ਮਾਨਸਾ, 3 ਅਗਸਤ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ ) ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਅਜਾਦੀ ਦੇ 75 ਵੇ ਅਮ੍ਰਿਤਮਹਾਉਤਸਵ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵੱਛਤਾ ਪੰਦਰਵਾੜਾ ਵੱਖ ਵੱਖ ਯੂਥ ਕਲੱਬਾਂ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਸਹਿਯੋਗ ਨਾਲ ਦੇ ਮਿਤੀ 1 ਤੋਂ 15 ਅਗਸਤ 2022 ਤੱਕ ਵੱਖ ਵੱਖ ਪਿੰਡਾਂ ਵਿੱਚ ਮਨਾਇਆ ਜਾ ਰਿਹਾ ਹੈ।ਇਸ ਵਾਰ ਇਸ ਸਵੱਛਤਾ ਪੰਦਰਵਾੜੇ ਦੌਰਾਨ ਯੂਥ ਕਲੱਬਾਂ ਵੱਲੋਂ ਹਰ ਘਰ ਤਿਰੰਗਾਂ ਮੁਹਿੰਮ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋਂ ਇਸ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ ਅੱਜ ਦਫਤਰ ਵਿੱਚ ਵਲੰਟੀਅਰਜ ਅਤੇ ਦਫਤਰੀ ਸਟਾਫ ਨੂੰ ਸਹੁੰ ਚੁਕਾ ਕੇ ਕੀਤੀ ਗਈ ।ਸਹੁੰ ਚਕਾਉਣ ਦੀ ਰਸਮ ਅਦਾ ਕਰਦਿਆ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਨੇ ਦੱਸਿਆ ਆਉਣ ਵਾਲੇ ਪੰਦਰਾਂ ਦਿਨਾਂ ਵਿੱਚ ਯੂਥ ਕਲੱਬਾਂ ਵੱਲੋਂ ਖੇਡ ਮੇਦਾਨ, ਆਗਣਵਾੜੀ ਸੈਟਰ ਅਤੇ ਸਕੂਲ਼ਾਂ ਨੂੰ ਸਾਫ ਸੁੱਥਰਾ ਰੱਖਣ ਦੇ ਨਾਲ ਨਾਲ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਹਿੱਤ ਪੌਦੇ ਵੀ ਲਗਾਏ ਜਾ ਰਹੇ ਹਨ।ਉਹਨਾਂ ਕਿਹਾ ਸਮੂਹ ਯੂਥ ਕਲੱਬਾਂ ਸਾਫ ਸਫਾਈ ਦੇ ਨਾਲ ਨਾਲ ਹਰ ਘਰ ਤਿਰੰਗਾਂ ਮੁਹਿੰਮ ਹੇਠ 13 ਤੋਂ 15 ਅਗਸਤ ਤੱਕ ਲੋਕਾਂ ਨੂੰ ਆਪਣੇ ਘਰਾਂ ਤੇ ਰਾਸ਼ਟਰੀ ਝੰਡਾ ਲਾਉਣ ਲਈ ਪ੍ਰੇਰਿਤ ਕਰਨ ਤਾਂ ਜੋ ਸਾਰੇ ਭਾਰਤ ਵਿੱਚ ਅਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਜਸ਼ਨ ਦਾ ਮਾਹੌਲ ਸਿਰਜਿਆ ਜਾ ਸਕੇ।
ਵਲੰਟੀਅਰਜ ਨੂੰ ਸਬੰਧਨ ਕਰਦਿਆਂ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਯੂਥ ਕਲੱਬਾਂ ਨੁੰ ਅਪੀਲ ਕੀਤੀ ਕਿ ਸਿੰਗਲ ਯੂਜ ਪਲਾਸਿਟਕ ਦੀ ਵਰਤੋਂ ਨੂੰ ਰੋਕਣ ਹਿੱਤ ਵੱਧ ਤੋਂ ਵੱਧ ਕੱਪੜੇ ਦੇ ਥੈਲੇ ਵਰਤਣ ਲਈ ਵੀ ਪ੍ਰਰੇਤਿ ਕੀਤਾ ਜਾਵੇ ਕਿਉਕਿ ਅਸੀ ਜਾਂਣਦੇ ਹਾ ਕਿ ਸਿੰਗਲ ਯੂਜ ਪਲਾਸਿਟਕ ਨਾਲ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਪੈਦਾ ਹੁੰਦੀਆਂ ਹਨ ਅਤੇ ਲੋਕਾਂ ਵੱਲੋਂ ਜਦੋਂ ਇਸ ਨੂੰ ਖੁੱਲੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਸੀਵਰੇਜ ਵੀ ਬਲਾਕ ਹੋ ਜਾਂਦਾਂ ਹੈ ਜਿਸ ਨਾਲ ਸੀਵਰੇਜ ਦਾ ਪਾਣੀ ਸੜਕਾਂ ਤੇ ਆ ਜਾਂਦਾ ਹੈ।ਜਿਸ ਨਾਲ ਕਈ ਕਿਸਮ ਦੀਆਂ ਬੀਮਾਰੀਆਂ ਵੀ ਫੈਲਦੀਆਂ ਹਨ।ਪਾਣੀ ਦੀ ਬੱਚਤ ਅਤੇ ਮੀਹ ਦੇ ਪਾਣੀ ਨੂੰ ਰੀਚਾਰਜ ਕਰਕੇ ਧਰਤੀ ਵਿੱਚ ਭੇਜਣ ਸਬੰਧੀ ਵੀ ਇਸ ਪੰਦਰਵਾੜੇ ਦੋਰਾਨ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋ ਇਲਾਵਾ ਗੁਰਪ੍ਰੀਤ ਕੌਰ ਅਕਲੀਆ, ਮੰਜੂ ਰਾਣੀ ਸਰਦੂਲਗੜ੍ਹ , ਮਨੋਜ ਕੁਮਾਰ ਮਾਨਸਾ ਅਤੇ ਕੁਲਦੀਪ ਸਿੰਘ ਨੇ ਵੀ ਸ਼ਮੂਲੀਅਤ ਕੀਤੀ।