ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ) : ਨੋਜਵਾਨਾਂ ਨੂੰ ਸਰੀਰਕ ਤੋਰ ਤੇ ਤੰਦਰੁਸਤ ਰੱਖਣ ਅਤੇ ਉਹਨਾਂ ਵਿੱਚ ਸਕਾਰਤਾਮਕ ਸੋਚ ਪੈਦਾ ਕਰਨ ਹਿੱਤ ਫਿੱਟ ਇੰਡੀਆ ਮੁਹਿੰਮ ਹੇਠ ਜਿਥੇ ਯੂਥ ਕਲੱਬਾਂ ਨੁੰ ਖੇਡ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ,ਖੇਡ ਮੇਲੇ ਕਰਵਾਏ ਜਾ ਰਹੇ ਹਨ ਉਥੇ ਹੀ ਫਿੱਟ ਇੰਡੀਆਂ ਨੁੰ ਆਪਣੇ ਰੋਜਾਨਾ ਦੇ ਕਾਰ ਵਿਵਹਾਰ ਵਿੱਚ ਸ਼ਾਮਲ ਕਰਨ ਲਈ ਇੱਕ ਰੋਜਾ ਸਿਖਲਾਈ ਕੈਂਪ ਵੀ ਲਾਏ ਜਾ ਰਹੇ ਹਨ।ਟਰੇਨਿੰਗ ਦੋਰਾਨ ਨੋਜਵਾਨਾਂ ਨੂੰ ਯੋਗਾ ਤੋ ਇਲਾਵਾ ਪੁਰਾਤਨ ਖੇਡਾਂ ਨਾਲ ਜੁੱੜਨ ਬਾਰੇ ਵੀ ਪ੍ਰਰੇਤਿ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸ਼ਰ ਸਰਬਜੀਤ ਸਿੰਘ ਨੇ ਦੱਸਿਆ ਕਿ ਸਰੀਰਕ ਤੋਰ ਤੇ ਤੰਦਰੁਸਤ ਰੱਖਣ ਲਈ ਵੱਡੇ ਵੱਡੇ ਫੰਡਜ ਦੀ ਜਰੂਰਤ ਨਹੀ ਹੁੰਦੀ ਬਲਕਿ ਸਾਡੀਆਂ ਪੁਰਾਤਨ ਖੇਡਾਂ ਜਿਵੇਂ ਕਬੱਡੀ,ਕੁਸ਼ਤੀ ਆਦਿ ਨਾਲ ਨਾ ਕੇਵਲ ਸਰੀਰਕ ਤੋਰ ਤੇ ਤੰਦਰੁਸਤੀ ਮਿੱਲਦੀ ਹੈ ਸਗੋਂ ਇਸ ਨਾਲ ਵਿਅਕਤੀ ਦੀ ਸੋਚ ਵੀ ਸਕਾਰਤਾਮਿਕ ਹੁੰਦੀ ਹੈ।ਉਹਨਾਂ ਨੋਜਵਾਨਾਂ ਨੂੰ ਪੁਰਾਤਨ ਖੇਡਾਂ ਨਾਲ ਜੁੱੜਨ ਦੀ ਅਪੀਲ ਕੀਤੀ।
ਟਰੇਨਿੰਗ ਕੈਂਪ ਬਾਰੇ ਜਾਣਕਾਰੀ ਸਾਝੀ ਕਰਿਦਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਸਿਖਲਾਈ ਕੈਂਪ ਵਿੱਚ ਭਾਗੀਦਾਰਾਂ ਦੀ ਸ਼ਮੂਲੀਅਤ ਕਰਨ ਹਿੱਤ ਸਮੂਹ ਕੈਪਰਾਂ ਦੇ ਚਾਰ ਗਰੁੱਪ ਬਣਾਏ ਗਏ।ਸਮੂਹ ਗਰੁੱਪਾਂ ਵੱਲੋਂ ਨਸ਼ਿਆਂ ਦੀ ਰੋਕਥਾਮ ਵਿੱਚ ਨੋਜਵਾਨਾਂ ਦਾ ਯੋਗਦਾਨ ਬਾਰੇ ਵਿਚਾਰ ਵਟਾਦਰਾਂ ਕੀਤਾ ਗਿਆ ਅਤੇ ਸਮੂਹ ਗਰੁੱਪ ਵੱਲੋਂ ਚਾਰਟ ਤਿਆਰ ਕਰਕੇ ਆਪਣੀ ਆਪਣੀ ਪੇਸ਼ਕਾਰੀ ਦਿੱਤੀ ਗਈ।
