*ਨਸ਼ਿਆਂ ਦੇ 3 ਮੁਕੱਦਮਿਆਂ ਵਿੱਚ ਨਸ਼ੀਲੇ ਪਦਾਰਥਾਂ ਸਮੇਤ 3 ਮੁਲਜ਼ਮ ਗ੍ਰਿਫ਼ਤਾਰ*

0
131

ਮਾਨਸਾ, 08 ਅਕਤੂਬਰ-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਐੱਸ ਐੱਸ ਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਮਾਨਸਾ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਨੂੰ ਚੌਕੀ ਠੂਠਿਆਵਾਲੀ ਦੇ ਸ:ਥ: ਕੇਵਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਲਖਦੀਪ ਸਿੰਘ ਪੁੱਤਰ ਹਿੰਮਤ ਸਿੰਘ ਵਾਸੀ ਮਾਨਸਾ ਨੂੰ ਸਮੇਤ ਕਾਰ ਦੇ ਕਾਬੂ ਕਰਕੇ 100 ਨਸ਼ੀਲੀ ਗੋਲੀਆਂ  ਅਤੇ 1 ਸ਼ੀਸ਼ੀ ਨਸ਼ੀਲੀ ਬਰਾਮਦ ਹੋਣ ਤੇ ਉਸਦੇ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਵਾਇਆ। 

ਇਸੇ ਤਰ੍ਹਾਂ ਥਾਣਾ ਜੋਗਾ ਦੀ ਪੁਲਿਸ ਪਾਰਟੀ ਵੱਲੋਂ ਜਗਰੂਪ ਸਿੰਘ ਉਰਫ ਬਿੱਲੂ ਪੁੱਤਰ ਦੇਵ ਸਿੰਘ ਵਾਸੀ ਰੱਲਾ ਨੂੰ ਕਾਬੂ ਕਰਕੇ 400 ਲੀਟਰ ਲਾਹਣ ਅਤੇ ਜਗਤਾਰ ਸਿੰਘ ੳਰਫ ਤਾਰਾ ਪੁੱਤਰ ਪ੍ਰੀਤਮ ਸਿੰਘ ਵਾਸੀ ਰੱਲਾ ਨੂੰ ਕਾਬੂ ਕਰਕੇ 100 ਲੀਟਰ ਲਾਹਣ ਬਰਾਮਦ ਹੋਣ ਤੇ ਉਹਨਾਂ ਦੇ ਵਿਰੁੱਧ ਥਾਣਾ ਜੋਗਾ ਵਿਖੇ ਆਬਕਾਰੀ ਐਕਟ ਤਹਿਤ 2 ਵੱਖ ਵੱਖ ਮੁੱਕਦਮੇ ਦਰਜ ਰਜਿਸਟਰ ਕੀਤੇ ਗਏ ਹਨ। Attachments area

LEAVE A REPLY

Please enter your comment!
Please enter your name here