ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਕਰਵਾਈ ਗਈ 8 ਜਿਲਿਆਂ ਦੀ ਯੂਥ ਪਾਰਲੀਮੈਂਟ ਵਿੱਚ 220 ਨੋਜਵਾਨਾਂ ਨੇ ਭਾਗ ਲਿਆ

0
14

ਮਾਨਸਾ 27 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) ਮਾਨਸਾ ਵਿੱਚ ਨੈਹਾ ਫਿਰੋਜਪੁਰ ਮੋਨਿਕਾ ਫਾਜਿਲਕਾ-ਆਰਤੀ ਬਰਨਾਲਾ ਲਸ਼ਮੀ ਕੌਰ ਸ਼੍ਰੀ ਮੁਕਤਸਰ ਸਾਹਿਬ ਵਿਸ਼ਾਲੀ ਮੋਗਾ ਵਿੱਚ ਨਵਦੀਪ ਸਿੰਘ ,ਬਠਿੰਡਾਂ-ਆਰਤੀ ਅਤੇ ਫਰੀਦਕੋਟ ਵਿੱਚ ਸਨੀਰੁੱਦ ਸਿੰਘ ਨੇ ਪ੍ਰਾਪਤ ਕੀਤੇ ਪਹਿਲੇ ਸਥਾਨ
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਕਰਵਾਈ ਗਈ ਜਿਲਾ ਯੂਥ ਪਾਰਲੀਮੈਂਟ ਦੌਰਾਨ ਨੋਜਵਾਨਾ ਨੇ ਵੱਖ-ਵੱਖ ਵਿਸ਼ਿਆ ਜਿਵੇ ਰਾਸ਼ਟਰੀ ਸਿਖਿਆ ਨੀਤੀ 2020 ਭਾਰਤ ਦੀ ਸਿੱਖਿਆ ਨੀਤੀ ਨੂੰ ਕਿਸ ਤਰਾਂ ਤਬਦੀਲ ਕਰ ਦੇਵੇਗੀ,ਪੇਂਡੂ ਆਰਥਿਕਤਾ ਉਜਾਗਰ ਕਰਕੇ ਨਵਾਂ ਸਧਾਰਨ ਮਾਨ ਸਥਾਪਿਤ ਕਰਨਾ ਅਤੇ ਜੀਰੋ ਲਾਗਤ ਵਾਲੀ ਕੁਦਰਤੀ ਖੇਤੀ ਕਿਸਾਨਾਂ ਲਈ ਵਰਦਾਨ ਹੈ ਬਾਰੇ ਬੜੀ ਸੰਜੀਦਗੀ ਨਾਲ ਵਿਚਾਰ ਚਰਚਾ ਕੀਤੀ ।
ਜੂਮ ਐਪ ਰਾਂਹੀ ਆਮਲਾਈਨ ਕਰਵਾਈ ਗਈ ਇਸ ਪਾਰਲੀਮੈਂਟ ਵਿੱਚ  ਮਾਨਸਾ ਤੋ ਇਲਾਵਾ ਬਰਨਾਲਾ, ਫਿਰੋਜਪੁਰ, ਫਰੀਦਕੋਟ,  ਸ਼੍ਰੀ ਮੁੱਕਤਸਰ ਸਾਹਿਬ, ਮੋਗਾ, ਬਠਿੰਡਾ, ਫਾਜਿਲਕਾ ਜਿਲਿਆਂ ਦੇ ਤਕਰੀਬਨ 220  ਨੌਜਵਾਨਾਂ ਨੇ ਭਾਗ ਲਿਆ।ਨਹਿਰੂ ਯੁਵਾ ਕੇਦਰ ਅਤੇ ਐਨ. ਐਨ. ਐਸ ਵਲੰਟੀਅਰਜ ਨੇ ਭਾਗ ਲਿਆ । ਨੋਜਵਾਨਾਂ ਨੇ ਜਿਸ ਸੰਜੀਦਗੀ ਨਾਲ ਵਿਸ਼ਿਆਂ ਬਾਰੇ ਜਾਣਕਾਰੀ ਸਾਝੀ ਕੀਤੀ ਉਹ ਇਸ ਗੱਲ ਦਾ ਇੱਕ ਚੰਗਾ ਸੰਕੇਤ ਸੀ ਕਿ ਨੋਜਵਾਨ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਰੱਖਦੇ ਹਨ।
