ਨਹਿਰੂ ਯੁਵਾ ਕੇਂਦਰ ਮਾਨਸਾ ਵੱਲ੍ਹੋਂ ਸਵੱਛਤਾ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਲਾਈ ਗਈ ਟਰੇਨਿੰਗ

0
9

ਮਾਨਸਾ 17,ਮਾਰਚ (ਸਾਰਾ ਯਹਾਂ /ਜੋਨੀ ਜਿੰਦਲ):ਨੌਜਵਾਨਾਂ ਨੂੰ ਸਵੱਛਤਾ ਅਤੇ ਵਾਤਾਵਰਣ ਨੂੰ ਹਰਾ ਭਰਿਆ ਬਣਾਈ ਰੱਖਣ ਲਈ ਇਕ ਰੋਜ਼ਾ ਟਰੇਨਿੰਗ ਨਹਿਰੂ ਯੁਵਾ ਕੇਂਦਰ ਮਾਨਸਾ ਵੱਲ੍ਹੋਂ ਡਾਈਟ ਅਹਿਮਦਪੁਰ ਵਿਖੇ ਕਰਵਾਈ ਗਈ।ਕਲੀਨ ਵਿਲੇਜ,ਗਰੀਨ ਵਿਲੇਜ ਮੁਹਿੰਮ ਹੇਠ ਕਰਵਾਈ ਗਈ ਇਸ ਟਰੇਨਿੰਗ ਵਿੱਚ ਵੱਖ ਵੱਖ ਕਲੱਬਾਂ ਵੱਲ੍ਹੋਂ 70 ਲੜਕੇ ਲੜਕੀਆਂ ਨੇ ਭਾਗ ਲਿਆ।
     ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਕੁਮਾਰ ਬਾਂਸਲ ਨੇ ਕਿਹਾ ਕਿ ਭਾਰਤ ਦੇਸ਼ ਦੁਨੀਆਂ ਭਰ ਚ ਯੂਥ ਦੀ ਇਕ ਵੱਡੀ ਸ਼ਕਤੀ ਵਜੋਂ ਉੱਭਰ ਰਿਹਾ ਹੈ,ਜਿਸ ਕਰਕੇ ਦੇਸ਼ ਦੇ ਵਿਕਾਸ ਵਿੱਚ ਯੂਥ ਦਾ ਅਹਿਮ ਯੋਗਦਾਨ ਹੈ,ਉਨ੍ਹਾਂ ਨੂੰ ਅਨੁਸ਼ਾਸਨ, ਸਮਰਪਿਤ ਭਾਵਨਾ ਨਾਲ ਚੰਗੇ ਸਮਾਜ ਦੀ ਸਿਰਜਣਾ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਹੋਰ ਵੀ ਮਜਬੂਤ ਇਰਾਦੇ ਨਾਲ ਚੰਗੇ ਸਮਾਜ ਦੀ ਸਿਰਜਣਾ ਲਈ ਆਪਣੀ ਅਹਿਮ ਭੂਮਿਕਾ ਨਿਭਾਉਣ ਦੀ ਲੋੜ ਹੈ।  ਡਿਪਟੀ ਡੀਈਓ ਜਗਰੂਪ ਭਾਰਤੀ ਨੇ ਕਿਹਾ ਕਿ ਸਾਡੇ ਨੋਜਵਾਨ ਵਰਗ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਅਪਣੀ ਅਵਾਜ਼ ਨੂੰ ਨਿਡਰਤਾ ਨਾਲ ਬੁਲੰਦ ਕਰਨ ਦੀ ਲੋੜ ਹੈ। ਪੰਜਾਬ ਪੁਲੀਸ ਦੇ ਰਾਸ਼ਟਰਪਤੀ ਐਵਾਰਡ ਜੇਤੂ ਬੁਲਾਰੇ ਏ ਐੱਸ ਆਈ ਬਲਵੰਤ ਭੀਖੀ

ਨੇ ਨੋਜਵਾਨਾਂ ਨੂੰ ਨਸ਼ਿਆਂ ਵਰਗੀਆਂ ਲਾਹਨਤਾਂ ਨੂੰ ਦੂਰ ਕਰਨ ਲਈ ਖੇਡਾਂ ਅਤੇ ਵਿਕਾਸ ਕਾਰਜਾਂ ਵਿੱਚ ਆਪਣਾ ਅਹਿਮ ਰੋਲ ਅਦਾ ਕਰਨ ਲਈ ਗੰਭੀਰ ਉਪਰਾਲੇ ਕਰਨ ਦੀ ਲੋੜ ਹੈ,ਉਹ ਕਿਹਾ ਕਿ ਨੌਜਵਾਨ ਸਾਡੇ ਸਮਾਜ ਦਾ ਵੱਡਾ ਧੁਰਾ ਹਨ,ਜਿੰਨਾਂ ਦੀ ਅਥਾਹ ਸ਼ਕਤੀ ਦੇਸ਼ ਦੀ ਤਰੱਕੀ ਦਾ ਮੂੰਹ ਮੁਹਾਂਦਰਾਂ ਬਦਲਿਆ ਜਾ ਸਕਦਾ ਹੈ।ਯੂਥ ਦੀ ਸ਼ਕਤੀ ਹੀ ਕਿਸੇ ਸਮਾਜ ਵਿੱਚ ਵੱਡੀ ਇਨਕਲਾਬੀ ਤਬਦੀਲੀ ਲਿਆ ਸਕਦੀ ਹੈ। ਨੈਸ਼ਨਲ ਐਵਾਰਡੀ ਅਮਰਜੀਤ ਸਿੰਘ ਚਹਿਲ ਨੇ ਨੋਜਵਾਨਾਂ ਨੂੰ ਸਮਰਪਿਤ ਭਾਵਨਾ ਲਈ ਚੰਗੇ ਸਮਾਜ ਦੀ ਸਿਰਜਣਾ ਲਈ ਅੱਗੇ ਆਉਣਾ ਚਾਹੀਦਾ ਹੈ,ਸਾਨੂੰ ਉਸਾਰੂ ਨਜ਼ਰੀਏ ਦੀ ਲੋੜ ਹੈ।

