*ਨਸ਼ਿਆਂ ਉੱਪਰ ਗਹਿਰੀ ਚੋਟ ਕਰਦੇ ਗੀਤ ਅਮਲੀ ਦਾ ਪੋਸਟਰ ਕੀਤਾ ਰਿਲੀਜ਼*

0
30

ਮਾਨਸਾ 23 ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ):
ਬਲਜਿੰਦਰ ਸੰਗੀਲੇ ਦੇ ਗੀਤ ਅਮਲੀ ਦਾ ਪੋਸਟਰ ਰਿਲੀਜ਼ ਕਰਨ ਮੌਕੇ ਸ਼ਹਿਰ ਦੀਆਂ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਹਸਤੀਆਂ ਨੇ ਹਿੱਸਾ ਲਿਆ ਅਤੇ ਪੋਸਟਰ ਰਿਲੀਜ਼ ਕੀਤਾ। ਇਸ ਮੌਕੇ ਬਲਜਿੰਦਰ ਸੰਗੀਲੇ ਨੇ ਦੱਸਿਆ ਕਿ ਅਮਲੀ ਗੀਤ ਸਮਾਜ ਨੂੰ ਸੇਧ ਅਤੇ ਨਸ਼ਿਆਂ ਵਰਗੀਆਂ ਕੁਰੀਤੀਆਂ ਤੋਂ ਦੂਰ ਹੋਣ ਲਈ ਪ੍ਰੇਰਿਤ ਕਰਦਾ ਹੈ। ਸੰਗੀਲੇ ਨੇ ਕਿਹਾ ਕਿ ਨਸ਼ਿਆਂ ਦਾ ਵਿਰੋਧ‌ ਕਰਨ ਵਾਲੇ ਲੋਕਾਂ ਨੂੰ ਇਹ ਗੀਤ ਜ਼ਰੂਰ ਸੁਣਨਾ ਚਾਹੀਦਾ ਹੈ ਇਸ ਮੌਕੇ ਉਹਨਾਂ ਦੱਸਿਆ ਕਿ ਗਾਇਕਾ ਸੋਨਮ ਸਿੱਧੂ ਨੇ ਗਾਇਕੀ ਵਿੱਚ ਸਾਥ ਦਿੱਤਾ ਅਤੇ ਸਹਿ ਅਦਾਕਾਰਾ ਮਨਦੀਪ ਰਾਏਕੋਟ, ਰਾਜਾ ਸਿੱਧੂ ,ਅਤੇ ਸੇਵਕ ਗਿੱਲ ਨੇ ਅਦਾਕਾਰੀ ਕੀਤੀ ਕੈਮਰਾਮੈਨ ਸੁੱਖ ਏ (ਅਮਨ) ਹੈ ਗੀਤਕਾਰ ਅਤੇ ਵੀਡਿਓ ਸੰਗੀਤ ਬਲਜਿੰਦਰ ਸੰਗੀਲੇ ਦਾ ਆਪਣਾ ਹੈ। ਇਸ ਮੌਕੇ ਪੋਸਟਰ ਰਿਲੀਜ਼ ਕਰਨ ਪਹੁੰਚੇ ਮੇਜਰ ਸਿੰਘ ਐਸੋ ਮਾਸਟਰ ਸ਼ਮਸ਼ੇਰ ਸਿੰਘ ਗਿੱਲ,ਹਰਜੀਤ ਸਿੰਘ ਸੰਗੂ ,ਬਿਰਜ ਲਾਲ ਗੋਠਵਾਲ,ਅਤੇ ਬੀਰਬਲ ਧਾਲੀਵਾਲ ਨੇ ਇਹ ਪੋਸਟਰ ਰਿਲੀਜ਼ ਕਰਦੇ ਹੋਏ ਦੇ ਨਸ਼ਾ ਉੱਪਰ ਗਹਿਰੀ ਚੋਟ ਕਰਦੇ ਇਸ ਗੀਤ ਲਈ ਉਹਨਾਂ ਨੂੰ ਮੁਬਾਰਕਬਾਦ ਦਿੱਤੀ।

LEAVE A REPLY

Please enter your comment!
Please enter your name here