
ਮਾਨਸਾ , 21 ਮਾਰਚ (ਸਾਰਾ ਯਹਾਂ/ ਬੀਰਬਲ ਧਾਲੀਵਾਲ): : ਦੁਨੀਆ ਭਰ ਵਿੱਚ ਕਲਾ ਅਤੇ ਸੱਭਿਆਚਾਰ ’ਚ ਕਵਿਤਾ ਦੀ ਅਹਿਮ ਭੂਮਿਕਾ ਨੂੰ ਦਰਸਾਉਣ ਲਈ ਮਨਾਏ ਜਾਂਦੇ ਵਿਸ਼ਵ ਕਵਿਤਾ ਦਿਵਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਸਥਾਨਕ ਜ਼ਿਲਾ ਭਾਸਾ ਦਫਤਰ ਵਲੋਂ ਵਿਸ਼ਵ ਕਵਿਤਾ ਦਿਵਸ ਨੂੰ ਸਮਰਪਿਤ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ‘ਰੁ-ਬ-ਰੂ’ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਜਾਬੀ ਦੇ ਉੱਘੇ ਕਵੀ ਪਦਮ ਸ਼੍ਰੀ ਸੁਰਜੀਤ ਪਾਤਰ ਨੇ ਸਰੋਤਿਆਂ ਨਾਲ ਆਪਣੇ ਜੀਵਨ ਅਤੇ ਕਾਵਿ – ਸਿਰਜਨਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਨਾਂ ਕਿਹਾ ਕਿ ਕਵਿਤਾ ਚੁੱਪ ਨੂੰ ਜੁਬਾਨ ਦਿੰਦੀ ਹੈ ਅਤੇ ਕਵਿਤਾ ਆਮਦ ਤੇ ਮੁਸ਼ੱਕਤ ਦਾ ਸੁਮੇਲ ਹੁੰਦੀ ਹੈ ਅਤੇ ਕਵਿਤਾ ਮਨੁੱਖ ਨੂੰ ਮਨੁੱਖ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਇਸ ਤੋਂ ਇਲਾਵਾ ਕਵਿਤਾ ਰਾਹੀਂ ਸਮੁੱਚੀ ਦੁਨੀਆਂ ਆਪਸੀ ਸਾਂਝ ਕਾਇਮ ਰੱਖਦੀ ਹੈ। ਇਸ ਮੌਕੇ ਉਨਾਂ ਆਪਣੀਆਂ ਕਾਵਿ ਰਚਨਾਵਾਂ ਨੂੰ ਤਰੰਨਮ ਵਿੱਚ ਵੀ ਸੁਣਾਇਆ। ਜ਼ਿਲਾ ਭਾਸਾ ਅਫਸਰ ਤੇਜਿੰਦਰ ਕੌਰ ਨੇ ਆਪਣੇ ਸੁਆਗਤੀ ਸਬਦਾਂ ਵਿਚ ਕਿਹਾ ਕਿ ਸੁਰਜੀਤ ਪਾਤਰ ਪੰਜਾਬੀ ਦੇ ਵੱਡੇ ਕਵੀ ਹਨ ਜਿਨਾਂ ਨੇ ਆਪਣਾ ਇੱਕ ਵਿਸਾਲ ਪਾਠਕ ਘੇਰਾ ਬਣਾਇਆ। ਇਸ ਮੌਕੇ ਖੋਜ ਅਫਸਰ ਸ਼ਾਇਰ ਗੁਰਪ੍ਰੀਤ ਨੇ ਕਵਿਤਾ ਦਿਵਸ਼ ਦੇ ਇਤਿਹਾਸ ਸਬੰਧੀ ਜਾਣੂ ਕਰਵਾਉਂਦਿਆਂ ਕਿਹਾ ਕਿ ਕਵਿਤਾ ਮਨੁੱਖ ਨੂੰ ਨਿਮਰ ਅਤੇ ਸੰਵੇਦਨਸੀਲ ਬਣਾਉਣੀ ਹੈ। ਕਵਿਤਾ ਮਨੁੱਖ ਨੂੰ ਕੁਦਰਤ ਅਤੇ ਆਲੇ-ਦੁਆਲੇ ਨਾਲ ਜੋੜਦੀ ਹੈ। ਸਮਾਗਮ ਵਿੱਚ ਵਿਭਾਗ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਵਿਕਰੀ ਕੇਂਦਰ ਇੰਚਾਰਜ ਜਗਦੇਵ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਮਨਦੀਪ ਸਿੰਘ, ਓਮ ਪ੍ਰਕਾਸ਼ , ਮਹੇਸ਼ਇੰਦਰ ਸਿੰਘ ਖੋਸਲਾ, ਜਸਬੀਰ ਢੰਡ, ਦਰਸਨ ਜੋਗਾ, ਬਲਵੰਤ ਭਾਟੀਆ, ਮਹਿੰਦਰ ਮਾਨਸਾ, ਪਿ੍ਰੰ. ਦਰਸਨ ਢਿੱਲੋਂ, ਮਹਿੰਦਰਪਾਲ ਬਰੇਟਾ, ਡਿਪਟੀ ਡਾਇਕਰੈਟਰ ਅਮਰੀਕ ਸਿੰਘ, ਬਿੱਟੂ ਮਾਨਸਾ, ਮਨਜੀਤ ਚਾਹਲ, ਜਗਦੀਪ ਜਵਾਹਰਕੇ, ਹੰਸ ਰਾਜ ਮੋਫਰ, ਪ੍ਰੋ. ਸੁਖਦੀਪ ਸਿੰਘ, ਪ੍ਰੋ. ਸੁਪਨਦੀਪ ਕੌਰ, ਪ੍ਰੋ. ਸੀਮਾ ਜਿੰਦਲ, ਪ੍ਰੋ. ਤਨਵੀਰ, ਪ੍ਰੋ. ਰਵਿੰਦਰ ਸਿੰਘ, ਪ੍ਰੋ. ਕੁਲਦੀਪ ਸਿੰਘ, ਪ੍ਰੋ. ਅਜਮੀਤ ਹਾਜਰ ਸਨ।
