ਨਸਿ਼ਆ ਵਿਰੁੱਧ 11 ਮੁਕੱਦਮੇ ਦਰਜ਼ ਕਰਕੇ 11 ਦੋਸ਼ੀ ਕੀਤੇ ਗ੍ਰਿਫਤਾਰ

0
13

ਮਾਨਸਾ, 27—05—2020 (ਸਾਰਾ ਯਹਾ/ ਬਲਜੀਤ ਸ਼ਰਮਾ ) : ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ
ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸਿ਼ਆ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਅਪਨਾਈ ਗਈ ਹੈ। ਜਿਸ
ਤਹਿਤ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ, ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਐਸ.ਟੀ.ਐਫ. ਪੰਜਾਬ ਅਤੇ
ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਦੇ ਦਿਸ਼ਾ—ਨਿਰਦੇਸ਼ਾ ਅਨੁਸਾਰ ਮਾਨਸਾ ਪੁਲਿਸ ਵੱਲੋਂ ਜਿਲਾ ਅੰਦਰ ਨਸਿ਼ਆ ਦੀ
ਮੁਕੰਮਲ ਰੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾ ਖਿਲਾਫ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਐਸ.ਐਸ.ਪੀ. ਡਾ.
ਨਰਿੰਦਰ ਭਾਰਗਵ ਨੇ ਦੱਸਿਆ ਕਿ ਪੈਰੋਲ ਅਤੇ ਜਮਾਨਤ ਤੇ ਆਏ ਵਿਆਕਤੀਆਂ ਵਿਰੁੱਧ ਕੜੀ ਨਿਗਰਾਨੀ ਰੱਖ ਕੇ ਉਹਨਾਂ ਦੀਆ
ਗਤੀਵਿੱਧੀਆਂ ਨੂੰ ਵਾਚਿਆ ਜਾ ਰਿਹਾ ਹੈ। ਉਹਨਾ ਦੱਸਿਆ ਕਿ ਇਸ ਮੁਹਿੰਮ ਦੀ ਲੜੀ ਤਹਿਤ ਜਿਲਾ ਅੰਦਰ ਸਪੈਸ਼ਲ ਨਾਕਾਬੰਦੀਆ
ਅਤੇ ਗਸ਼ਤਾ ਸੁਰੂ ਕਰਕੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਵਿਆਕਤੀਆਂ ਤੇ ਹੇਠ ਲਿਖੇ ਅਨੁਸਾਰ ਮੁਕੱਦਮੇ ਦਰਜ਼ ਕੀਤੇ
ਗਏ ਹਨ।

