*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪੰਜ ਜਿਲਿ੍ਹਆਂ ਦੀ ਜਿਲ੍ਹਾ ਯੂਥ ਪਾਰਲੀਮੈਂਟ ਕਰਵਾਈ ਗਈ*

0
27

ਮਾਨਸਾ 20,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) ਨੋਜਵਾਨਾਂ ਨੂੰ ਪਾਰਲੀਮੈਂਟ ਦੇ ਨਿਯਮਾਂ ਦੀ ਜਾਣਕਾਰੀ ਦੇਣ ਅਤੇ ਚਲ ਰਹੀਆਂ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਦੇਣ ਹਿੱਤ ਅਤੇ ਉਹਨਾਂ ਤੇ ਵਿਚਾਰ ਕਰਨ ਲਈ ਪੰਜ ਜਿਲਿ੍ਹਆਂ ਦੀ ਯੂਥ ਪਾਰਲੀਮੈਂਟ ਮਾਨਸਾ ਵਿਖੇ ਕਰਵਾਈ ਗਈ।
ਇਸ ਯੂਥ ਪਾਰਲੀਮੈਂਟ ਵਿੱਚ ਮਾਨਸਾ,ਬਠਿੰਡਾਂ,ਗੁਰਦਾਸਪੁਰ,ਪਠਾਣਕੋਟ ਤੋ ਇਲਾਵਾ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ 100 ਦੇ ਕਰੀਬ ਨਹਿਰੂ ਯੁਵਾ ਕੇਦਰ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ ਨੇ ਭਾਗ ਲਿਆ।ਇਸ ਬਾਰੇ ਜਾਣਕਾਰੀ ਦਿਦਿੰਆਂ ਨੋਡਲ ਕੇਂਦਰ ਦੇ ਇੰਚਾਰਜ ਅਤੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਸਹਾਇਕ ਡਾਰਿਕੈਟਰ ਯੁਵਕ ਸੇਵਾਵਾਂ ਮਾਨਸਾ ਰਘਵੀਰ ਸਿੰਘ ਮਾਨ ਨੇ ਦੱਸਿਆ ਕਿ ਇਸ ਯੂਥ ਪਾਰਲੀਮੈਂਟ ਵਿੱਚ ਬੇਟੀ ਬਚਾਉ ਬੇਟੀ ਪੜਾਉ, ਆਯੂਸ਼ਮਾਨ ਭਾਰਤ,ਵਿਲੱਖਣ ਅਤੇ ਵਿਸ਼ੇਸ ਭਾਰਤ,ਸਕਿੱਲ ਇੰਡੀਆ ਡਿਜਟੀਲ ਭਾਰਤ ਅਤੇ ਸਵੱਛ ਅਤੇ ਸਿਹਤਮੰਦ ਭਾਰਤ ਵਿਸ਼ਿਆਂ ਤੇ ਆਪਣੇ ਆਪਣੇ ਵਿਚਾਰ ਰੱਖੇ।ਹਰ ਭਾਗੀਦਾਰ ਨੂੰ ਬੇਸ਼ਕ ਕੇਵਲ ਚਾਰ ਮਿੰਟ ਦਾ ਸਮਾਂ ਹੀ ਦਿੱਤਾ ਗਿਆ ਪਰ ਉਹਨਾਂ ਨੇ ਹਰ ਵਿਸ਼ੇ ਦੇ ਹਰ ਪਹਿਲੂ ਤੇ ਬੜੀ ਬਾਰੀਕੀ ਨਾਲ ਆਪਣੀ ਗੱਲ ਸਾਝੀ ਕੀਤੀ।