????????????????????????????????????


ਨਹਿਰ ਯੁਵਾ ਕੇਂਦਰ ਮਾਨਸਾ ਦੇ ਜ਼ਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਅਫਸਰ ਸੰਦੀਪ ਘੰਡ ਨੇ ਦੱਸਿਆ ਕਿ ਵਿਭਾਗ ਵੱਲ੍ਹੋਂ ਸਵੱਛਤਾ ਅਤੇ ਵਾਤਾਵਰਣ ਨੂੰ ਹਰਾ ਭਰਿਆ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਤਾਂ ਕਿ ਪਿੰਡਾਂ ਨੂੰ ਸਾਫ ਸੁਥਰਾ ਬਣਾਉਣ ਦੇ ਨਾਲ ਨਾਲ ਹਰਿਆ ਭਰਿਆ ਬਣਾਇਆ ਜਾ ਸਕੇ,ਅਧਿਕਾਰੀਆਂ ਨੇ ਦੱਸਿਆ ਕਿ ਦਿਨੋ ਦਿਨ ਵਧ ਰਹੇ ਪ੍ਰਦਰਸ਼ਨ ਕਾਰਨ ਸਾਨੂੰ ਗੰਭੀਰ ਉਪਰਾਲਿਆਂ ਦੀ ਜ਼ਰੂਰਤ ਹੈ,ਜਿਸ ਲਈ ਸਾਡੀਆਂ ਯੂਥ ਕਲੱਬਾਂ ਦੇ ਨੋਜਵਾਨਾਂ ਨੂੰ ਪੂਰੀ ਤਨਦੇਹੀ ਨਾਲ ਆਪਣੀ ਬਣਦੀ  ਭੂਮਿਕਾ ਨਿਭਾਉਣ ਦੀ ਲੋੜ ਹੈ। ਸਿੱਖਿਆ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਸਮਾਗਮ ਦੌਰਾਨ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲ੍ਹੋਂ ਵੀ ਸਕੂਲ ਅਧਿਆਪਕਾਂ ਦੇ ਸਹਿਯੋਗ ਨਾਲ ਸਵੱਛਤਾ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ,ਜਿਸ ਤਹਿਤ ਸਕੂਲਾਂ ਅੰਦਰ ਪੌਦੇ ਲਾਉਣ ਦੀ ਮੁਹਿੰਮ ਲਗਾਤਾਰ ਚਲ ਰਹੀ ਹੈ,ਇਸ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਸਮਾਗਮ ਦੌਰਾਨ ਸਭਨਾਂ ਦਾ ਧੰਨਵਾਦ ਕਰਦਿਆਂ ਡਾਈਟ ਪ੍ਰਿੰਸੀਪਲ ਡਾ ਬੂਟਾ ਸਿੰਘ ਸੇਖੋਂ ਨੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸਹਿਯੋਗ ਨਾਲ ਸਮੇਂ ਸਮੇਂ ਸਵੱਛਤਾ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ,ਭਵਿੱਖ ਵਿੱਚ ਅਜਿਹੀਆਂ ਹੋਰ ਸਾਰਥਿਕ ਮੁਹਿੰਮਾਂ ਜਾਰੀ ਰਹਿਣ ਗਈਆਂ।

     ਇਸ ਮੌਕੇ ਏ ਐੱਸ ਆਈ ਗੁਰਮੀਤ ਸਿੰਘ,ਗੁਰਦੀਪ ਸਿੰਘ ਡੀ ਐੱਮ ਸਪੋਰਟਸ,ਡਾਈਟ ਅਧਿਆਪਕ ਗਿਆਨਦੀਪ ਸਿੰਘ, ਸਤਨਾਮ ਸਿੰਘ,ਬਲਤੇਜ ਸਿੰਘ,ਮਨੋਜ ਕੁਮਾਰ, ਖੁਸ਼ਵਿੰਦਰ ਸਿੰਘ,ਸੁਖਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।

NO COMMENTS