ਜਿਲ੍ਹਾ ਯੂਥ ਪਾਰਲੀਮੈਂਟ ਦੋਰਾਨ ਜਿਲ੍ਹਾ ਯੂਥ ਅਫਸਰ ਨਹਿਰੂ ਯੂਵਾ ਕੇਂਦਰ ਮਾਨਸਾ/ਬਰਨਾਲਾ ਅਤੇ ਸਹਾਇਕ ਡਾਇਰੈਕਟਰ ਸ਼੍ਰੀ ਰਘਵੀਰ ਸਿੰਘ ਮਾਨ ਨੇ ਦੱਸਿਆ ਕਿ ਇਸ ਪਾਰਲੀਮੈਂਟ ਦੌਰਾਨ ਹੋਈ ਵਿਚਾਰ ਚਰਚਾ ਦੇ ਜੈਤੂ ਨੂੰ ਇਨਾਮ ਦਿੱਤੇ ਜਾਣਗੇ ਉਥੇ ਹੀ ਇਸ ਵਿੱਚ ਹੋਈ ਵਿਚਾਰ ਚਰਚਾ ਦੀ ਰਿਪੋਰਟ ਭਾਰਤ ਸਰਕਾਰ ਨੂੰ ਵੀ ਭੇਜੀ ਜਾਵੇਗੀ।ਉਹਨਾਂ ਜੈਤੂਆਂ ਨੂੰ ਵਧਾਈ ਦਿਦਿੰਆਂ ਕਿਹਾ ਕਿ ਉਹ ਰਾਜ ਪੱਧਰ ਦੇ ਮੁਕਾਬਿਲਆਂ ਲਈ ਵੀ ਸੰਜੀਦਗੀ ਨਾਲ ਭਾਗ ਲੈਣ।ਇਸ ਪਾਰਲੀਮੈਂਟ ਵਿੱਚ ਜੱਜਾਂ ਦੀ ਭੂਮਿਕਾ ਭੁਪਿੰਦਰ ਸਿੰਘ ਮਾਨ ਲੈਕਚਰਾਰ ਮੋੜ ਮੰਡੀ ,  ਮੈਡਮ ਯੋਗਤਾ ਜੌਸ਼ੀ ਲੈਕਚਰਾਰ ਇੰਗਲਿਸ਼, ਸਟੇਟ ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਹਰਦੀਪ ਸਿੱਧੂ , ਬਲਜੀਤ ਸਿੰਘ ਅਕਲੀਆ ਅਤੇ ਯੁਵਾ ਲੀਡਰ ਹਰਿੰਦਰ ਸਿੰਘ  ਮਾਨਸਾਹੀਆ ਅਤੇ ਮਨੌਜ ਕੁਮਾਰ ਛਾਪਿਆਂਵਾਲੀ – ਨੇ ਨਿਭਾਈ ।
ਜਿਲਾ ਯੂਥ ਪਾਰਲੀਮੈਂਟ ਦੇ ਜੇਤੂਆਂ ਬਾਰੇ ਜਾਣਕਾਰੀ ਦਿੰਦਿਆ ਸ਼੍ਰੀ ਸਰਬਜੀਤ ਸਿੰਘ ਜਿਲਾ ਯੂਥ ਅਫਸਰ ਅਤੇ ਸ੍ਰੀ ਸੰਦੀਪ ਸਿੰਘ ਘੰਡ ਲੇਖਾ ਅਤੇ ਪ੍ਰੌਗਰਾਮ ਸਹਾਇਕ ਨੇ ਦੱਸਿਆ ਕਿ ਮਾਨਸਾ ਜਿਲ੍ਹੇ ਵਿੱਚੋਂ ਨੈਹਾ ਰਾਣੀ ਨੇ ਪਹਿਲਾ ਅਤੇ ਗੁਰਜਿੰਦਰ ਸਿੰਘ ਖੀਵਾ ਮੀਹਾਂ ਸਿੰਘ ਵਾਲਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਬਰਨਾਲਾ ਵਿੱਚੋ ਲਸ਼ਮੀ ਕੌਰ ਨੇ ਪਹਿਲਾ ਅਤੇ ਅਕੁਰਤੀ ਕੌਸ਼ਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਫਰੀਦਕੋਟ ਜਿ੍ਹਲੇ ਵਿੱਚੋ ਸਨੀਰੁਦ ਸਿੰਘ ਨੇ ਬਾਜੀ ਮਾਰੀ ਜਦੋ ਕਿ ਸੁਖਬੀਰ ਸਿੰਘ ਦੂਸਰੇ ਨੰਬਰ ਤੇ ਰਿਹਾ।ਫਾਜਿਲਕਾ ਜਿਲ੍ਹੇ ਵਿੱਚ ਆਰਤੀ ਨੇ ਪਹਿਲਾ ਅਤੇ ਪ੍ਰਿਅੰਕਾਂ ਨੇ ਦੂਸਰਾ ਸਥਾਨ ਹਾਸਲ ਕੀਤਾ।ਫਿਰੋਜਪੁਰ ਜਿਲ੍ਹੇ ਵਿੱਚ ਮੋਨਿਕਾ ਨੇ ਪਹਿਲੇ ਸਥਾਨ ਲਈ ਬਾਜੀ ਮਾਰੀ ਜਦੋਂ ਕਿ   ਫਿਰੋਜਪੁਰ ਜਿਲੇ ਤੇ ਪਹਿਲੇ ਸਥਾਨ ਤੇ ਮੋਨਿਕਾ ਅਤੇ ਹਰਪ੍ਰੀਤ ਦੂਸਰੇ ਸਥਾਨ ਮੋਗਾ ਜਿਲ੍ਹੇ ਵਿੱਚ ਨਵਦੀਪ ਸਿੰਘ ਨੇ ਪਹਿਲਾ ਅਤੇ ਰਾਜਦੀਪ ਹੰਸ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸ਼੍ਰੀ ਮੁਕਤਸਰ ਸਾਹਿਬ ਵਿੱਚ ਵਿਸ਼ਾਲੀ ਪਹਿਲੇ ਅਤੇ ਕਾਜਲ ਦੂਸਰੇ ਸਥਾਨ ਤੇ ਰਹੀ।ਬਠਿੰਡਾ ਵਿੱਚ ਆਰਤੀ ਐਸ,ਡੀ.ਕਾਲਜ ਨੇ ਪਹਿਲਾ ਅਤੇ ਹਰਪ੍ਰੀਤ ਕੌਰ ਨਹਿਰੂ ਯੁਵਾ ਕੇਂਦਰ ਨੇ ਦੂਸਰਾ ਸਥਾਨ ਹਾਸਲ ਕੀਤਾ।ਦੋ (2) ਦਿਨ ਚੱਲੀ ਇਸ ਪਾਰਲੀਮੈਂਟ ਵਿੱਚ ਕੁਲਵਿੰਦਰ ਸਿੰਘ,ਵਿਜੈ ਭਾਸਕਰ ਸ਼ਰਮਾ ਸਹਾਇਕ ਡਾਰਿੈਕਟਰ ਯਵਕ ਸੇਵਾਵਾਂ,ਲਖਵਿੰਦਰ ਸਿੰਘ ਹਰਮਨਦੀਪ ਔਲਖ ਪਟਿਆਲਾ,ਗੁਰਵਿੰਦਰ ਸਿੰਘ ਮੌਗਾ,ਹਰਸ਼ਰਨ ਸਿੰਘ ਸੰਧ,ਕੌਮਲ ਨਿਗਮ ਸਮੂੂਹ ਜਿਲ੍ਹਾ ਯੂਥ ਅਫਸਰ ਨੇ ਸੰਯੋਜਕ ਵੱਜੌ ਭੂਮਿਕਾ ਨਿਭਾਈ।

LEAVE A REPLY

Please enter your comment!
Please enter your name here