ਮਾਨਸਾ 23 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ):
ਨਿਊ ਦੁਸਿ਼ਹਰਾ ਕਮੇਟੀ ਮਾਨਸਾ ਦੇ ਪ੍ਰਧਾਨ ਪ੍ਰਵੀਨ ਗੋਇਲ ਨੇ ਦੱਸਿਆ ਕਿ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਿ਼ਹਰਾ ਉਤਸਵ ਬੜੀ ਹੀ ਧੂਮਧਾਮ ਅਤੇ ਲਗਨ ਨਾਲ ਮਨਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਹ ਬੁਰਾਈ ਉੱਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਹੈ।ਉਨ੍ਹਾਂ ਦੱਸਿਆ ਕਿ ਇਸ ਵਾਰ ਦਾ ਦੁਸਿ਼ਹਰਾ ਉਤਸਵ ਨਹਿਰੂ ਕਾਲਜ ਦੇ ਸਟੇਡੀਅਮ ਵਿਖੇ ਦੁਪਹਿਰ 2 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਮਨਾਇਆ ਜਾਵੇਗਾ।ਇਸ ਮੌਕੇ ਉਨ੍ਹਾਂ ਨਾਲ ਵਾਈਸ ਪ੍ਰਧਾਨ ਅਨਿਲ ਕੁਮਾਰ, ਸੁਨੀਲ ਕੁਮਾਰ ਸ਼ੀਲਾ, ਸੈਕਟਰੀ ਰਾਕੇਸ਼ ਕੁਮਾਰ ਰਾਜਾ, ਕੈਸ਼ੀਅਰ ਪ੍ਰਦੀਪ ਟੋਨੀ, ਪ੍ਰੈਸ ਸਕੱਤਰ ਹਰੀ ਕ੍ਰਿਸ਼ਨ ਅਤੇ ਸਟੇਜ ਸਕੱਤਰ ਬਲਜੀਤ ਸ਼ਰਮਾ ਅਤੇ ਅਸ਼ੋਕ ਕੁਮਾਰ ਤੋਂ ਇਲਾਵਾ ਕਮੇਟੀ ਮੈਂਬਰ ਵੀ ਮੌਜੂਦ ਸਨ।
ਪ੍ਰਧਾਨ ਪ੍ਰਵੀਨ ਗੋਇਲ ਨੇ ਦੱਸਿਆ ਕਿ ਇਸ ਦੁਸਿ਼ਹਰਾ ਉਤਸਵ ਦੇ ਮੁੱਖ ਮਹਿਮਾਨ ਸ਼੍ਰੀ ਪਰਮਵੀਰ ਸਿੰਘ ਡਿਪਟੀ ਕਮਿਸ਼ਨਰ ਮਾਨਸਾ, ਡਾ. ਨਾਨਕ ਸਿੰਘ ਐਸ.ਐਸ.ਪੀ. ਮਾਨਸਾ ਅਤੇ ਡਾ. ਮਾਨਵ ਜਿੰਦਲ ਅਤੇ ਡਾ. ਦੀਪਿਕਾ ਜਿੰਦਲ ਹੋਣਗੇ। ਰੀਬਨ ਕੱਟਣ ਦੀ ਰਸਮ ਐਮ.ਐਲ.ਏ. ਮਾਨਸਾ ਡਾ. ਵਿਜੈ ਸਿੰਗਲਾ, ਨਾਰੀਅਲ ਦੀ ਰਸਮ ਐਸ.ਐਲ0.ਏ. ਸਰਦੂਲਗੜ੍ਹ ਸ਼੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ, ਗਣੇਸ਼ ਪੂਜਨ ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ ਮਾਨਸਾ ਸ਼੍ਰੀ ਚਰਨਜੀਤ ਸਿੰਘ ਅੱਕਾਂਵਾਲੀ, ਝੰਡਾ ਰਸਮ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਜਿ਼ਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਚੁਸ਼ਪਿੰਦਰਵੀਰ ਚਹਿਲ ਜਿ਼ਲ੍ਹਾ ਸੈਕਟਰੀ ਕਾਂਗਰਸ ਪਾਰਟੀ, ਸ਼੍ਰੀ ਰਾਮ ਪੂਜਨ ਭੀਮ ਸੈਨ ਹੈਪੀ ਵਾਈਨ ਕੰਟਰੈਕਟਰ ਅਤੇ ਡਾਇਰੈਕਟਰ ਜੇ.ਆਰ.ਮਿਲੇਨੀਅਮ ਸਕੂਲ ਅਰਪਿਤ ਚੌਧਰੀ ਅਤੇ ਹਨੂੰਮਾਨ ਜੀ ਪੂਜਨ ਦਰਸ਼ਨ ਕੁਮਾਰ ਵਰਮਾ ਵੱਲੋਂ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਜੋਤੀ ਪ੍ਰਚੰਡ ਦੀ ਰਸਮ ਪ੍ਰਧਾਨ ਸਨਾਤਨ ਧਰਮ ਸਭਾ ਮਾਨਸਾ ਵਿਨੋਦ ਭੰਮਾ, ਪੰਜਾਬ ਮਾਲਵਾ ਪ੍ਰਧਾਨ ਸਿ਼ਵ ਸੈਨਾ ਅੰਕੁ਼ਸ਼ ਜਿੰਦਲ, ਪ੍ਰਧਾਨ ਨਗਰ ਕੌਂਸਲ ਵਿਜੈ ਸਿੰਗਲਾ, ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਗੁਰਪ੍ਰੀਤ ਸਿੰਘ ਭੁੱਚਰ, ਰਾਕੇਸ਼ ਕੁਮਾਰ ਪਟਾਖੇ ਵਾਲੇ, ਸੁਰਿੰਦਰ ਕੁਮਾਰ ਧਮਧਾਨਿਆ ਅਤੇ ਭੀਮ ਸੈਨ ਸ਼੍ਰੀ ਜੋਗੀਪੀਰ ਇੰਡਸਟਰੀਜ਼ ਭੁਪਾਲ ਵੱਲੋਂ ਅਦਾ ਕੀਤੀ ਜਾਵੇਗੀ।
ਦੁਸਿ਼ਹਰਾ ਉਤਸਵ ਦੌਰਾਨ 50—50 ਫੁੱਟ ਲੰਬੇ ਬੁੱਤ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਹੋਣਗੇ ਅਤੇ ਬਲਵੀਰ ਚੋਟੀਆਂ ਐਂਡ ਪਾਰਟੀ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਮੋਟੂ, ਪਤਲੂ, ਲੰਬੂ ਜੋਕਰ ਵੀ ਵੇਖਣ ਯੋਗ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਦੁਸਿ਼ਹਰਾ ਉਤਸਵ ਨੂੰ ਸਫਲਤਾ ਪੂਰਵਕ ਕਰਨ ਲਈ ਪੁਲਿਸ ਪ੍ਰਸਾਸ਼ਨ ਵੱਲੋਂ ਬਹੁਤ ਹੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਦੁਸਿ਼ਹਰਾ ਉਤਸਵ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।