ਮਾਨਸਾ, 12 ਮਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਪੰਜਾਬ ਵਿੱਚ ਵਿੱਚ ਵਧ ਰਹੇ ਨਸ਼ਿਆਂ ਦੇ ਹੜ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਕਿਵੇਂ ਰਾਜਨੀਤਕ ਲੋਕ ਆਮ ਘਰਾਂ ਦੇ ਨੌਜਵਾਨਾਂ ਨੂੰ ਗੈਂਗਸਟਰਵਾਦ ਵਿੱਚ ਧੱਕਦੇ ਹਨ। ਮਾਨਸਾ ਦੇ ਜੰਮਪਲ ਵਸਨੀਕ ਕ੍ਰਿਸ਼ਨ ਸ਼ਰਮਾ ਨੇ ਪੰਜਾਬ ਦੇ ਇਸ ਮਹੌਲ ਨੂੰ ਆਮ ਲੋਕਾਂ ਦੇ ਸਾਹਮਣੇ ਲਿਆਉਣ ਲਈ ਆਪਣੀ ਜ਼ਿਲ੍ਹਾ ਮਾਨਸਾ ਵੈਬ ਸੀਰੀਜ਼ ਤਿਆਰ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਿਸਨ ਸ਼ਰਮਾ ਨੇ ਦੱਸਿਆ ਕਿ ਇਸ ਵਿੱਚ ਵਿੱਚ ਪੰਜਾਬ ਦੇ ਗੰਦਲੇ ਮਹੌਲ ਨੂੰ ਦਿਖਾਇਆ ਗਿਆ ਹੈ। ਇਸ ਵਿੱਚ ਬਤੌਰ ਕਲਾਕਾਰ ਬਲਜਿੰਦਰ ਸੰਗੀਲਾ, ਜਗਤਾਰ ਮਾਨ, ਕੁਲਦੀਪ ਦੁਸਾਂਝ, ਅਮਿਤ ਮਲਿਕ, ਸੰਜੇ ਸੁਨਾਮ, ਪ੍ਰਿਆ ਜੌੜਾ, ਰਮੇਸ਼ ਪਰੋਚਾ, ਅਸ਼ਵਨੀ ਸੋਨੀ, ਕਮਲ ਸ਼ਰਮਾ, ਅਮਨ, ਲੱਖਾ ਸੋਹੀ, ਦਵਿੰਦਰ ਸਿੰਘ, ਮੰਦਿਰਾ, ਸਿਕੰਦਰ ਅਕਲੀਆ, ਪ੍ਰਿੰਸ, ਮਨੀ, ਸੋਨੂੰ ਰਾਜਪੂਤ ਅਤੇ ਮਿਊਜ਼ਿਕ ਦਿੱਤਾ ਹੈ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਜਸਵਿੰਦਰ ਸਿੰਘ ਨੇ।
ਇਸ ਮੌਕੇ ਤੇ ਬਲਜਿੰਦਰ ਸੰਗੀਲਾ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ ਵੈਬ ਸੀਰੀਜ਼ ਪੰਜਾਬੀਆਂ ਲਈ ਇੱਕ ਸਨੇਹਾ ਅਤੇ ਸ਼ਾਨਦਾਰ ਐਕਸ਼ਨ ਲੈ ਕੇ ਆ ਰਹੀ ਹੈ। ਜੋ ਕਿ 19 ਮਈ ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਵੈਬ ਸੀਰੀਜ਼ ਦੇ ਪ੍ਰੋਡਿਊਸਰ ਮਮਤਾ ਸ਼ਰਮਾ, ਲੇਖਕ ਅਤੇ ਡਰੈਕਟਰਸ਼ਨ ਕੀਤਾ ਹੈ ਕ੍ਰਿਸ਼ਨ ਸ਼ਰਮਾ ਨੇ। ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਜ਼ਿਲ੍ਹਾ ਮਾਨਸਾ ਵੈਬ ਸੀਰੀਜ਼ ਰੀਤਵਾਲ ਯੂਟਿਊਬ ਚੈਨਲ ਤੇ ਰਿਲੀਜ਼ ਕੀਤੀ ਜਾਵੇਗੀ।