ਨਹਿਰੂ ਯੁਵਾ ਕੇਂਦਰ ਮਾਨਸਾ ਵੱਲ੍ਹੋਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵੱਲੋਂ ਫਿੱਟ ਇੰਡੀਆ ਤਹਿਤ ਕਰਵਾਈ ਸਾਲਾਨਾ ਐਥਲੈਟਿਕਸ ਮੀਟ

0
16

ਚੰਡੀਗੜ੍ਹ 22 ਮਾਰਚ (ਸਾਰਾ ਯਹਾਂ /ਮੁੱਖ ਸੰਪਾਦਕ) : ਨਹਿਰੂ ਯੁਵਾ ਕੇਂਦਰ ਮਾਨਸਾ ਵੱਲ੍ਹੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਦੀ ਤੰਦਰੁਸਤੀ ਲਈ ਫਿੱਟ ਇੰਡੀਆ ਮੁਹਿੰਮ ਤਹਿਤ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਅਹਿਮਦਪੁਰ (ਮਾਨਸਾ) ਵਿਖੇ ਸਾਲਾਨਾ ਐਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ।ਸਾਲਾਨਾ ਐਥਲੀਟ ਮੀਟ ਦਾ ਉਦਘਾਟਨ ਜਗਤਾਰ ਸਿੰਘ ਕੁਲੜੀਆ ਡਾਇਰੈਕਟਰ ਐੱਸ. ਸੀ. ਈ. ਆਰ. ਟੀ.ਪੰਜਾਬ ਨੇ ਕੀਤਾ ।ਇਨਾਮ ਵੰਡਣ ਦੀ ਰਸਮ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਕੋਆਰਡੀਨੇਟਰ ਸਰਬਜੀਤ ਸਿੰਘ, ਲੇਖਾਕਾਰ ਸੰਦੀਪ ਘੰਡ ਨੇ ਨਿਭਾਈ । ਇਸ ਮੌਕੇ ਸਿੱਖਿਆ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ, ਉੱਘੇ ਸਮਾਜ ਸੇਵਕ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਨਹਿਰੂ ਕੇੰਦਰ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਸਤਨਾਮ ਸਿੰਘ ਸੱਤਾ ਖੇਡ ਇੰਚਾਰਜ ਨੇ ਦੱਸਿਆ ਕਿ ਸੈਸ਼ਨ 2019-21 ਦੇ ਡੀ.ਐੱਲ.ਐੱਡ ਦੇ ਸਿਖਿਆਰਥੀ ਅਧਿਆਪਕ ਵਿਚਕਾਰ ਵੱਖ – ਵੱਖ ਮੁਕਾਬਲੇ ਕਰਵਾਏ ਗਏ ।ਜਿੰਨ੍ਹਾਂ ਵਿੱਚ 100 ਮੀਟਰ ਦੌੜ ਲੜਕੀਆਂ ਵਰਗ ਵਿੱਚ ਵੀਰਪਾਲ ਕੌਰ, ਜੋਤੀ ਕੌਰ ਅਤੇ ਮਹਿਕ ਕੌਰ, ਲੜਕਿਆਂ ਦੇ ਵਰਗ ਵਿੱਚ ਅਕਾਸਦੀਪ ਸਿੰਘ, ਸੁਰਿੰਦਰ ਸਿੰਘ ਅਤੇ ਮਨਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ । ਗੋਲਾ ਲੜਕੀਆਂ ਦੇ ਵਰਗ ਵਿੱਚ ਵੀਰਪਾਲ ਕੌਰ, ਰੁਪਿੰਦਰ ਕੌਰ ਅਤੇ ਜੋਤੀ ਕੌਰ , ਲੜਕਿਆਂ ਦੇ ਵਰਗ ਵਿੱਚ ਮਨਪ੍ਰੀਤ ਸਿੰਘ, ਲਕਸਦੀਪ ਸਿੰਘ ਅਤੇ ਜਗਦੀਪ ਸਿੰਘ ਨੇ ਕ੍ਰਮਵਾਰ ਪਹਿਲਾ,ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ।