*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਵਿਸ਼ਵ ਅੋਰਤ ਦਿਵਸ ਦੇ ਸਬੰਧ ਵਿੱਚ ਕੈਰੀਅਰ ਗਾਈਡੈਂਸ ਅਤੇ ਕੈਰੀਅਰ ਕਾਊਸਿਲੰਗ ਸੈਮੀਨਾਰ ਕਰਵਾਇਆ ਗਿਆ*

0
46

ਮਾਨਸਾ 07,ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਲੜਕੀਆਂ ਨੂੰ ਸਿੱਖਣ ਅਤੇ ਅੱਗੇ ਵੱਧਣ ਦੇ ਬੇਸ਼ਕ ਘੱਟ ਮੋਕੇ ਮਿਲਦੇ ਹਨ ਪਰ ਉਹਨਾਂ ਨੇ ਹਮੇਸ਼ਾਂ ਹੀ ਆਪਣੀ ਕਾਬਲੀਅਤ ਨਾਲ ਆਪਣੀ ਨਿਵੇਕਲੀ ਪਛਾਣ ਬਣਾਈ ਹੈ ਅਤੇ ਸਮਾਜ ਨੂੰ ਕੁਝ ਨਵਾਂ ਕਰਕੇ ਵਿਖਾਇਆ ਹੈ ਇਸ ਗੱਲ ਦਾ ਪ੍ਰਗਟਾਵਾ ਸ਼੍ਰੀ ਰਘਵੀਰ ਸਿੰਘ ਮਾਨ ਸਹਾਇਕ ਡਾਇਰਕੈਟਰ ਯੁਵਕ ਸੇਵਾਵਾਂ ਮਾਨਸਾ ਨੇ ਨਹਿਰੂ ਯੂਵਾ ਕੇਂਦਰ ਮਾਨਸਾ  ਵੱਲੋ ਵਿਸ਼ਵ ਅੋਰਤ ਦਿਵਸ ਦੇ ਸਬੰਧ ਵਿੱਚ ਕੈਰੀਅਰ ਗਾਈਡੈਂਸ ਅਤੇ ਕੈਰੀਅਰ ਕਾਊਸਿਲੰਗ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ।ਸ਼੍ਰੀ ਮਾਨ ਨੇ ਕਿਹਾ ਕਿ ਸਾਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ ਅਤੇ ਹਰ ਮਰਦ ਨੂੰ ਔਰਤ ਨੂੰ ਸਤਿਕਾਰ ਦੇਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਯੁਵਕ ਸੇਵਾਵਾਂ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਹਮੇਸ਼ਾਂ ਹੀ ਲੜਕੀਆਂ ਦੇ ਸਰਵ-ਪੱਖੀ ਵਿਕਾਸ ਲਈ ਉਪਾਰਲੇ ਕਰਦੇ ਰਹਿੰਦੇ ਹਨ।
ਸੈਮੀਨਾਰ ਵਿੱਚ ਵੱਖ ਵੱਖ ਯੂਥ ਕਲੱਬਾਂ ਦੇ ਨੋਜਵਾਨਾਂ,ਸਿਲਾਈ ਸੈਟਰਾਂ ਦੀਆਂ ਲੜਕੀਆਂ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਦੇ 100 ਦੇ ਕਰੀਬ ਵਲੰਟੀਅਰਜ ਨੇ ਭਾਗ ਲਿਆ।ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਰੋਜਗਾਰ ਅਤੇ ਕਾਰੋਬਰ ਬਿਊਰੋ ਦੇ ਪਲੈਸਮੈਂਟ ਅਫਸ਼ਰ ਗੋਰਵ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਜਾਂਦੇ ਰੋਜਗਾਰ ਮੇਲਿਆ ਮੇਲਿਆਂ ਵਿੱਚ ਲੜਕੀਆਂ ਦੀ ਸ਼ਮੂਲੀਅਤ ਵੱਧ ਹੁੰਦੀ ਹੈ ਅਤੇ ਲੜਕੀਆਂ ਦੇ ਆਰਿਥਕ ਪੱਧਰ ਨੂੰ ਉੱਚਾ ਚੁੱਕਣ ਦਾ ਇਕ ਯਤਨ ਹੈ।ਉਹਨਾਂ ਟਰਾਈਡੈਂਟ,ਵਰਧਮਾਨ ਅਤੇ ਮਾਈਕਰੋ ਫਾਈਨੈਂਸ ਵਿੱਚ ਰੋਜਗਾਰ ਦੇ ਸਾਧਨਾਂ ਬਾਰੇ ਜਣਕਾਰੀ ਦਿੱਤੀ।
ਇਸ ਮੋਕੇ ਸਮਾਜ ਦੇ ਪਾਏ ਯੋਗਦਾਨ ਲਈ ਮੈਡਮ ਯੋਗਿਤਾ ਜੋਸ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀਬਾਘਾ,ਮੈਡਮ ਗੁਰਪ੍ਰੀਤ ਕੌਰ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਅਤੇ ਬੀਬੀ ਭਾਨੀ ਯੂਥ ਕਲੱਬ ਦੀ ਪ੍ਰਧਾਨ ਰਾਜਦੀਪ ਕੌਰ ਦਾ ਵਿਸ਼ੇਸ ਸਨਮਾਨ ਕੀਤਾ ਗਿਆ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਪ੍ਰੋਗਰਾਮ ਦੇ ਪ੍ਰਬੰਧਕ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਇਸ ਮੋਕੇ ਬੋਲਦਿਆਂ ਕਿਹਾ ਕਿ ਅੋਰਤਾਂ ਦੀ ਸ਼ਸ਼ਤੀਕਰਣ ਅਤੇ ਉਹਨਾਂ ਦੇ ਆਰਿਥਕ ਪੱਧਰ ਨੂੰ ਉੱਚਾ ਚੁੱਕਣ ਲਈ ਪਿੰਡਾਂ ਵਿੱਚ ਸਿਲਾਈ ਸੈਂਟਰ ਖੋਲੇ ਜਾਂਦੇ ਹਨ।ਇਹਨਾਂ ਸੈਟਰਾਂ ਵਿੱਚ ਲੜਕੀਆਂ ਸਿਖਲਾਈ ਪ੍ਰਾਪਤ ਕਰਕੇ ਆਪਣਾ ਰੋਜਗਾਰ ਸ਼ੁਰੂ ਕਰ ਲੈਦੀਆਂ ਹਨ।ਅੱਜ ਦਾ ਇਹ ਪ੍ਰੋਗਰਾਮ ਦਾ ਮੁੱਖ ਮਕਸਦ ਲੜਕੀਆਂ ਨੂੰ ਉਹਨਾਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਮਾਨਤਾ ਦੇਣਾ ਸੀ।