ਵਰਚੂਲ ਤਰੀਕੇ ਨਾਲ ਕਰਵਾਈ ਗਈ ਇਸ ਪਾਰਲੀਮੈਂਟ ਦੇ ਸ਼ੁਰੂ ਵਿੱਚ ਡਾ.ਸੰਦੀਪ ਘੰਡ ਨੇ ਸਮੂਹ ਭਾਗੀਦਾਰਾਂ ਨੂੰ ਜੀ ਆਇਆਂ ਕਿਹਾ ਅਤੇ ਪਾਰਲੀਮੈਂਟ ਦੇ ਨਿਯਮ ਅਤੇ ਸ਼ਰਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ।ਉਹਨਾਂ ਦੱਸਿਆ ਕਿ ਜਿਲ੍ਹਾ ਅਤੇ ਰਾਜ ਪੱਧਰ ਦੇ ਜੇਤੂਆਂ ਨੂੰ ਸਨਮਾਨ ਪੱਤਰ ਦਿੱਤੇ ਜਾਣਗੇ ਅਤੇ ਕੋਮੀ ਪੱਧਰ ਤੇ ਪਹਿਲਾ ਇਨਾਮ 2 ਲੱਖ ਰੁਪਏ ਦੂਸਰੇ ਸਥਾਨ ਵਾਲੇ ਨੂੰ ਡੇਢ ਲੱਖ ਨਗਦ ਤੇ ਸਨਮਾਨ ਪੱਤਰ ਅਤੇ ਤੀਸ਼ਰੇ ਸਥਾਨ ਵਾਲੇ ਨੂੰ ਇੱਕ ਲੱਖ ਰੁਪਏ ਦੀ ਨਗਦ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਦਿੱਤਾ ਜਾਵੇਗਾ।
ਕਰਵਾਏ ਗਏ ਮੁਕਾਬਿਲਆਂ  ਦੇ ਜੇਤੂਆਂ ਬਾਰੇ ਜਾਣਕਾਰੀ ਸਾਂਝੀ ਕਰਿਦਆਂ ਡਾ.ਘੰਡ ਨੇ ਦੱਸਿਆ ਕਿ ਬਠਿੰਡਾ ਜਿਲ੍ਹੇ ਵਿੱਚੋ ਕਸਿਸ ਚੰਦਰ ਨੇ ਪਹਿਲਾ ਅਤੇ ਅਮਨਪ੍ਰੀਤ ਕੌਰ ਨੇ ਦੂਸ਼ਰਾ ਸਥਾਨ ਪ੍ਰਾਪਤ ਕੀਤਾ।ਮਾਨਸਾ ਜਿਲ੍ਹੇਂ ਵਿੱਚੋਂ ਨੇਹਾ ਰਾਣੀ ਨੇ ਪਹਿਲਾ ਅਤੇ ਸਾਗਰ ਸੋਨੀ ਨੇ ਦੂਸਰਾ ਸ਼ਥਾਨ ਹਾਸਲ ਕਰਨ ਵਿੱੱਚ ਕਾਮਯਾਬੀ ਹਾਸਲ ਕੀਤੀ।ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਸਿਮਰਜੀਤ ਕੌਰ ਨੇ ਪਹਿਲਾ ਅਤੇ ਖੰਡਵੀਰ ਕੌਰ ਨੇ ਦੂਸਰਾ ਹਾਸਲ ਕੀਤਾ।ਗੁਰਦਾਸਪੁਰ ਅਤੇ ਪਠਾਨਕੋਟ ਜਿਲ੍ਹੇ ਵਿੱਚੋਂ ਧਰਮਪ੍ਰੀਤ ਨੇ ਪਹਿਲਾ ਅਤੇ ਸਿਮਰਨ ਨੇ ਦੂਸ਼ਰਾ ਸਥਾਨ ਹਾਸਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ।