ਬੋਹਾ 17 ਅਪ੍ਰੈਲ ( ਸਾਰਾ ਯਹਾਂ /ਦਰਸ਼ਨ ਹਾਕਮ ਵਾਲਾ )- ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ 3704 ਨਵ ਨਿਯੁਕਤ ਅਧਿਆਪਕਾਂ ਦੀ ਇੰਡਕਸ਼ਨ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ ਸੀ ।ਜਿਸ ਵਿੱਚ ਉਨ੍ਹਾਂ ਨੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਦਾ ਪ੍ਰਣ ਕੀਤਾ ।ਇਸ ਮਹਿੰਮ ਤਹਿਤ ਪ੍ਰਿੰਸੀਪਲ ਕਰਮਜੀਤ ਸਿੰਘ ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੋਹਾ (ਮਾਨਸਾ ) ਜੀ ਰਹਿਨੁਮਾਈ ਹੇਠ ਸਕੂਲ ਦੀਆਂ ਵੱਖ- ਵੱਖ ਜਮਾਤਾਂ ਵਿੱਚ ਦਾਖ਼ਲਾ ਹੋ ਰਿਹਾ ਹੈ।ਇਸ ਦਾਖ਼ਲਾ ਮੁਹਿੰਮ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦ 3704 ਅਧਿਆਪਕਾਂ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੀ ਨਵ ਨਿਯੁਕਤ ਅਧਿਆਪਕਾ ਜਸਦੀਪ ਕੌਰ ਸਾਇੰਸ ਮਿਸਟ੍ਰੈੱਸ ਨੇ ਪ੍ਰਾਈਵੇਟ ਸਕੂਲ ਦੇ ਸੱਤ ਵਿਦਿਆਰਥੀਆਂ ਨੂੰ ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੋਹਾ (ਮਾਨਸਾ ) ਦੀਆਂ ਵੱਖ- ਵੱਖ ਜਮਾਤਾਂ ਵਿੱਚ ਦਾਖ਼ਲ ਕਰਵਾਇਆ ।ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੇ ਦਸਤਾਵੇਜ ਦਾਖ਼ਲਾ ਕਮੇਟੀ ਦੇ ਮੈਂਬਰ ਮੁਕੇਸ਼ ਕੁਮਾਰ ਸਾਇੰਸ ਮਾਸਟਰ ਨੂੰ ਸੌਂਪੇ।ਇਸ ਮੌਕੇ ਬਲਵਿੰਦਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਮਾਨਸਾ ਨੇ ਨਵ ਨਿਯੁਕਤ ਅਧਿਆਪਕਾ ਦੇ ਉਪਰਾਲੇ ਦੀ ਪ੍ਰਸੰਸਾ ਕੀਤੀ ਅਤੇ ਤਰਸੇਮ ਸਿੰਘ ਡੀ. ਐੱਮ. ਸਾਇੰਸ ਮਾਨਸਾ ਦੀ ਵੀ ਨਵ-ਨਿਯੁਕਤ ਅਧਿਆਪਕਾਂਂ ਨੂੰ ਦਾਖ਼ਲੇ ਲਈ ਪ੍ਰੇਰਿਤ ਕਰਨ ਹਿੱਤ ਸਾਲਾਘਾ ਕੀਤੀ ।ਪ੍ਰਿੰਸੀਪਲ ਕਰਮਜੀਤ ਸਿੰਘ ਨੇ ਭਵਿੱਖ ਵਿੱਚ ਨਵ ਨਿਯੁਕਤ ਅਧਿਆਪਕਾ ਨੂੰ ਸਨਮਾਨਿਤ ਕਰਨ ਦਾ ਵੀ ਵਿਸ਼ਵਾਸ ਦਿਵਾਇਆ ।ਇਸ ਮੌਕੇ ਗਗਨਦੀਪ ਕੌਰ, ਬਬੀਤਾ ਰਾਣੀ ਅਤੇ ਕਿਰਨ ਕੌਰ ਦਾਖ਼ਲਾ ਕਮੇਟੀ ਦੇ ਮੈਂਬਰ ਮੌਜੂਦ ਰਹੇ ।