ਸੈਮੀਨਾਰ ਦੋਰਾਨ ਪਿੰਡ ਰੜ,ਭਾਈਦੇਸਾ ਵਿਖੇ ਚਲੇ ਸਿਲਾਈ ਸੈਟਰਾਂ ਦੀਆਂ ਲੜਕੀਆਂ ਨੂੰ ਪ੍ਰਮਾਣ ਪੱਤਰ ਵੀ ਤਕਸੀਮ ਕੀਤੇ ਗਏ।ਵਿਸ਼ਵ ਅੋਰਤ ਦਿਵਸ ਦੇ ਸਬੰਧ ਵਿੱਚ ਕਰਵਾਏ ਗਏ ਇਸ ਸਮਾਗਮ ਦੋਰਾਨ ਹੋਰਨਾਂ ਤੋ ਇਲਾਵਾ ਹਰਦੀਪ ਸਿੰਘ ਸਿਧੂ ਸਟੇਟ ਮੀਡੀਆ ਕੌਆਰਡੀਨੇਟਰ ਸਿਖਿਆ ਵਿਭਾਗ,ਦੇਵਿੰਦਰ ਸਿੰਘ ਪ੍ਰੋਗਰਾਮ ਅਫਸਰ ਖਾਲਸਾ ਸੀਨੀਅਰ ਸੇਕੰਡਰੀ ਸਕੂਲ ਮਾਨਸਾ,ਰੋਹਿਤ ਸਿੰਗਲਾਂ ਸਕਿਲ ਮੰਤਰਾਲਾ ਮਾਨਸਾ,ਸਿਲਾਈ ਟੀਚਰ ਅਮਨਦੀਪ ਕੌਰ,ਸਰਬਜੀੌਤ ਕੌਰ,ਪਰਮਿੰਦਰ ਕੌਰ ਮਨੋਜ ਕੁਮਾਰ ਛਾਪਿਆਂਵਾਲੀ ਨੇ ਵੀ ਸੰਬੋਧਨ ਕੀਤਾ।
ਸਮਾਗਮ ਦੀ ਸਫਲਤਾ ਲਈ  ਬੇਅੰਤ ਕੌਰ,ਗੁਰਪ੍ਰੀਤ ਕੌਰ ਅਕਲੀਆਂ,ਮਨਪ੍ਰੀਤ ਕੌਰ ਆਹਲੂਪੁਰ.ਮੰਜੂਬਾਲਾ ਗੁਰਪ੍ਰੀਤ ਸਿੰਘ ਨੰਦਗੜ,ਗੁਰਪ੍ਰੀਤ ਸਿੰਘ ਅੱਕਾਵਾਲੀ ਕਰਮਜੀਤ ਕੌਰ ਸ਼ੇਖਪੁਰ ਖੁਡਾਲ ਸਮੂਹ ਵਲੰਟੀਅਰਜ ਨੇ ਵੀ ਸ਼ਮੂਲੀਅਤ ਕੀਤੀ

LEAVE A REPLY

Please enter your comment!
Please enter your name here