ਇਸ ਸਾਰੇ ਜੇਤੂ ਮਿੱਤੀ 26 ਫਰਵਰੀ ਨੂੰ ਵਰਚੂਲ ਮੋਡ ਵਿੱਚ ਹੋ ਰਹੀ ਰਾਜ ਪੱਧਰੀ ਯੂਥ ਪਾਰਲੀਮੈਂਟ ਵਿੱਚ ਭਾਗ ਲੈਣਗੇ।ਡਾ.ਘੰਡ ਨੇ ਦੱਸਿਆ ਕਿ ਕੋਮੀ ਪੱਧਰ ਦੇ ਮੁਕਾਬਲਿਆਂ ਲਈ ਹਰ ਰਾਜ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਭਾਗੀਦਾਰ ਕੋਮੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣਗੇ।ਕੋਮੀ ਪੱਧਰ ਦੇ ਮੁਕਾਬਲੇ ਮਾਰਚ ਮਹੀਨੇ ਦੇ ਪਹਿਲੇ ਹਫਤੇ ਵਿੱਚ ਨਵੀ ਦਿਲੀ ਵਿੱਚ ਭਾਗੀਦਾਰਾਂ ਦੀ ਨਿੱਜੀ ਤੋਰ ਤੇ ਭਾਗੀਦਾਰੀ ਨਾਲ ਮਿੱਤੀ ਨੂੰ ਫਿਜੀਕਲ ਮੋਡ ਵਿੱਚ ਕਰਵਾਏ ਜਾਣਗੇ।
ਜਿਲ੍ਹਾ ਪੱਧਰ ਦੇ ਮੁਕਾਬਿਲਆਂ ਵਿੱਚ ਡਾ.ਬੂਟਾ ਸਿੰਘ ਪ੍ਰਿਸੀਪਲ ਡਾਈਟ ਬੁਢਲਾਡਾ,ਰਘਵੀਰ ਸਿੰਘ ਮਾਨ ਸਹਾਇਕ ਡਾਇਰਕੈਟਰ ਯੁਵਕ ਸੇਵਾਵਾਂ ਮਾਨਸਾ,ਮੈਡਮ ਯੋਗਤਾ ਜੋਸ਼ੀ ਲੈਕਚਰਾਰ ਇੰਨ ਇੰਗਲਸ਼,ਹਰਦੀਪ ਸਿੰਘ ਸਿਧੂ ਸਟੇਟ ਮੀਡੀਆ ਕੋਆਰਡੀਨੇਟਰ ਸਿਖਿਆ ਵਿਭਾਗ ਅਤੇ ਹਰਿੰਦਰ ਸਿੰਘ ਮਾਨਸ਼ਾਹੀਆ ਸਰਬਜੀਤ ਸਿੰਘ ਜਿਲ੍ਹਾ ਯੂਥ ਅਫਸਰ  ਨੇ ਜੱਜਾਂ ਦੀ ਭੂਮਿਕਾ ਅਦਾ ਕੀਤੀ।
ਮਨੋਜ ਕੁਮਾਰ ਨੇ ਸਹਿਯੋਗੀ ਅਤੇ ਸਮਾਂ ਵਾਦਕ ਦੀ ਭੂਮਕਾ ਅਦਾ ਕੀਤੀ।ਇਸ ਮੋਕੇ ਹੋਰਨਾਂ ਤੋ ਇਲਾਵਾ ਹਰਸ਼ਰਨ ਸਿੰਘ ਸੰਧੂ ਜਿਲ੍ਹਾ ਯੂਥ ਅਫਸਰ ਬਠਿੰਡਾ ,ਕੋਮਲ ਨਿਗਮ ਜਿਲ੍ਹਾ ਯੂਥ ਅਫਸਰ ਸ਼੍ਰੀ ਮੁਕਤਸਰ ਸਾਹਿਬ ਮੈਡਮ ਅਕਾਸ਼ਾ ਜਿਲ੍ਹਾ ਯੂਥ ਅਫਸਰ ਗੁਰਦਾਸਪੁਰ ਸੁਸ਼ਮਾਂ ਸ਼ਰਮਾ ਮਾਨਸਾ ਆਦਿ ਨੇ ਵੀ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here