
ਮਾਨਸਾ 4/8/23 (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ):
ਵਧ ਰਹੇ ਨਸਿਆ ਦੇ ਰੁਝਾਨ ਤੇ ਪ੍ਰਕੋਪ ਨੇ ਪੰਜਾਬ ਦੀ ਜਵਾਨੀ ਤੇ ਭਵਿੱਖ ਨੂੰ ਧੁੰਦਲਾ ਕਰਕੇ ਰੱਖ ਦਿੱਤਾ ਹੈ,ਜਿਸ ਕਾਰਨ ਸਿਆਸੀ,ਪੁਲਿਸ ਅਤੇ ਨਸਾ ਤਸਕਰਾ ਦੇ ਗਠਜੋੜ ਨੂੰ ਤੋੜਨਾ ਸਮੇਂ ਦੀ ਮੁੱਖ ਮੰਗ ਬਣ ਚੁੱਕਾ ਹੈ।ਕਿਉਂਕਿ ਨਸਿਆ ਕਾਰਨ ਮਾਪਿਆ ਵੱਲੋ ਨੋਜਵਾਨ ਪੁੱਤਰਾ ਦੀਆਂ ਨੂੰ ਮੋਢਾ ਦੇਣਾ ਆਮ ਵਰਤਾਰਾ ਬਣ ਚੁੱਕਾ ਹੈ।ਬਾਵਜੂਦ ਇਸ ਦੌਰ ਦੇ ਨਿਰਾਸ ਲੋਕਾਂ ਨੂੰ ਨਸੇ ਦੇ ਖਾਤਮੇ ਲਈ ਖੁਦ ਸੜਕਾ ਤੇ ਉਤਰਨ ਲਈ ਮਜਬੂਰ ਹੋਣਾ ਪਿਆ ਹੈ।ਉੱਕਤ ਸਬਦਾ ਦਾ ਪ੍ਰਗਟਾਵਾ ਸੀ ਪੀ ਆਈ ਨੈਸ਼ਨਲ ਕੌਸ਼ਲ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਮਾਨਸਾ ਵਿਖੇ ਨਸਿਆ ਖਿਲਾਫ ਚਲ ਰਹੇ 20 ਵੇਂ ਦਿਨ
ਵਿੱਚ ਦਾਖਲ ਧਰਨੇ ਨੂੰ ਸੰਬੋਧਨ ਕਰਦਿਆ ਕੀਤਾ। ਕਮਿਉਨਿਸਟ ਆਗੂ ਨੇ ਚਿੰਤਾ ਜਾਹਰ ਕੀਤੀ ਕਿ ਕੁਦਰਤੀ ਮੋਤਾਂ ਨਾਲੋ ਗੈਰ ਕੁਦਰਤੀ ਮੋਤਾਂ ਦਾ ਵਧਨਾ ਚਿੰਤਾ ਦਾ ਵਿਸ਼ਾ ਹੈ।ਕਿਉਂਕਿ ਸੜਕੀ ਹਾਦਸੇ ,ਹਾਰਟ ਅਟੈਕ ਅਤੇ ਨਸ਼ਿਆਂ ਨਾਲ ਹੋ ਰਹੀਆਂ ਮੋਤਾਂ ਤੇ ਸਰਕਾਰਾ ਦਾ ਕੋਈ ਧਿਆਨ ਨਹੀਂ ਹੈ,ਜਦੋ ਕਿ ਸਰਕਾਰ ਸੋਸ਼ਲ ਮੀਡੀਏ ਤੇ ਪ੍ਰੈਸ਼ ਰਾਹੀ ਸਰਕਾਰ ਦਾ ਪ੍ਰਚਾਰ ਅਤੀ ਨਿੰਦਨਯੋਗ ਹੈ।ਉਹਨਾ ਨਸ਼ਿਆ ਖਿਲਾਫ ਚਲ ਰਹੇ ਰੋਸ ਧਰਨਿਆ ਰਾਹੀਂ ਨੋਜਵਾਨ ਪੀੜੀ ਵੱਡੀ ਪੱਧਰ ਤੇ ਪ੍ਰੇਰਤ ਕਰ ਰਹੀਂ ਹੈ।ਉਹਨਾ ਨਸ਼ਿਆਂ ਦੇ ਖਾਤਮੇ ਲਈ ਸਰਕਾਰ ਤੋ ਮੰਗ ਕੀਤੀ ਕਿ ਨੋਜਵਾਨਾ ਲਈ ਕੌਮੀ ਰੁਜਗਾਰ ਗਰੰਟੀ ਕਾਨੂੰਨ ਬਣਾਇਆ ਜਾਵੇ।ਨਸ਼ੇ ਛੱਡ ਚੁੱਕੇ ਨੋਜਵਾਨਾ ਦਾ ਸਮਾਜਿਕ ਸਨਮਾਨ ਬਹਾਲ ਕਰਨ ਲਈ ਵਿਸੇਸ਼ ਸਨਮਾਨ ਕਰੇ ਤੇ ਨਸ਼ਿਆਂ ਤੋ ਆਦੀ ਨੋਜਵਾਨਾ ਨੂੰ ਨਸਾ ਛਡਾਉ ਕੇਂਦਰਾਂ ਵਿੱਚ ਭਰਤੀ ਕਰਕੇ ਇਲਾਜ ਕੀਤਾ ਜਾਵੇ। ਸੀ ਪੀ ਆਈ ਦੇ ਜਿਲ੍ਹਾ ਸਕੱਤਰ ਕ੍ਰਿਸ਼ਨ ਚੋਹਾਨ,ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਕਿਹਾ ਕਿ ਨਸਿਆ ਖਿਲਾਫ
ਚਲ ਰਹੇ ਵਿੱਚ 8 ਅਗਸਤ ਨੂੰ ਕਾਫਲੇ ਸਮੇਂਤ ਸਮੂਲੀਅਤ ਕੀਤੀ ਜਾਵੇਗੀ।ਉਹਨਾ ਸਾਰੇ ਸਾਥੀਆਂ ਨੂੰ ਵੱਡੀ ਗਿਣਤੀ ਪੁੱਜਣ ਦੀ ਅਪੀਲ ਕੀਤੀ।
