
ਮਾਨਸਾ,07-08-23(ਸਾਰਾ ਯਹਾਂ/ਮੁੱਖ ਸੰਪਾਦਕ):
ਡਾ. ਨਾਨਕ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਮਾਨਯੋਗ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਮਾਨਯੋਗ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ,ਆਈ.ਪੀ.ਐਸ ਜੀ ਦੇ ਦਿਸਾ ਨਿਰਦੇਸ਼ਾ ਤਹਿਤ ਸ੍ਰੀ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ ਐਂਡੀਸਨਲ ਡਾਇਰੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਜੀ ਦੀ ਨਿਗਰਾਨੀ ਹੇਠ ਨਸ਼ਾ ਸਮੱਗਲਰਾਂ ਖਿਲਾਫ ਮੁਹਿੰਮ ਚਲਾਈ ਹੋਈ ਹੈ ਜਿਸ ਤਹਿਤ ਵੱਡਾ ਐਕਸ਼ਨ ਲੈਂਦੇ ਹੋਏ ਸਪੈਸ਼ਲ਼ ਕਾਰਡਨ ਐਂਡ ਸਰਚ ਅਪਰੇਸ਼ਨ (ਛਅਸ਼ੌ) ਕਰਨ ਦੇ ਆਦੇਸ਼ ਦਿੱਤੇ ਗਏ ਹਨ।ਜਿਸ ਤਹਿਤ ਜਿਲ੍ਹਾਂ ਮਾਨਸਾ ਅੰਦਰ ਦੇ ਵੱਖ-ਵੱਖ ਥਾਣਿਆਂ ਦੀਆਂ ਨਸ਼ਾ ਪ੍ਰਭਾਵਿਤ ਥਾਵਾਂ ਪਰ ਅਸਰਦਾਰ ਢੰਗ ਨਾਲ ਸਰਚ ਕੀਤੀ ਜਾ ਰਹੀ ਹੈ।ਜਿਸ ਤਹਿਤ ਮਿਤੀ 31-07-23 ਤੋ 06-08-23 ਤੱਕ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਅਤੇ ਮਹਿਕਮਾਂ ਪੁਲਿਸ ਦੇ ਕੰਮਕਾਜ ਵਿੱਚ ਪ੍ਰਗਤੀ ਲਿਆਉਂਦੇ ਹੋਏ ਜਾਬਤੇ ਅਨੁਸਾਰ ਨਿਪਟਾਰਾ ਕੀਤਾ ਗਿਆ ਹੈ।
ਨਸ਼ਿਆਂ ਵਿਰੁੱਧ ਕਾਰਵਾਈ
ਐਨ.ਡੀ.ਪੀ.ਐਸ ਐਕਟ ਤਹਿਤ ਪਿਛਲੇ ਇੱਕ ਹਫਤੇ ਵਿੱਚ 59 ਮੁਕੱਦਮੇ ਦਰਜ ਕਰਕੇ 67 ਵਿਅਕਤੀਆਂ ਨੂੰ ਕਾਬੂ ਕਰਕੇ 184 ਗ੍ਰਾਮ ਹੈਰੋਇਨ(ਚਿੱਟਾ),1 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 3040 ਨਸ਼ੀਲੀਆਂ ਗੋਲੀਆਂ,50 ਗ੍ਰਾਮ ਅਫੀਮ,71 ਕਿਲੋਗ੍ਰਾਮ ਗਾਂਜਾਂ, 6023 ਸਿਗਨੇਚਰ ਕੈਪਸੂਲ ਦੀ ਬ੍ਰਾਮਦਗੀ ਕੀਤੀ ਗਈ ।ਆਬਕਾਰੀ ਐਕਟ ਤਹਿਤ 16 ਮੁਕੱਦਮੇ ਦਰਜ ਕਰਕੇ 17 ਵਿਅਕਤੀਆਂ ਨੂੰ ਕਾਬੂ ਕਰਕੇ 70 ਲੀਟਰ ਸ਼ਰਾਬ ਨਜੈਜ,143 ਲੀਟਰ 250 ਮਿਲੀਟੀਟਰ ਅਤੇ 350 ਕਿਲੋ ਲਾਹਣ ਦੀ ਬ੍ਰਾਮਦਗੀ ਕੀਤੀ ਗਈ ਹੈ।ਗ੍ਰਿਫਤਾਰ ਵਿਅਕਤੀਆਂ ਵਿਰੁੱਧ ਵੱਖ ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਹੈ।
ਪੀ.ਓਜ. ਵਿਰੁੱਧ ਕਾਰਵਾਈ:
1.ਮਾਨਸਾ ਪੁਲਿਸ ਵੱਲੋ ਇਸ ਹਫਤੇ ਦੌਰਾਨ ਹੇਠ ਲਿਖੇ ਪੀ:ਓਜ ਗ੍ਰਿਫਤਾਰ ਕੀਤੇ ਗਏ ਹਨ।
- ਮੁਕੱਦਮਾ ਨੰਬਰ 52 ਮਿਤੀ 26-9-2015 ਅ/ਧ 61 ਆਬਕਾਰੀ ਐਕਟ ਥਾਣਾ ਜੋਗਾ ਵਿੱਚ ਭਗੌੜੇ ਗੁਰਤੇਜ ਸਿੰਘ ਪੁੱਤਰ ਰੂਪ ਸਿੰਘ ਵਾਸੀ ਮਾਖਾ ਚਹਿਲਾ ਦਾ ਟਿਕਾਣਾ ਟਰੇਸ ਕਰਕੇ ਮਿਤੀ 4-08-23 ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ ਕੀਤਾ ਗਿਆ ਹੈ।
- ਮੁਕੱਦਮਾ ਨੰਬਰ 88 ਮਿਤੀ 31-10-17 ਅ/ਧ 341,323,148,149 ਹਿੰ:ਦੰ: ਥਾਣਾ ਸਿਟੀ 2 ਮਾਨਸਾ ਵਿੱਚ ਭਗੌੜੇ ਜਗਜੀਵਨ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਵਾਰਡ ਨੰਬਰ 27 ਮਾਨਸਾ ਦਾ ਟਿਕਾਣਾ ਟਰੇਸ ਕਰਕੇ ਮਿਤੀ 5-08-23 ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ ਕੀਤਾ ਗਿਆ ਹੈ।
- ਮੁਕੱਦਮਾ ਨੰਬਰ 28 ਮਿਤੀ 21-02-18 ਅ/ਧ 498ਏ,406 ਹਿੰ:ਦੰ: ਥਾਣਾ ਸਰਦੂਲਗੜ੍ਹ ਵਿੱਚ ਭਗੌੜੀ ਪਿੰਕੀ ਕੌਰ ਪਤਨੀ ਬੂਟਾ ਸਿੰਘ ਵਾਸੀ ਵਾਰਡ ਨੰਬਰ 4 ਰਤੀਆ (ਹਰਿਆਣਾ) ਦਾ ਟਿਕਾਣਾ ਟਰੇਸ ਕਰਕੇ ਮਿਤੀ 4- 08-23 ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ ਕੀਤਾ ਗਿਆ ਹੈ। ਅਸਲਾ ਐਕਟ ਵਿਰੁੱਧ ਕਾਰਵਾਈ:
ਥਾਣਾ ਜੋਗਾ ਦੇ ਸ:ਥ: ਬਲਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਬਾ-ਹੱਦ ਮਾਖਾ ਚਹਿਲਾ ਪਾਸ ਰਵੀ ਸਰਮਾਂ ਪੁੱਤਰ ਛਬੀਲ ਦਾਸ ਵਾਸੀ ਕੁਲਰੀਆਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।ਜਿਸ ਪਾਸੋਂ 1 ਪਿਸਤੌਲ (ਦੇਸੀ ਕੱਟਾ 315 ਬੋਰ) ਸਮੇਤ ਇੱਕ ਜਿੰਦਾਂ ਕਾਰਤੂਸ ਬਰਾਮਦ ਕਰਕੇ ਕਬਜਾ
ਪੁਲਿਸ ਵਿੱਚ ਲਿਆ ਗਿਆ ਹੈ। ਐਂਟੀ-ਡਰੱਗ ਸੈਮੀਨਾਰ/ਪਬਲਿਕ ਮੀਟਿੰਗਾਂ : ਮਾਨਸਾ ਪੁਲਿਸ ਵੱਲੋਂ ਇਸੇ ਹਫਤੇ ਦੌਰਾਨ ਪਬਲਿਕ ਨੂੰ ਨਸ਼ਿਆ ਵਿਰੁੱਧ ਜਾਗਰੂਕ ਕਰਨ ਲਈ ਕੁੱਲ 78 ਸੈਮੀਨਾਰ/ਮੀਟਿੰਗਾਂ ਕੀਤੀਆ ਗਈਆਂ ਹਨ ਜੋ ਇਹ ਮੁਹਿੰਮ ਲਗਾਤਾਰ ਜਾਰੀ ਹੈ। -ਨਸ਼ਿਆਂ ਦੇ ਖਾਤਮੇ ਲਈ ਮਾਨਸਾ ਪੁਲਿਸ ਵੱਲੋਂ ਜਾਰੀ ਕੀਤਾ ਹੈਲਪਲਾਈਨ ਨੰਬਰ 97801-25100