  1. ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਰਾਜਪਾਲ ਸਿੰਘ ਉਰਫ ਰਾਜ ਪੁੱਤਰ ਮਿੱਠੂ ਸਿੰਘ
    ਅਤੇ ਕਰਮਜੀਤ ਸਿੰਘ ਉਰਫ ਬਬਲੀ ਪੁੱਤਰ ਭੋਲਾ ਸਿੰਘ ਵਾਸੀਆਨ ਨਰਿੰਦਰਪੁਰਾ ਨੂੰ ਮੋਟਰਸਾਈਕਲ ਹੀਰੋ ਹਾਂਡਾ
    ਨੰ:ਪੀਬੀ.31ਵੀ—0460 ਸਮੇਤ ਗ੍ਰਿਫਤਾਰ ਕਰਕੇ 5 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਬਰਾਮਦ ਹੋਣ ਤੇ ਦੋਸ਼ੀ ਦੇ ਵਿਰੁੱਧ ਐਨ.ਡੀ.ਪੀ.ਐਸ.
    ਐਕਟ ਤਹਿਤ ਮੁਕੱਦਮਾ ਦਰਜ਼ ਕਰਵਾ ਕੇ ਮੋਟਰਸਾਈਕਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
  2. ਥਾਣਾ ਜੋਗਾ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਨਛੱਤਰ ਸਿੰਘ ਉਰਫ ਗਿੱਲ ਪੁੱਤਰ ਨਿਹਾਲ
    ਸਿੰਘ ਵਾਸੀ ਅਕਲੀਆਂ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਪੁਲਿਸ ਪਾਰਟੀ ਵੱਲੋ ਰੇਡ ਕਰਕੇ ਦੋਸ਼ੀ ਨੂੰ
    ਗ੍ਰਿਫਤਾਰ ਕਰਕੇ 150 ਲੀਟਰ ਲਾਹਣ ਅਤੇ 25 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ ਗਈ ਹੈ।
  3. ਥਾਣਾ ਝੁਨੀਰ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਜਸਪਰੀਤ ਸਿੰਘ ਪੁੱਤਰ ਮਲਕੀਤ ਸਿੰਘ
    ਵਾਸੀ ਲਖਮੀਰਵਾਲਾ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਪੁਲਿਸ ਪਾਰਟੀ ਵੱਲੋ ਰੇਡ ਕਰਕੇ 200
    ਲੀਟਰ ਲਾਹਣ ਬਰਾਮਦ ਕੀਤਾ ਗਿਆ, ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।
  4. ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਜੱਗਾ ਸਿੰਘ ਪੁੱਤਰ ਲਾਲ ਸਿੰਘ
    ਵਾਸੀ ਧਿੰਗੜ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਰਜਿਸਟਰ ਕਰਾਇਆ ਗਿਆ। ਪੁਲਿਸ ਪਾਰਟੀ ਵੱਲੋਂ ਰੇਡ ਕਰਕੇ
    ਦੋਸ਼ੀ ਨੂੰ ਗ੍ਰਿਫਤਾਰ ਕਰਕੇ 100 ਲੀਟਰ ਲਾਹਣ ਬਰਾਮਦ ਕੀਤਾ ਗਿਆ।
  5. ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਘੋਦਰ ਸਿੰਘ ਪੁੱਤਰ ਹਰਬੰਸ ਸਿੰਘ
    ਵਾਸੀ ਦੂਲੋਵਾਲ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਰਜਿਸਟਰ ਕਰਾਇਆ ਗਿਆ। ਪੁਲਿਸ ਪਾਰਟੀ ਵੱਲੋਂ ਰੇਡ ਕਰਕੇ
    ਦੋਸ਼ੀ ਨੂੰ ਗ੍ਰਿਫਤਾਰ ਕਰਕੇ 50 ਲੀਟਰ ਲਾਹਣ ਬਰਾਮਦ ਕੀਤਾ ਗਿਆ।
  6. ਥਾਣਾ ਜੌੜਕੀਆਂ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਰਤਨ ਲਾਲ ਪੁੱਤਰ ਹਾਕਮ ਚੰਦ ਵਾਸੀ
    ਕੁਸ਼ਲਾ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਰਜਿਸਟਰ ਕਰਾਇਆ ਗਿਆ। ਪੁਲਿਸ ਪਾਰਟੀ ਵੱਲੋਂ ਰੇਡ ਕਰਕੇ ਦੋਸ਼ੀ ਨੂੰ
    ਗ੍ਰਿਫਤਾਰ ਕਰਕੇ 20 ਲੀਟਰ ਲਾਹਣ ਬਰਾਮਦ ਕੀਤਾ ਗਿਆ।
  7. ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਵੱਲੋਂ ਮੰਗਾਂ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਸਰਦੂਲੇਵਾਲਾ ਨੂੰ
    ਗ੍ਰਿਫਤਾਰ ਕਰਕੇ 9 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕਰਕੇ ਦੋਸ਼ੀ ਦੇ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ
    ਗਿਆ ਹੈ।
  8. ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਜਗਰਾਜ ਸਿੰਘ ਉਰਫ ਬਿੱਲੂ ਪੁੱਤਰ ਮੱਘਰ ਸਿੰਘ ਵਾਸੀ
    ਧਿੰਗੜ ਨੂੰ ਗ੍ਰਿਫਤਾਰ ਕਰਕੇ 9 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕਰਕੇ ਦੋਸ਼ੀ ਦੇ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼
    ਕੀਤਾ ਗਿਆ ਹੈ।
  9. ਥਾਣਾ ਬੋਹਾ ਦੀ ਪੁਲਿਸ ਪਾਰਟੀ ਵੱਲੋਂ ਗਿਆਨ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਸੈਦੇਵਾਲਾ ਨੂੰ ਗ੍ਰਿਫਤਾਰ
    ਕਰਕੇ 8 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕਰਕੇ ਦੋਸ਼ੀ ਦੇ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ।
  10. ਥਾਣਾ ਝੁਨੀਰ ਦੀ ਪੁਲਿਸ ਪਾਰਟੀ ਵੱਲੋਂ ਗੁਰਜੰਟ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਝੁਨੀਰ ਨੂੰ ਗ੍ਰਿਫਤਾਰ
    ਕਰਕੇ 8 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕਰਕੇ ਦੋਸ਼ੀ ਦੇ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ।
  11. ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਹਰਬੰਸ ਸਿੰਘ ਉਰਫ ਸਾਸ਼ਤਰੀ ਪੁੱਤਰ ਪੂਰਨ ਸਿੰਘ ਵਾਸੀ
    ਧਿੰਗੜ ਨੂੰ ਗ੍ਰਿਫਤਾਰ ਕਰਕੇ 8 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕਰਕੇ ਦੋਸ਼ੀ ਦੇ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼
    ਕੀਤਾ ਗਿਆ ਹੈ।

ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਜਿਲੇ ਅੰਦਰ ਨਸਿ਼ਆ ਦੀ ਮੁਕੰਮਲ ਰੋਕਥਾਮ ਕਰਕੇ
ਮਾਨਸਾ ਜਿਲੇ ਨੂੰ 100 ਫੀਸਦੀ ਨਸ਼ਾ—ਮੁਕਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਨਸਿ਼ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ
ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।


LEAVE A REPLY

Please enter your comment!
Please enter your name here