ਲੰਮੀ ਛਾਲ ਲੜਕੀਆਂ ਦੇ ਵਰਗ ਵਿੱਚ ਜੋਤੀ ਕੌਰ, ਮਨਿੰਦਰ ਕੌਰ ਅਤੇ ਵੀਰਪਾਲ ਕੌਰ, ਲੜਕਿਆਂ ਦੇ ਵਰਗ ਵਿੱਚ ਅਕਾਸਦੀਪ ਸਿੰਘ , ਹਰਮਨਦੀਪ ਸਿੰਘ ਅਤੇ ਗੁਰਜਿੰਦਰ ਸਿੰਘ /ਸਤਨਾਮ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ।ਇਸ ਤੋਂ ਇਲਾਵਾ ਰੱਸਾਕਸ਼ੀ, ਵਾਲੀਵਾਲ ਦੇ ਮੁਕਾਬਲੇ ਵੀ ਕਰਵਾਏ ਗਏ।ਸਮੁੱਚੀ ਐਥਲੈਟਿਕਸ ਮੀਟ ਦੇ ਪ੍ਰਬੰਧ ਵਿੱਚ ਰਵਿੰਦਰ ਕੁਮਾਰ ਸਟੇਟ ਐਵਾਰਡੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬਰ੍ਹੇ ਅਤੇ ਗੁਰਸੀਰਤ ਸਿੰਘ ਸਰਕਾਰੀ ਹਾਈ ਸਕੂਲ ਖੁਡਾਲ ਕਲਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।ਸਾਲਾਨਾ ਐਥਲੈਟਿਕਸ ਮੀਟ ਵਿੱਚ ਲੜਕੀਆਂ ਦੇ ਵਰਗ ਵਿੱਚ ਜੋਤੀ ਕੌਰ ਅਤੇ ਲੜਕਿਆਂ ਦੇ ਵਰਗ ਵਿੱਚ ਅਕਾਸ਼ਦੀਪ ਸਿੰਘ ਨੂੰ ਬੈਸਟ ਐਥਲੀਟ ਦੇ ਖਿਤਾਬ ਨਾਲ ਸਨਮਾਨਿਤ ਕੀਤੇ ਗਏ ।ਜੇਤੂ ਖਿਡਾਰੀਆਂ ਨੂੰ ਯਾਦਗਾਰੀ ਚਿੰਨ੍ਹਾਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਲੈਕਚਰਾਰ ਗਿਆਨਦੀਪ ਸਿੰਘ, ਬਲਤੇਜ ਸਿੰਘ, ਬਲਵਿੰਦਰ ਸਿੰਘ ਬੁਢਲਾਡਾ,ਲੈਕਚਰਾਰ ਸਰੋਜ ਰਾਣੀ, ਨੀਰਜ ਕੁਮਾਰ ,ਗੇਲੂ ਸਿੰਘ ਅਤੇ ਰਾਜ ਕੁਮਾਰ ਨੇ ਵਿਸ਼ੇਸ਼ ਤੌਰ ‘ਤੇ ਸਮੂਲੀਅਤ ਕੀਤੀ।ਇਨਾਮ ਵੰਡ ਸਮਾਰੋਹ ਮੌਕੇ ਵਧੀਆ ਕਾਰਜ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਸਹਿਯੋਗ ਲਈ
ਸਟੇਟ ਐਵਾਰਡੀ ਅਧਿਆਪਕ ਰਵਿੰਦਰ ਸਿੰਘ ਬਰ੍ਹੇ,ਕੀਰਤ ਸਿੰਘ ਬੋੜਾਵਾਲ ਦਾ ਵਿਸ਼ੇਸ਼ ਸਨਮਾਨ ਕੀਤਾ।

LEAVE A REPLY

Please enter your comment!
Please enter your name here