ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ): ਨਹਿਰੂ ਯੁਵਾ ਕੇਂਦਰ ਮਾਨਸਾ ਅਤੇ ਯੁਵਕ ਸੇਵਾਵਾ ਵਿਭਾਗ ਵੱਲੋਂ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਜ਼ਾਦੀ ਦੇ 75ਵਾਂ ਮਹਾਂ ਉਤਸਵ ਦੇ ਸਬੰਧ ਵਿੱਚ ਵੱਖ-ਵੱਖ ਗਤੀਵਿਧੀਆ ਚੱਲ ਰਹੀਆਂ ਹਨ ਇਸ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲਾ ਯੂਥ ਅਫਸਰ ਅਤੇ ਲੇਖਾ ਅਤੇ ਪੋ੍ਰਗਰਾਮ ਸੁਪਰਵਾਈਜ਼ਰ ਡਾ. ਸੰਦੀਪ ਘੰਡ ਨੇ ਦੱਸਿਆਂ ਕਿ 15 ਅਗਸਤ 2021 ਤੋ ਅਜ਼ਾਦੀ ਦੇ 75 ਵੇਂ ਮਹਾਂ ਉਸਤਵ ਦੇ ਸਬੰਧ ਵਿੱਚ ਪਿੰਡ ਗੇਹਲੇ, ਭਾਈ ਦੇਸਾਂ, ਰੜ੍ਹ ਵਿੱਚ ਲੜਕੀਆਂ ਲਈ ਸਿਲਾਈ ਸੈਂਟਰ ਚਲਾਏ ਗਏ ਸਨ। ਜਿਸ ਵਿੱਚ 100 ਦੇ ਕਰੀਬ ਲੜਕੀਆਂ ਨੂੰ ਕਿੱਤਾ ਮੁੱਖੀ ਸਿਖਲਾਈ ਦਿੱਤੀ ਗਈ ਇਸ ਤੋਂ ਇਲਾਵਾ ਨੌਜਵਾਨਾ ਨੂੰ ਸਰੀਰਕ ਤੌੌਰ ਤੇ ਤੰਦਰੁਸਤ ਰੱਖਣ ਹਿੱਤ 40 ਖੇਡ ਕਲੱਬਾ ਨੂੰ ਸਪੋਰਟਸ ਕਿੱਟਾਂ ਅਤੇ 3 ਬਲਾਕ ਪੱਧਰੀ ਤੇ ਜਿਲਾ ਪੱਧਰੀ ਖੇਡ ਮੇਲੇ ਵੀ ਕਰਵਾਏ ਗਏ।ਉਹਨਾ ਨੇ ਇਹ ਵੀ ਦੱਸਿਆ ਕਿ ਅਜ਼ਾਦੀ ਦੇ ਮਹਾਂ ਉਸਤਵ ਦੇ ਸਬੰਧ ਵਿੱਚ ਮੁਫਤ ਕਾਨੂੰਨੀ ਸੇਵਾਵਾ ਦੇ ਸਹਿਯੋਗ ਨਾਲ ਲੋਕਾਂ ਨੂੰ ਮੁੱਫਤ ਕਾਨੂਨੀ ਸੇਵਾਵਾਂ ਦੀ ਜਾਣਕਾਰੀ ਦੇਣ ਲਈ ਸੈਮੀਨਰ ਵੀ ਕਰਵਾਇਆ ਗਿਆ ਹੈ
ਯੁਵਕ ਸੇਵਾਵਾ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਰਘਵੀਰ ਸਿੰਘ ਮਾਨ ਨੇ ਦੱਸਿਆ ਕਿ ਅਜਾਦੀ ਦੇ ਇਸ ਮਹਾਂਉਤਸਵ ਦੇ ਇਸ ਮਹਾਨ ਕੁੰਭ ਵਿੱਚ ਯੋਗਦਾਨ ਪਾਉਦੇ ਹੋਏ ਵੱਖ-ਵੱਖ ਪਿੰਡਾ ਵਿੱਚ ਖੂਨਦਾਨ ਕੈਂਪ ਵੀ ਲਾਏ ਗਏ ਹਨ।
ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾ ਮਾਨਸਾ ਵੱਲੋ ਸ਼ਾਂਝੇ ਰੂਪ ਵਿੱਚ ਕਰਵਾਏ ਜਾ ਰਹੇ ਕੁਇੱਜ ਮੁਕਾਬਲੇ ਬਾਰੇ ਜਾਣਕਾਰੀ ਦਿੰਦੀਆਂ ਸ੍ਰੀ ਰਘਵੀਰ ਸਿੰਘ ਮਾਨ ਤੇ ਡਾ. ਸੰਦੀਪ ਘੰਡ ਨੇ ਦੱਸਿਆ ਕਿ ਇਸ ਕਵਿਜ਼ ਮੁਕਾਬਲੇ ਦਾ ਮੰਤਵ ਵੀ ਨੌਜਵਾਨਾ ਨੂੰ ਦੇਸ ਦੀ ਅਜ਼ਾਦੀ ਵਿੱਚ ਪਾਏ ਯੋਗਦਾਨ ਤੇ ਦੇਸ ਦੀ ਅਜ਼ਾਦੀ ਨਾਲ ਸਬੰਧਤ ਵੱਖ-ਵੱਖ ਇਤਿਹਾਸਕ ਘਟਨਾਵਾ ਬਾਰੇ ਜਾਣਕਾਰੀ ਪੁੱਛੀ ਗਈ ਹੈ।ਉਹਨਾ ਨੇ ਦੱਸਿਆ ਕਿ ਇਸ ਕੁਇੱਜ ਮੁਕਾਬਲਿਆ ਨਾਲ ਕਿੱਥੇ ਨੌਜਵਾਨਾ ਦੇ ਗਿਆਨ ਵਿੱਚ ਵਾਧਾ ਹੋਵੇਗਾ ਉਥੇ ਹੀ ਉਹਨਾ ਨੂੰ ਅਜਾਦੀ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੀਆ ਜਾਣਕਾਰੀ ਮਿਲੇਗੀ
ਕਵਿਜ਼ ਮੁਕਾਬਲੇ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆ ਇਸ ਕੁਇਜ ਮੁਕਾਬਲੇ ਦੇ ਨੋਡਲ ਅਧਿਕਾਰੀ ਸ੍ਰੀ ਮਨੋਜ ਕੁਮਾਰ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ 10 ਸਵਾਲ ਪੁੱਛੇ ਗਏ ਹਨ ਜਿਨਾਂ ਵਿੱਚੋ 6 ਸਵਾਲ ਸਹੀ ਦੱਸਣ ਵਾਲੇ ਨੂੰ ਸ਼ਰਟੀਫਿਕੇਟ ਦਿੱਤੇ ਜਾਣਗੇ ਪਹਿਲੇ 3 ਸਥਾਨ ਦੇ ਰਹਿਣ ਵਾਲਿਆ ਨੂੰ ਮੰਮੇਟੋ ਅਤੇ ਪਹਿਲੇ 10 ਜੇਤੂਆ ਨੂੰ ਮੈਡਲ ਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ ਜੇਤੂਆ ਦਾ ਫੈਸਲਾ ਭਾਗੀਦਾਰਾਂ ਵੱਲੋਂ ਲਏ ਗਏ ਸਮੇਂ ਤੇ ਪ੍ਰਾਪਤ ਕੀਤੇ ਅੰਕਾ ਦੇ ਅਧਾਰ ਨੂੰ ਮੰਨਕੇ ਕੀਤਾ ਜਾਵੇਗਾ । ਇਸ ਮੋਕੇ ਸਮੂਹ ਵਲੰਟੀਅਰਜ ਤੋਂ ਇਲਾਵਾ ਹਰਦੀਪ ਸਿਧੂ ਨੇ ਵੀ ਸ਼ਮੂਲ਼ੀਅਤ ਕੀਤੀ।