆ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅੇ ਪ੍ਰੋਗਰਾਮ ਸਹਾਇਕ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਮਾਨਸਾ ਬਲਾਕ ਅਤੇ ਆਨਲਾਈਨ ਡਾਟਾ ਲਈ ਲਵਪ੍ਰੀਤ ਸਿੰਘ,ਚਮਨਪਰੀਤ ਸਿੰਘ,ਜੋਨੀ ਮਾਨਸਾ ਅਤੇ ਜਗਤਾਰ ਸਿੰਘ ਭੀਖੀ,ਬੁਡਲਾਡਾ ਲਈ ਪਰਮਜੀਤ ਕੌਰ ਅਤੇ ਗੁਰਪ੍ਰੀਤ ਸਿੰਘ ਅੱਕਾਂਵਾਲੀ ਕੰਮ ਕਰਨਗੇ।ਸਰਦੂਲਗੜ ਬਲਾਕ ਵਿੱਚ ਮਿਸ ਮੰਜੂ ਸਰਦੂਲਗੜ ਅਤੇ ਮਨਪ੍ਰੀਤ ਕੌਰ,ਝੁਨੀਰ ਬਲਾਕ ਲਈ ਗੁਰਪ੍ਰੀਤ ਅਤੇ ਭਿੰਦਰ ਸਿੰਘ,ਭੀਖੀ ਬਲਾਕ ਲਈ ਮਿਸ ਬੇਅੰਤ ਕੌਰ ਅਤੇ ਗੁਰਪ੍ਰੀਤ ਕੌਰ ਦੀ ਚੋਣ ਕੀਤੀ ਗਈ ਹੈ।ਸ਼੍ਰੀ ਘੰਡ ਨੇ ਦੱਸਿਆ ਕਿ ਕੁੱਲ ਇੱਕ ਹਜਾਰ ਤੋਂ ਉੋਪਰ ਲੜਕੇ/ਲੜਕੀਆਂ ਨੇ ਆਨਲਾਈਨ ਇਸ ਲਈ ਅਪਲਾਈ ਕੀਤਾ ਸੀ ਜਿੰਨਾਂ ਵਿੱਚ ਮੈਰਿਟ ਦੇ ਅਧਾਰ ਤੇ 42 ( ਬਿਆਲੀ) ਉਮੀਦਵਾਰਾਂ ਦੀ ਚੋਣ ਕਰਕੇ 12 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ ਅਤੇ ਇੰਨੇ ਹੀ ਉਮੀਦਵਾਰਾਂ ਨੂੰ ਉਡੀਕ ਸੂਚੀ ਵਿੱਚ ਰੱਖਿਆ ਗਿਆ ਹੈ।
ਚੁੱਣੇ ਗੲੈ ਵਲੰਟੀਅਰਜ ਨੂੰ ਵਧਾਈ ਦਿਦਿੰਆਂ ਚੋਣ ਕਮੇਟੀ ਦੇ ਮੈਬਰ ਰਾਕੇਸ਼ ਜੈਨ ਅਮਨਦੀਪ ਸਿੰਘ ਅਤੇ ਰਘਵੀਰ ਸਿੰਘ ਮਾਨ ਨੋਜਵਾਨਾਂ ਨੂੰ ਕੋਵਿਡ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਉਹਨਾਂ ਦੇ ਟੈਸਟ ਕਰਵਾਉਣ ਅਤੇ ਕੋਰੋਨਾ ਟੀਕਾਕਰਣ ਦੇ ਕੰਮ ਪਹਿਲ ਦੇ ਅਧਾ ਤੇ ਕਰਨ ਦੀ ਅਪੀਲ ਕੀਤੀ ਉਹਨਾਂ ਇਹ ਵੀ ਕਿਹਾ ਕਿ ਜਲਦੀ ਹੀ ਇੰਹਨਾਂ ਵਲੰਟੀਅਰਜ ਦੇ ਸਹਿਯੋਗ ਨਾਲ ਕਲੱਬਾਂ ਨੂੰ ਗਤੀਸ਼ੀਲ ਕਰਨ ਅਤੇ ਕਲੱਬਾਂ ਦੀ ਮੈਬਰਸ਼ਿਪ ਵਿੱਚ ਵਾਧਾ ਕਰਨ ਹਿੱਤ ਵਿਸ਼ੇਸ ਮੁਹਿੰਮ ਚਲਾਈ ਜਾਵੇਗੀ।