ਬੁਢਲਾਡਾ 01 ਜਨਵਰੀ (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਸ਼ਹਿਰ ਦੇ ਖਾਦ ਅਤੇ ਕੀੜੇਮਾਰ ਦਵਾਈਆਂ ਬਨਾਉਣ ਵਾਲੀ ਕੰਪਨੀ ਐਸ.ਜੀ. ਬਾਇਓਟੈਕ ਵੱਲੋਂ ਨੇਕੀ ਫਾਉਂਡੇਸ਼ਨ ਦੇ ਸਹਿਯੋਗ ਨਾਲ ਸਥਾਨਕ ਚੌੜੀ ਗਲੀ ਵਿਖੇ ਨਵੇਂ ਸਾਲ ਤੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿੱਥੇ ਡਾ. ਸੁਨੈਣਾ ਮੰਗਲਾ ਦੀ ਦੀ ਟੀਮ ਵੱਲੋਂ 113 ਯੂਨਿਟ ਖੂਨਦਾਨ ਲਿਆ ਗਿਆ। ਨਵੇਂ ਸਾਲ 2025 ਦੀ ਆਮਦ ਦੀ ਖੁਸ਼ੀ ਵਿੱਚ ਨੌਜਵਾਨ ਆਪ ਮੁਹਾਰੇ ਲਾਇਨਾਂ ਵਿੱਚ ਲੱਗਕੇ ਆਪਣਾ ਨਾਮ ਦਰਜ਼ ਕਰਵਾਉਂਦੇ ਨਜ਼ਰ ਆਏ। ਇਸ ਮੌਕੇ ਕੰਪਨੀ ਦੇ ਅਧਿਕਾਰੀ ਹਰਵਿੰਦਰ ਸਿੰਘ ਸੇਖੋਂ, ਸੁਮਿਤ ਗੋਇਲ, ਸਤਪਾਲ ਸਿੰਘ ਨੇ ਦੱਸਿਆ ਕਿ ਲੋਕਾਂ ਵਿੱਚ ਖੂਨ ਦਾਨ ਕਰਨ ਦਾ ਉਤਸ਼ਾਹ ਕਾਬਿਲ—ਏ—ਤਰੀਫ ਰਿਹਾ। ਸ਼ਹਿਰ ਦੇ ਨਾਲ ਨਾਲ ਪਿੰਡਾਂ ਤੋਂ ਵੀ ਕਈ ਵਿਅਕਤੀ ਖੂਨਦਾਨ ਕਰਨ ਲਈ ਪਹੁੰਚੇ ਅਤੇ ਉਮੀਦ ਤੋਂ ਵੱਧ ਯੂਨਿਟ ਖੂਨਦਾਨ ਹੋਇਆ। ਲੋੜ ਮੁਤਾਬਿਕ ਬਲੱਡ ਯੂਨਿਟਾਂ ਸਮੇਂ ਤੋਂ ਪਹਿਲਾਂ ਪੂਰੀਆਂ ਹੋ ਜਾਣ ਕਾਰਨ ਬਹੁਤ ਖੂਨਦਾਨੀਆਂ ਨੂੰ ਵਾਪਿਸ ਮੁੜਨਾ ਪਿਆ। ਜਿਹਨਾਂ ਲਈ ਨੇਕੀ ਫਾਊਂਡੇਸ਼ਨ ਨੇ 31 ਜਨਵਰੀ ਨੂੰ ਪਿੰਡ ਅਹਿਮਦਪੁਰ ਵਿਖੇ ਖੂਨਦਾਨ ਕੈਂਪ ਰੱਖਿਆ ਹੈ। ਇਸ ਮੌਕੇ ਐੱਸ ਜੀ ਬਾਇਓਟੈੱਕ ਦੇ ਚੇਅਰਮੈਨ ਸੁਮਿਤ ਗੋਇਲ ਵੱਲੋਂ ਸਾਰੇ ਖੂਨਦਾਨੀਆਂ ਨੂੰ ਨਵੇਂ ਸਾਲ ਦੀ ਡਾਇਰੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਨਵੇਂ ਸਾਲ ਦੀ ਸ਼ੁਰੂਆਤ ਇੱਕ ਨੇਕ ਕੰਮ ਤੋਂ ਕਰਨੀ ਚਾਹੀਦੀ ਹੈ ਅਤੇ ਅੱਜ ਸੈਂਕੜੇ ਲੋਕਾਂ ਨੇ ਇਹ ਕਰ ਦਿਖਾਇਆ ਹੈ। ਇਸ ਮੌਕੇ ਐੱਸ ਜੀ ਬਾਇਓਟੈੱਕ ਦੇ ਪੂਰੇ ਸਟਾਫ਼ ਵੱਲੋ ਖੂਨਦਾਨ ਵੀ ਕੀਤਾ ਗਿਆ। ਇਸ ਮੌਕੇ ਤੇ ਤਰਜੀਤ ਚਹਿਲ ਤੇ ਹੋਰ ਨੇਕੀ ਮੈਂਬਰਹਾਜ਼ਰ ਸਨ