ਮਾਨਸਾ 12,ਦਸੰਬਰ (ਸਾਰਾ ਯਹਾ /ਜੋਨੀ ਜਿੰਦਲ) : ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਸ਼ਹੀਦ ਸੇਨਿਕਾਂ ਦੀ ਯਾਦ ਵਿੱਚ ਮਨਾਇਆ ਗਿਆ ਝੰਡਾ ਦਿਵਸ
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਸੰਪਰਦਾਇਕ ਸਦਭਾਵਨਾ ਅਤੇ ਕੌਮੀ ਏਕਤਾ ਬਣਾਈ ਰੱਖਣ ਲਈ ਸ਼ਹੀਦ ੍ਹਹੌਏ ਸੈਨਿਕਾਂ ਦੀ ਯਾਦ ਵਿੱਚ ਹਰ ਸਾਲ ਝੰਡਾ ਦਿਵਸ ਬਣਾਇਆ ਜਾਂਦਾ ਹੈ ਜਿਸ ਵਿੱਚ ਉਸ ਦਿਨ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਝੰਡਾ ਲਗਾਕੇ ਸ਼ਹੀਦਾਂ ਦੀ ਯਾਦ ਵਿੱਚ ਬਣੇ ਸੰਪਰਦਾਇਕ ਸਦਭਾਵਨਾ ਟਰੱਸਟ ਦੀ ਮਦਦ ਲਈ ਫੰਡਜ ਵੀ ਇਕੱਠਾ ਕੀਤਾ ਜਾਂਦ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਕੋਆਰਡੀਨੇਟਰ ਸ਼੍ਰੀ ਸਰਬਜੀਤ ਸਿੰਘ ਅਤੇ ਸ਼ੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਯੂਥ ਕਲੱਬਾਂ ਵੱਲੋ ਹਰ ਸਮੇ ਦੇਸ਼ ਦੀ ਏਕਤਾ ਅਖੰਡਤਾ,ਸਦਭਾਵਨਾ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ।ਅੱਜ ਵੀ ਕਲੱਬਾਂ ਦੇ ਨੋਜਵਾਨਾਂ ਵੱਲੋ ਸ਼ਹੀਦਾਂ ਦੀ ਯਾਦ ਵਿੱਚ ਬਣੇ ਟਰੱਸਟ ਲਈ ਫੰਡਜ ਇਕੱਤਰ ਕੀਤਾ ਗਿਆ ਜਿਸ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਹੇਠ ਕੰਮ ਕਰ ਰਹੇ ਸੰਪਰਦਾਇਕ ਸਦਭਾਵਨਾ ਟਰੱਸਟ ਦਿੱਲੀ ਨੂੰ ਭੇਜਿਆ ਜਾਵੇਗਾ।ਜਿਲ੍ਹਾਂ ਯੂਥ ਕੋਆਰਡੀਂੇਟਰ ਵੱਲੋ ਸਮੂਹ ਕਲੱਬਾਂ ਦੇ ਨੋਜਵਾਨਾਂ ਦੇ ਝੰਡੇ ਲਗਾਏ ਗਏ ਅਤੇ ਉਹਨਾਂ ਵੱਲੋ ਆਪਣੀ ਸਵੈ ਇੱਛਾ ਨਾਲ ਇਸ ਵਿੱਚ ਯੋਗਦਾਨ ਪਾਇਆ ਗਿਆ।ਉਹਨਾਂ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ ਅਸੀ ਉਹਨਾਂ ਦੀ ਸਹੀਦਾਂ ਨੂੰ ਭੁੱਲਾ ਨਹੀ ਸਕਦੇ।
ਇਸ ਤੋ ਇਲਾਵਾ ਇਸ ਮੋਕੇ ਸੰਵਿਧਾਨ ਦਿਵਸ ਅਤੇ ਮਨੁੱਖੀ ਅਧਿਕਾਰਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।ਸ਼੍ਰੀ ਸੰਦੀਪ ਘੰਡ ਨੇ ਨੋਜਵਾਨਾਂ ਨੂੰ ਆਪਣੇ ਅਧਿਕਾਰਾਂ ਦੇ ਨਾਲ ਨਾਲ ਕਰੱਤਵਾਂ ਨੂੰ ਵੀ ਜਾਣਨ ਦੀ ਅਪੀਲ ਕੀਤੀ।ਮਾਪਿਆਂ ਦਾ ਸ਼ਤਿਕਾਰ,ਹਰ ਅੋਰਤ ਨੂੰ ਬਣਦਾ ਮਾਣ ਸਨਮਾਨ ਵੀ ਸਾਡੇ ਨੈਤਿਕ ਅੀਧਕਾਰ ਹਨ ਇਸ ਲਈ ਨੋਜਵਾਨਾਂ ਨੂੰ ਆਪਣੇ ਚਰਿਤੱਰ ਨੂੰ ਉੱਚਾ ਰੱਖਣਾ ਚਾਹੀਦਾ ਹੈ।
ਇਸ ਤੋ ਇਲਾਵਾ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੰਦੀਪ ਘੰਡ ਨੇ ਕਲੱਬਾਂ ਨੂੰ ਆਪਣੇ ਆਪਣੇ ਕਲਬਾਂ ਨੂੰ ਅਪਡੈਟ ਕਰਨ ਅਤੇ ਕਲੱਬ ਵਿੱਚ ਨੋਜਵਾਨਾਂ ਦੀ ਵੱਧ ਤੋ ਵੱਧ ਸ਼ਮੂਲੀਅਤ ਕਰਵੁaਣ ਦੀ ਅਪੀਲ ਕੀਤੀ।ਉਹਨਾਂ ਨੋਜਵਾਨਾਂ ਨੂੰ ਵੱਧ ਤੋ ਵੱਧ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ।
ਇਸ ਮੌਕੇ ਹੋਰਨਾਂ ਤੋ ਇਲਾਵਾ ਮਨੋਜ ਕੁਮਾਰ ਛਾਪਿਆਂਵਾਲੀ ਹਰਪ੍ਰੀਤ ਸਿੰਘ ਹੀਰੋਕਲਾਂ,ਜੀਵਨ ਸਿੰਘ ਕੋਰਵਾਲਾ,ਖੁਸ਼ਵਿੰਦਰ ਸਿੰਘ ਫੁਲੂਵਾਲਾ ਡੋਡ,ਸ਼ੀਤਲ ਕੋਰ ਝੁਨੀਰ,ਮਨਦੀਪ ਕੌਰ,ਗੁਰਵਿੰਦਰ ਸਿੰਘ,ਅਰਸ਼ਪ੍ਰੀਤ ਸਿੰਘ,ਕਰਮਜੀਤ ਸਿੰਘ,ਕੇਵਲ ਸਿੰਘ,ਹਰਜਿੰਦਰ ਸਿੰਘ ਭਾਈਦੇਸਾ,ਜਸਪਾਲ ਸਿੰਘ ਅਕਲੀਆ,ਜਗਸੀਰ ਸਿੰਘ ਗੇਹਲੇ, ਲਵਪ੍ਰੀਤ ਬੁਰਜ ਝੱਬਰ ਅਵਤਾਰ ਸ਼ਰਮਾਂ ਉਡਤ ਭਗਤ ਰਾਮ ਆਦਿ ਨੇ ਵੀ ਸ਼ਮੂਲੀਅਤ ਕੀਤੀ।