
ਮਾਨਸਾ (ਸਾਰਾ ਯਹਾਂ/ ਬੀਰਬਲ ਧਾਲੀਵਾਲ ) : ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਸਵੱਛਤਾ ਸਬੰਧੀ ਸੁਹੰ ਨਾਲ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤਸਵੱਛਤਾ ਪੰਦਰਵਾੜਾ ਅਤੇ ਹਰ ਘਰ ਤਿਰੰਗਾਂ ਦੋਨੋ ਮੁਹਿੰਮ ਨੂੰ ਸਾਝੇ ਤੋਰ ਤੇ ਚਲਾਇਆ ਜਾਵੇਗਾ।ਸਰਬਜੀਤ ਸਿੰਘਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਅਜਾਦੀ ਦੇ 75 ਵੇ ਅਮ੍ਰਿਤਮਹਾਉਤਸਵ ਦੇ ਸਬੰਧ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਵੱਛਤਾ ਪੰਦਰਵਾੜਾ ਵੱਖ ਵੱਖ ਯੂਥ ਕਲੱਬਾਂ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਸਹਿਯੋਗ ਨਾਲ ਦੇ ਮਿੱਤੀ 1 ਤੋਂ 15 ਅਗਸਤ 2022 ਤੱਕ ਵੱਖ ਵੱਖ ਪਿੰਡਾਂ ਵਿੱਚ ਮਨਾਇਆ ਜਾ ਰਿਹਾ ਹੈ।ਇਸ ਵਾਰ ਇਸ ਸਵੱਛਤਾ ਪੰਦਰਵਾੜੇ ਦੋਰਾਨ ਯੂਥ ਕਲੱਬਾਂ ਵੱਲੋਂ ਹਰ ਘਰ ਤਿਰੰਗਾਂ ਮੁਹਿੰਮ ਨੂੰ ਵੀ ਸ਼ਾਮਲ ਕੀਤਾ ਗਿਆ ਹੈ।ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋਂ ਇਸ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ ਅੱਜ ਦਫਤਰ ਵਿੱਚ ਵਲੰਟੀਅਰਜ ਅਤੇ ਦਫਤਰੀ ਸਟਾਫ ਨੂੰ ਸੁਹੰ ਚੁਕਾ ਕੇ ਕੀਤੀ ਗਈ ।ਸੁਹੰ ਚਕਾਉਣ ਦੀ ਰਸਮ ਅਦਾ ਕਰਦਿਆ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਨੇ ਦੱਸਿਆ ਆਉਣ ਵਾਲੇ ਪੰਦਰਾਂ ਦਿਨਾਂ ਵਿੱਚ ਯੂਥ ਕਲੱਬਾਂ ਵੱਲੋਂ ਖੇਡ ਮੇਦਾਨ, ਆਗਣਵਾੜੀ ਸੈਟਰ ਅਤੇ ਸਕੂਲ਼ਾਂ ਨੂੰ ਸਾਫ ਸੁੱਥਰਾ ਰੱਖਣ ਦੇ ਨਾਲ ਨਾਲ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਹਿੱਤ ਪੋਦੇ ਵੀ ਲਗਾਏ ਜਾ ਰਹੇ ਹਨ।ਉਹਨਾਂ ਕਿਹਾ ਸਮੂਹ ਯੂਥ ਕਲੱਬਾਂ ਸਾਫ ਸਫਾਈ ਦੇ ਨਾਲ ਨਾਲ ਹਰ ਘਰ ਤਿਰੰਗਾਂ ਮੁਹਿੰਮ ਹੇਠ 13 ਤੋਂ 15 ਅਗਸਤ ਤੱਕ ਲੋਕਾਂ ਨੂੰ ਆਪਣੇ ਘਰਾਂ ਤੇ ਰਾਸ਼ਟਰੀ ਝੰਡਾ ਲਾਉਣ ਲਈ ਪ੍ਰੇਰਿਤ ਕਰਨ ਤਾਂ ਜੋ ਸਾਰੇ ਭਾਰਤ ਵਿੱਚ ਅਜਾਦੀ ਦੇ 75 ਸਾਲ ਪੂਰੇ ਹੋਣ ਤੇ ਜਸ਼ਨ ਦਾ ਮਾਹੋਲ ਸਿਰਜਿਆ ਜਾ ਸਕੇ।ਵਲੰਟੀਅਰਜ ਨੂੰ ਸਬੰਧਨ ਕਰਦਿਆਂ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਯੂਥ ਕਲੱਬਾਂ ਨੁੰ ਅਪੀਲ ਕੀਤੀ ਕਿ ਸਿੰਗਲ ਯੂਜ ਪਲਾਸਿਟਕ ਦੀ ਵਰਤੋਂ ਨੂੰ ਰੋਕਣ ਹਿੱਤ ਵੱਧ ਤੋਂ ਵੱਧ ਕਪੜੇ ਦੇ ਥੇਲੇ ਵਰਤਣ ਲਈ ਵੀ ਪ੍ਰਰੇਤਿ ਕੀਤਾ ਜਾਵੇ ਕਿਉਕਿ ਅਸੀ ਜਾਂਣਦੇ ਹਾ ਕਿ ਸਿੰਗਲ ਯੂਜ ਪਲਾਸਿਟਕ ਨਾਲ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਪੈਦਾ ਹੁੰਦੀਆਂ ਹਨ ਅਤੇ ਲੋਕਾਂ ਵੱਲੋਂ ਜਦੋਂ ਇਸ ਨੂੰ ਖੁੱਲੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਸੀਵਰੇਜ ਵੀ ਬਲਾਕ ਹੋ ਜਾਂਦਾਂ ਹੈ ਜਿਸ ਨਾਲ ਸੀਵਰੇਜ ਦਾ ਪਾਣੀ ਸੜਕਾਂ ਤੇ ਆ ਜਾਂਦਾ ਹੈ।ਜਿਸ ਨਾਲ ਕਈ ਕਿਸਮ ਦੀਆਂ ਬੀਮਾਰੀਆਂ ਵੀ ਫੈਲਦੀਆਂ ਹਨ।ਪਾਣੀ ਦੀ ਬੱਚਤ ਅਤੇ ਮੀਹ ਦੇ ਪਾਣੀ ਨੂੰ ਰੀਚਾਰਜ ਕਰਕੇ ਧਰਤੀ ਵਿੱਚ ਭੇਜਣ ਸਬੰਧੀ ਵੀ ਇਸ ਪੰਦਰਵਾੜੇ ਦੋਰਾਨ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।ਇਸ ਮੋਕੇ ਹੋਰਨਾਂ ਤੋ ਇਲਾਵਾ ਗੁਰਪ੍ਰੀਤ ਕੌਰ ਅਕਲੀਆ,ਮੰਜੂ ਰਾਣੀ ਸਰਦੂਲਗੜ,ਮਨੋਜ ਕੁਮਾਰ ਮਾਨਸਾ ਅਤੇ ਕੁਲਦੀਪ ਸਿੰਘ ਨੇ ਵੀ ਸ਼ਮੂਲੀਅਤ ਕੀਤੀ।Attachments area
