ਮਾਨਸਾ 30 ਜੂਨ (ਸਾਰਾ ਯਹਾ/ਜੋਨੀ ਜਿੰਦਲ) : ਨਵੋਦਿਆ ਵਿਦਿਆਲਿਆ ਲਈ ਸਰਕਾਰੀ ਸਕੂਲਾਂ ਦੇ ਅਨੇਕਾਂ ਬੱਚਿਆਂ ਦੀ ਹੋਈ ਚੋਣ ਨੇ ਅਧਿਆਪਕਾਂ ਵੱਲ੍ਹੋਂ ਕੀਤੀ ਜਾਂਦੀ ਮਿਹਨਤ ਤੇ ਮੋਹਰ ਲਾਈ ਹੈ।ਇਹ ਚੁਣੇ ਹੋਏ ਬੱਚੇ ਫਫੜੇ ਭਾਈਕੇ ਦੇ ਨਵੋਦਿਆ ਵਿਦਿਆਲਿਆ ਵਿਖੇ ਛੇਵੀਂ ਤੋ ਲੈਕੇ ਬਾਰਵੀਂ ਤੱਕ ਮੁਫਤ ਪੜ੍ਹਾਈ ਅਤੇ ਰਹਿਣ ਸਹਿਣ ਲਈ ਹੋਸਟਲ ਦੀਆਂ ਸਹੂਲਤਾਂ ਪ੍ਰਾਪਤ ਕਰਨਗੇ।
ਅੱਜ ਸਰਕਾਰੀ ਪ੍ਰਇਮਰੀ ਸਕੂਲ ਡੇਲੂਆਣਾ ਵਿਖੇ ਨਵੋਦਿਆ ਲਈ ਚੁਣੀਆਂ ਹੋਈਆਂ ਦੋ ਲੜਕੀਆਂ ਸੁਖਮਨੀ ਪੁੱਤਰੀ ਰੇਸ਼ਮ ਸਿੰਘ ਤੇ ਰਸਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਨੂੰ ਪਿੰਡ ਦਾ ਨਾਮ ਰੌਸ਼ਨ ਕਰਨ ਲਈ ਸਕੂਲ ਦੇ ਸਟਾਫ ਤੇ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਗਿਆ, ਹੈਡ ਟੀਚਰ ਗੁਰਨਾਮ ਸਿੰਘ ਤੇ ਮੈਡਮ ਸਰਬਜੀਤ ਕੌਰ ਨੇ ਬੱਚੀਆਂ ਦੀ ਮਿਹਨਤ ਨੂੰ ਦਾਦ ਦਿੰਦਿਆਂ ਬੱਚਿਆਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਤੇ ਪੰਚਾਇਤ ਵੱਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਸਾਬਕਾ ਸਰਪੰਚ ਦਵਿੰਦਰ ਸਿੰਘ, ਸਰਪੰਚ ਜਸਵਿੰਦਰ ਸਿੰਘ ਤੇ ਜੀ ਓ ਗੁਰਜੀਤ ਸਿੰਘ ਸਰੋਏ ਨੇ ਅਧਿਆਪਕ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਕਮੇਟੀ ਦੀ ਚੇਅਰਪਰਸਨ ਪਰਮਜੀਤ ਕੌਰ,ਮੈਡਮ ਦਪਿੰਦਰ ਕੌਰ, ਰਾਣੀ ਕੌਰ, ਸਾਬਕਾ ਸਰਪੰਚ ਕੁਲਵੰਤ ਸਿੰਘ, ਜਸਵੰਤ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੋਸਾਇਟੀ ਤੇ ਬੱਚਿਆਂ ਦੇ ਮਾਤਾ-ਪਿਤਾ ਹਾਜਰ ਸਨ।