
ਮਾਨਸਾ, 27 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਐੱਮ ਐੱਲ ਏ ਡਾ ਵਿਜੈ ਸਿੰਗਲਾ ਜੀ ਨੇ ਨੌਜਵਾਨਾਂ ਨੂੰ ਖੇਡ ਗਰਾਊਂਡਾਂ ਨਾਲ ਜੁੜਨ ਦਾ ਸੁਨੇਹਾ ਦਿੰਦੇ ਹੋਏ ਹਲਕੇ ਦੇ ਪਿੰਡ ਬੁਰਜ ਹਰੀ ਵਿੱਚ ਸ਼ਹੀਦ ਨੌਜਵਾਨ ਫੌਜੀ ਗੁਰਜਿੰਦਰ ਸਿੰਘ ਦੀ ਯਾਦ ਵਿੱਚ 55 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਗਏ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ। ਜਿਸ ਵਿੱਚ ਫੁੱਟਬਾਲ, ਵਾਲੀਵਾਲ, 400 ਮੀਟਰ ਦਾ ਟ੍ਰੈਕ, ਕਬੱਡੀ ਅਤੇ ਓਪਨ ਜਿੰਮ ਲਾ ਕੇ ਬੁਰਜ ਹਰੀ ਦੇ ਨੌਜਵਾਨਾਂ ਨੂੰ ਇੱਕ ਖੂਬਸੂਰਤ ਤੋਹਫ਼ਾ ਦਿੱਤਾ। ਉਹਨਾਂ ਦੱਸਿਆ ਕਿ ਸਾਡੀ ਕੋਸ਼ਿਸ ਹੈ ਕਿ ਹਰ ਪਿੰਡ ਇੱਕ ਖੂਬਸੂਰਤ ਸਟੇਡੀਅਮ ਬਣਾਇਆ ਜਾਵੇਗਾ ਤਾਂ ਜੋ ਸਾਡੇ ਨੋਜਵਾਨ ਪਿੰਡਾਂ ਵਿੱਚੋਂ ਉੱਠ ਕੇ ਪੰਜਾਬ ਦਾ ਨਾਮ ਰੋਸ਼ਨ ਕਰਨ ਅਤੇ ਨਸਿਆਂ ਨੂੰ ਛੱਡ ਖੇਡਾਂ ਵੱਲ ਰੁਚੀ ਰੱਖਣ। ਜਿਸ ਨਾਲ ਅਸੀਂ ਮੁੜ ਰੰਗਲਾ ਪੰਜਾਬ ਦੇਖਣ ਦਾ ਸੁਪਣਾ ਸੱਚ ਕਰ ਸਕੀਏ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਹੁਣ ਤੱਕ ਆਪਣੇ ਹਲਕੇ ਦੇ 7-8 ਪਿੰਡਾ ਵਿੱਚ ਖੇਡ ਸਟੇਡੀਅਮ ਦੇ ਕੰਮ ਚੱਲ ਰਹੇ ਹਨ ਜੋ ਬਹੁਤ ਜਲਦ ਹੀ ਪੂਰੇ ਹੋ ਜਾਣਗੇ। ਇਹਨਾਂ ਦੇ ਵਿਕਾਸ ਕਾਰਜ ਪੂਰੇ ਹੁੰਦਿਆਂ ਹੀ ਅਗਲੇ ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾਏ ਜਾਣਗੇ। ਨਸਿਆਂ ਦਾ ਲੱਕ ਤੋੜਨ ਦਾ ਸਭ ਤੋਂ ਵਧੀਆ ਅਤੇ ਆਸਾਨ ਤਰੀਕਾ ਹੈ ਨੌਜਵਾਨਾਂ ਨੂੰ ਖੇਡ ਗਰਾਊਂਡ ਚ ਲੈ ਕੇ ਆਉਣਾ ਅਤੇ ਇਹ ਟੀਚਾ ਅਸੀਂ ਪੂਰਾ ਕਰਨ ਦੀ ਕੋਸ਼ਿਸ ਕਰਾਂਗੇ। ਇਸ ਸਮੇਂ ਉਹਨਾਂ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਰਿੰਪੀ ਮਾਨਸ਼ਾਹੀਆ, ਇੰਸਪੈਕਟਰ ਬੇਅੰਤ ਕੌਰ ਅਤੇ ਆਮ ਆਦਮੀ ਪਾਰਟੀ ਦੀ ਟੀਮ ਸਮੇਤ ਸਮੂਹ ਨਗਰ ਨਿਵਾਸੀ ਹਾਜਰ ਸਨ।
