ਬੁਢਲਾਡਾ 1 ਅਗਸਤ(ਸਾਰਾ ਯਹਾ, ਅਮਨ ਮਹਿਤਾ): ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਯੁਵਰਾਜ ਰਣਇੰਦਰ ਸਿੰਘ ਦੀ ਸਿਫਾਰਿਸ਼ ਤੇ ਮਾਰਕਿਟ ਕਮੇਟੀ ਬੁਢਲਾਡਾ, ਬਰੇਟਾ ਅਤੇ ਬੋਹਾ ਦੇ ਨਵ ਨਿਯੁਕਤ ਕੀਤੇ ਚੇਅਰਮੈਨ ਅਤੇ ਉੱਪ ਚੇਅਰਮੈਨਾਂ ਦਾ ਸ਼ਹਿਰ ਵਿੱਚ ਪਹੁੰਚਣ ਤੇ ਕਾਗਰਸੀ ਵਰਕਰਾਂ ਵੱਲੋਂ ਜਿੱਥੈ ਸ਼ਾਨਦਾਰ ਸਵਾਗਤ ਕੀਤਾ ਗਿਆ ਉੱਥੇ ਮੁੱਖ ਮੰਤਰੀ, ਪੰਜਾਬ ਯੁਵਰਾਜ ਰਣਇੰਦਰ ਅਤੇ ਮਹਾਰਾਣੀ ਪ੍ਰਨੀਤ ਕੋਰ, ਸਕੱਤਰ ਪੱਪੀ ਮਾਨ ਅਤੇ ਸਾਬਕਾ ਡਿਪਟੀ ਸਪੀਕਰ ਜ਼ਸਵੰਤ ਸਿੰਘ ਫਫੜੇ ਭਾਈਕੇ ਦਾ ਧੰਨਵਾਤ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਚੇਅਰਮੈਨ ਖੇਮ ਸਿੰਘ ਜਟਾਣਾ, ਚੇਅਰਮੈਨ ਜਗਦੇਵ ਸਿੰਘ ਘੋਗਾ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾ ਕੇ ਪਾਰਟੀ ਦਾ ਮੁੱਲ ਮੋੜਾਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦੇ 90 ਫੀਸਦੀ ਪੂਰੇ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਕਰਨੇ, ਪੈਨਸ਼ਨਾ, ਬੇਘਰੇ ਲੋਕਾਂ ਨੂੰ ਮਕਾਨ, ਸਮਾਰਟ ਸਕੂਲ, ਸਿਹਤ ਸਹੂਲਤਾ, 100 ਫੀਸਦੀ ਮੰਡੀਕਰਨ ਰਾਹੀਂ ਕਿਸਾਨਾਂ ਦੀ ਫਸਲ ਦੀ ਸਾਂਭ ਸੰਭਾਲ ਕਰਕੇ ਹਰ ਵਰਗ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਚੇਅਰਮੈਨ ਘੋਗਾ ਨੇ ਪਾਰਟੀ ਹਾਈਕਮਾਂਡ ਤੋਂ ਮੰਗ ਕੀਤੀ ਹੈ ਕਿ ਵਿਧਾਨ ਸਭਾ ਹਲਕਾ ਮਾਨਸਾ ਤੋ ਯੁਵਰਾਜ ਰਣਇੰਦਰ ਨੂੰ ਮੇਦਾਨ ਵਿੱਚੋਂ ਉਤਾਰਿਆ ਜਾਵੇ। ਕਾਗਰਸ ਪਾਰਟੀ ਦਾ ਬੱੱਚਾ ਬੱਚਾ ਅੱਜ਼ ਉਨ੍ਹਾਂ ਨੂੰ ਜਿਲ੍ਹੈ ਵਿੱਚ ਉਡੀਕ ਰਿਹਾ ਹੈ।