
ਮਾਨਸਾ, 23—12—2020 (ਸਾਰਾ ਯਹਾ / ਮੁੱਖ ਸੰਪਾਦਕ) : ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਪ੍ਰੈਸ ਨੋਟ ਜਾਰੀ ਕਰਦੇ ਹੋੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸਿ਼ਆ ਪ੍ਰਤੀ ਜ਼ੀਰੋੋ ਸਹਿਨਸ਼ੀਲਤਾ ਦੀ ਨੀਤੀ ਅਪਨਾਈ ਗਈ ਹੈ। ਜਿਸ ਤਹਿਤ ਮਾਨਯੋੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ ਜੀ ਦੀਆਂ ਗਾਈਡਲਾਈਨਜ਼ ਅਨੁਸਾਰ ਜਿਲਾ ਅੰਦਰ ਨਸਿ਼ਆ ਦੀ ਮੁਕੰਮਲ ਰੋੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾ ਖਿਲਾਫ ਸਮੇਂ ਸਮੇਂ ਸਿਰ ਵਿਸੇਸ਼ ਮੁਹਿੰਮਾਂ ਚਲਾ ਕੇ ਨਸਿ਼ਆਂ ਦੀ ਬਰਾਮਦਗੀ ਕਰਵਾਈ ਜਾ ਰਹੀ ਹੈ। ਇਸਤੋੋਂ ਇਲਾਵਾ ਮਾਨਸਾ ਪੁਲਿਸ ਵੱਲੋੋ ਚੱਪੇ ਚੱਪੇ ਤੇ ਸੁਰੱਖਿਆਂ ਪ੍ਰਬੰਧ ਮੁਕੰਮਲ ਕਰਕੇ ਅਸਰਦਾਰ ਢੰਗ ਨਾਲ ਗਸ਼ਤਾ ਤੇ ਨਾਕਾਬੰਦੀਆ ਜਾਰੀ ਰੱਖੀਆ ਹੋੋਈਆ ਹਨ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋੋਂ ਐਨ.ਡੀ.ਪੀ.ਐਸ. ਐਕਟ ਤਹਿਤ ਕਾਰਵਾਈ ਕਰਦੇ ਹੋੋਏ ਬਰਾਮਦਗੀ ਕਰਾਉਣ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।
ਐਸ.ਐਸ.ਪੀ. ਮਾਨਸਾ ਨੇ ਜਾਣਕਾਰੀ ਦਿੰਦੇ ਹੋੋਏ ਦੱਸਿਆ ਕਿ ਐਟੀ ਨਾਰਕੋਟਿਕਸ ਸੈਲ ਮਾਨਸਾ ਦੀ ਪੁਲਿਸ ਪਾਰਟੀ ਨੇ ਧੀਰਾ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਝੰਡਾ ਕਲਾਂ ਨੂੰ ਕਾਬੂ ਕਰਕੇ ਉਸ ਪਾਸੋੋਂ 25 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਬਰਾਮਦ ਕੀਤਾ। ਜਿਸਦੇ ਵਿਰੁੱਧ ਥਾਣਾ ਸਰਦੂਲਗੜ ਵਿਖੇ ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਮਾਲ ਮੁਕੱਦਮਾ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਗ੍ਰਿਫਤਾਰ ਮੁਲਜਿਮ ਨਸਿ਼ਆ ਦਾ ਧੰਦਾ ਕਰਦਾ ਹੈ, ਜਿਸ ਵਿਰੁੱਧ ਪਹਿਲਾਂ ਵੀ ਭੁੱਕੀ ਵੇਚਣ ਦਾ ਮੁਕੱਦਮਾ ਦਰਜ਼ ਹੈ, ਜਿਸਨੇ ਭੁੱਕੀ ਚੂਰਾਪੋਸਤ ਸਸਤੇ ਭਾਅ ਲਿਆ ਕੇ ਅੱਗੇ ਮਹਿੰਗੇ ਭਾਅ ਵੇਚਣੀ ਸੀ। ਜਿਸਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿੱਥੋੋ, ਕਿਸ ਪਾਸੋੋਂ ਲੈ ਕੇ ਆਇਆ ਸੀ ਅਤੇ ਅੱਗੇ ਕਿੱਥੇ ਵੇਚਣੀ ਸੀ, ਜਿਸਦੀ ਪੁੱਛਗਿੱਛ ਤੇ ਅ/ਧ 29 ਐਨ.ਡੀ.ਪੀ.ਐਸ. ਐਕਟ ਦਾ ਵਾਧਾ ਕਰਕੇ ਹੋੋਰ ਮੁਲਜਿਮ ਨਾਮਜਦ ਕਰਕੇ ਗ੍ਰਿਫਤਾਰ ਕਰਕੇ ਹੋੋਰ ਬਰਾਮਦਗੀ ਕਰਵਾਈ ਜਾਵੇਗੀ। ਇਸੇ ਤਰਾ ਥਾਣਾ ਜੋੋਗਾ ਦੀ ਪੁਲਿਸ ਪਾਰਟੀ ਨੇ ਗੁਰਮੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਜੋਗਾ ਨੂੰ ਕਾਬੂ ਕਰਕੇ 100 ਨਸ਼ੀਲੀਆ ਗੋੋਲੀਆਂ ਮਾਰਕਾ ਟਰਾਮਾਡੋੋਲ ਬਰਾਮਦ ਹੋੋਣ ਤੇ ਮੁਲਜਿਮ ਦੇ ਵਿਰੁੱਧ ਥਾਣਾ ਜੋਗਾ ਵਿਖੇ ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਮਾਲ ਮੁਕੱਦਮਾ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਜਿਸਦਾ ਪੁਲਿਸ ਰਿਮਾਂਡ ਹਾਸਲ ਕਰਕੇ ਮੁਕੱਦਮੇ ਵਿੱਚ ਅੱਗੇ ਹੋੋਰ ਪ੍ਰਗਤੀ ਕੀਤੀ ਜਾਵੇਗੀ।
ਇਸੇ ਤਰਾ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਰਵੀ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਭੰਮੇ ਕਲਾਂ ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬੂ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ। ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈਪੀਐਸ ਨੇ ਦੱਸਿਆ ਕਿ ਨਸਿ਼ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।