ਸਿਖਲਾਈ ਕੈਂਪ ਵਿੱਚ ਨੈਸਨਲ ਹੈਲਪਲਾਈਨ ਫਾਰ ਸੀਨੀਅਰ ਸਿਟੀਜਨ ਵੱਲੋਂ ਜਸਬੀਰ ਸਿੰਘ ਨੇ ਹੈਲਪ ਲਾਈਨ ਬਾਰੇ ਆਪਣੀ ਜਾਣਕਾਰੀ ਸਾਝੀ ਕੀਤੀ।ਉਹਨਾਂ ਕਿਹਾ ਕਿ 14567 ਟੋਲ ਪਰੀ ਨੰਬਰ ਤੇ ਕੋਈ ਵੀ ਵਿਅਕਤੀ ਆਪਣੀ ਸ਼ਕਾਇਤ ਦਰਜ ਕਰਵਾ ਸਕਦਾ ਹੈ।
ਸ਼ਹੀਦ ਭਗਤ ਸਿੰਘ ਗਰੁੱਪ ਵੱਲੋਂ ਅਮਰਦੀਪ ਸਿੰਘ,ਮਨਜਿੰਦਰ ਸਿੰਘ,ਵੀਰਪਾਲ ਕੌਰ ਅਤੇ ਰਿੰਪੀ ਕੌਰ,ਸ਼ਹੀਦ ਉਧਮ ਸਿੰਘ ਗਰੁੱਪ ਵੱਲੋਂ ਗੁਰਪ੍ਰੀਤ ਸਿੰਘ ਨੰਦਗੜ,ਸਰਬਜੀਤ ਕੌਰ ਅਤੇ ਗੁਰਮੀਤ ਕੌਰ,ਬੀਬੀ ਭਾਨੀ ਗਰੁੱਪ ਵੱਲੋਂ ਰਮਨਦੀਪ ਕੌਰ,ਜਸਮੇਲ ਕੌਰ,ਸੰਦੀਪ ਕੌਰ ਅਤੇ ਯਾਦਵਿੰਦਰ ਸਿੰਘ ਅਤੇ ਡਾ.ਭੀਮ ਰਾਉ ਅੰਬੇਦਕਰ ਗਰੁੱਪ ਵੱਲੋਂ ਗੁਰਪ੍ਰੀਤ ਕੌਰ.ਕਰਮਜੀਤ ਸਿੰਘ.ਲੱਡੂ ਸਿੰਘ ਅਤੇ ਕਮਲਦੀਪ ਕੌਰ ਨੇ ਆਪਣੇ ਆਪਣੇ ਵਿਚਾਰ ਸਾਝੇਂ ਕੀਤੇ।
ਸਿਖਲਾਈ ਕੈਂਪ ਵਿੱਚ ਸਮੂਹ ਭਾਗੀਦਾਰਾਂ ਨੂੰ ਪ੍ਰਮਾਣ ਪੱਤਰ ਅਤੇ ਕਿੱਟ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਕੈਪਰਾਂ ਨੇ ਜਿੰਦਗੀ ਵਿੱਚ ਯੋਗ ਅਤੇ ਕਸਰਤ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣ ਦਾ ਪ੍ਰਣ ਲਿਆ।ਸਿਖਲਾਈ ਕੈਂਪ ਨੂੰ ਹੋਰਨਾਂ ਤੋ ਇਲਾਵਾ ਮੰਜੂ ਬਾਲਾ ਐਡਵੋਕੇਟ,ਬੇਅੰਤ ਕੌਰ ਕਿਸ਼ਨਗੜ ਫਰਵਾਹੀ ਮਨੋਜ ਕੁਮਾਰ ਛਾਪਿਆਂਵਾਲੀ ਮਨਪ੍ਰੀਤ ਕੌਰ ਆਹਲੂਪੁਰ,ਗੁਰਪ੍ਰੀਤ ਸਿੰਘ ਅੱਕਾਂਵਾਲੀ,ਗੁਰਪ੍ਰੀਤ ਸਿੰਘ ਨੰਦਗੜ,ਗੁਰਪ੍ਰੀਤ ਕੌਰ ਅਕਲੀਆ,ਕਰਮਜੀਤ ਕੌਰ ਸ਼ੇਖਪੁਰ ਖੁਡਾਲ ਨੇ ਵੀ ਆਪਣੇ ਵਿਚਾਰ ਸਾਝੇਂ ਕੀਤੇ।