*ਨਵ-ਜਨਮੇ ਬੱਚਿਆਂ ਦੀ ਸਿਹਤ ਸੰਭਾਲ ਲਈ ਮਨਾਇਆ ਜਾ ਰਿਹੈ ਰਾਸ਼ਟਰੀ ਜਾਗਰੂਕਤਾ ਹਫਤਾ*

0
79

ਮਾਨਸਾ, 17 ਨਵੰਬਰ:(ਸਾਰਾ ਯਹਾਂ/ਬੀਰਬਲ ਧਾਲੀਵਾਲ)
ਸਿਹਤ ਵਿਭਾਗ ਵੱਲੋਂ ਨਵਜਨਮੇ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਜਾਗਰੂਕਤਾ ਬਾਰੇ ਜੱਚਾ ਬੱਚਾ ਹਸਪਤਾਲ ਮਾਨਸਾ ਵਿਖੇ ਰਾਸ਼ਟਰੀ ਜਾਗਰੂਕਤਾ ਹਫਤੇ ਦੀ ਸ਼ੁਰੂਆਤ ਕੀਤੀ
ਸਿਵਲ ਸਰਜਨ ਡਾ.ਡਾਕਟਰ ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਆਦੇਸ਼ਾਂ ’ਤੇ 21 ਨਵੰਬਰ 2023 ਤੱਕ ਮਨਾਏ ਜਾ ਰਹੇ ਇਸ ਸਪਤਾਹ ਦੌਰਾਨ ਸਿਹਤ ਸਟਾਫ ਵੱਲੋ ਨਵ-ਜਨਮੇ ਬੱਚਿਆਂ ਵਾਲੇ ਘਰਾਂ ਵਿਚ ਜਾ ਕੇ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੇਸ਼ਕ ਪਿਛਲੇ ਕੁੱਝ ਸਮੇਂ ਦੌਰਾਨ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਮਾਂ ਬੱਚੇ ਦੀ ਸਿਹਤ ਸੰਭਾਲ ਸਬੰਧੀ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਸਦਕਾ ਬੱਚਿਆਂ ਦੀ ਮੌਤ ਦਰ ਵਿਚ ਕਾਫੀ ਕਮੀ ਆਈ ਹੈ ਪ੍ਰੰਤੂ ਇਸ ਵਿਚ ਹੋਰ ਕਮੀ ਲਿਆਉਣ ਦੀ ਜਰੂਰਤ ਹੈ।
ਉਨ੍ਹਾਂ ਵੱਲੋਂ ਵਾਰਡ ਵਿਚ ਨਵ-ਜੰਮੇ ਬੱਚੇ ਦੀਆਂ ਮਾਂਵਾ ਨੂੰ ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਮਾਂ ਦੇ ਪੇਟ ’ਤੇ ਰੱਖਣ, ਮਾਂ ਨਾਲੋ ਅੱਲਗ ਨਾ ਰੱਖਣ, ਬੱਚੇ ਦੇ ਸਿਰ ਅਤੇ ਪੈਰ ਨੂੰ ਢੱਕ ਕੇ ਰੱਖਣ, ਬੱਚੇ ਦੇ ਨਾੜੂਏ ਨੂੰ ਸੁੱਕਾ ਰੱਖਣ, ਜਨਮ ਤੋਂ ਤੁਰੰਤ ਬਾਦ ਬੱਚੇ ਨੂੰ ਮਾਂ ਦਾ ਦੁੱਧ ਦੇਣ, ਪਹਿਲੇ ਛੇ ਮਹੀਨੇ ਤੱਕ ਬੱਚੇ ਨੂੰ ਮਾਂ ਦਾ ਹੀ ਦੁੱਧ ਪਿਲਾਉਣ ਅਤੇ ਪਖਾਨਾ ਜਾਣ ਤੋਂ ਬਾਅਦ ਅਤੇ ਬੱਚੇ ਨੂੰ ਫੀਡ ਦੇਣ ਤੋਂ ਪਹਿਲਾ ਹੱਥਾਂ ਨੂੰ ਸਾਬਣ ਨਾਲ ਧੋਣ ਬਾਰੇ ਜਾਗਰੂਕ ਕੀਤਾ ਗਿਆ।
         ਡਾ.ਬਲਜੀਤ ਕੌਰ ਐਸ.ਐਮ.ਓ. ਨੇ ਦੱਸਿਆ ਕਿ ਬੱਚਿਆਂ ਦੇ ਜਨਮ ਤੋਂ ਬਾਅਦ ਬੱਚੇ ਵਿਚ ਖਤਰੇ ਦੇ ਚਿੰਨ ਜਿਵੇਂ ਬੱਚੇ ਵੱਲੋ ਮਾਂ ਦਾ ਦੱਧ ਲੈਣ ਵਿਚ ਮੁਸ਼ਕਿਲ, ਬੱਚੇ ਨੂੰ ਸਾਹ ਔਖਾ ਆਉਣਾ, ਸਰੀਰ ਜ਼ਿਆਦਾ ਗਰਮ ਜਾਂ ਜਿਆਦਾ ਠੰਡਾ ਹੋਣਾ, ਬੱਚੇ ਦਾ ਨਿਡਾਲ ਹੋਣ ਵਰਗੀਆਂ ਨਿਸ਼ਾਨੀਆ ਹੋਣ ’ਤੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਵਿਚ ਡਾਕਟਰ ਨਾਲ ਸੰਪਰਕ ਕਰਨ ਲਈ ਕਿਹਾ, ਤਾਂ ਜੋ ਬੱਚਿਆਂ ਦੀ ਸਹੀ ਸਿਹਤ ਸੰਭਾਲ ਹੋ ਸਕੇ।                        
                ਇਸ ਮੌਕੇ ਡਾ.ਰਸ਼ਮੀ ਗਾਇਨੀਕਾਲੋਜਿਸਟ ਨੇ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋ ਬਚਾਅ ਸਬੰਧੀ ਲੱਗਣ ਵਾਲੇ ਟੀਕੇ ਸਮੇਂ ਸਿਰ ਲਗਵਾਉਣ ਲਈ ਜਾਗਰੂਕ ਕੀਤਾ। ਇਸ ਮੌਕੇ ਜਿਲਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਵਿਜੈ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਦਰਸ਼ਨ ਸਿੰਘ ਧਾਲੀਵਾਲ , ਰੋਜਲੀਨ ਨਰਸਿੰਗ ਸਿਸਟਰ,ਬੇਅੰਤ ਕੌਰ,ਪਰਮਿੰਦਰ ਕੌਰ ,ਰਿਤੂ ਰਾਣੀ ਨਰਸਿੰਗ ਸਟਾਫ,ਹਰਪਾਲ ਕੌਰ ਐਲ.ਐਚ.ਵੀ,ਸ਼ੂਸਮਾ ਰਾਣੀ ਏ.ਐਨ.ਐਮ,ਪਰਮਜੀਤ ਕੌਰ ਦਰਜਾ ਚਾਰ, ਸਕਿਊਰਟੀ ਗਾਰਡ ਵੀ ਹਾਜਰ ਸਨ।

LEAVE A REPLY

Please enter your comment!
Please enter your name here