ਨਵੇਂ ਸ਼ੈਸਨ ਤੋਂ ਪਹਿਲਾਂ ਮਾਨਸਾ ਹਲਕੇ ਦਾ ਹਰ ਸਰਕਾਰੀ ਸਕੂਲ ਹੋਵੇਗਾ ਸਮਾਰਟ ਸਕੂਲ – ਮਾਨਸ਼ਾਹੀਆ

0
97

ਮਾਨਸਾ ,(ਸਾਰਾ ਯਹਾ, ਬਲਜੀਤ ਸ਼ਰਮਾ)11 ਮਾਰਚ: ਮਾਨਸਾ ਹਲਕੇ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਦਾਅਵਾ ਕੀਤਾ ਕਿ ਨਵੇਂ ਸ਼ੈਸਨ ਤੋਂ ਹਲਕੇ ਦਾ ਹਰ ਸਰਕਾਰੀ
ਸਕੂਲ ਸਮਾਰਟ ਸਕੂਲ ਹੋਵੇਗਾ ਜਿਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ
ਵਿੱਚ ਹਲਕਾ ਮਾਨਸਾ ਦੇ ਸਰਕਾਰੀ ਸਕੂਲਾਂ ਦੇ ਵੱਖ ਵੱਖ ਕਾਰਜਾਂ ਲਈ ਕਰੀਬ 8 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ ਜਿੰਨ੍ਹਾਂ ਲਈ 4.91 ਕਰੋੜ
ਰੁਪਏ ਸਿੱਖਿਆ ਵਿਭਾਗ ਦੇ ਖਾਤੇ ਵਿੱਚ ਜਮ੍ਹਾਂ ਹੋ ਚੁੱਕੇ ਹਨ, ਬਾਕੀ ਦੀ ਰਾਸ਼ੀ ਵੀ ਜਲਦੀ ਮਨਜੂਰ ਹੋ ਜਾਵੇਗੀ। ਸ਼੍ਰੀ ਮਾਨਸ਼ਾਹੀਆ ਨੇ ਅੱਜ ਹਲਕੇ
ਦੇ ਵੱਖ ਵੱਖ ਸਕੂਲਾਂ ਦਾ ਦੌਰਾ ਕਰਦਿਆਂ ਸਕੂਲਾਂ ਦੀਆਂ ਹੋਰ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ।
ਹਲਕਾ ਵਿਧਾਇਕ ਨੇ ਅੱਜ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਭੀਖੀ ਦੇ ਲੜਕੇ ਲੜਕੀਆਂ ਦੇ ਦੋਨਾਂ ਸਕੂਲਾਂ ਦਾ ਵੀ ਦੌਰਾ ਕੀਤਾ ਅਤੇ ਇੱਥੇ
ਹੋਏ ਵੱਖ ਵੱਖ ਤਰ੍ਹਾਂ ਦੇ ਵਿਕਾਸ ਕਾਰਜਾਂ ਲਈ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਖੁਸ਼ੀ ਜਾਹਰ ਕੀਤੀ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ
ਬਣਾਉਣ ਲਈ ਜਿੱਥੇ ਸਰਕਾਰ ਲੋੜੀਂਦੀਆਂ ਗ੍ਰਾਂਟਾਂ ਦੇ ਰਹੀ ਹੈ ਉੱਥੇ ਅਧਿਆਪਕ ਵੀ ਆਪਣੀਆਂ ਜੇਬਾਂ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ
ਆਪਣਾ ਵੱਡਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲ੍ਹੋ ਨਵੇਂ ਸ਼ੈਸਨ ਤੋਂ ਸਰਕਾਰੀ ਸਕੂਲਾਂ ਲਈ ਬੱਸ
ਸਰਵਿਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਖਿਆ ਮਸਲਿਆਂ
ਤੇ ਹੋਈ ਗੱਲਬਾਤ ਦੌਰਾਨ ਉਨ੍ਹਾਂ ਇਸ ਤਜਵੀਜ਼ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ।ਉਨ੍ਹਾਂ ਦੱਸਿਆ ਕਿ ਸਰਕਾਰ ਸਿੱਖਿਆ ਪ੍ਰਤੀ ਗੰਭੀਰ ਹੈ ਅਤੇ
ਨਵੇਂ ਸ਼ੈਸਨ ਤੋਂ ਪਹਿਲਾ ਸਕੂਲਾਂ ਦੀਆਂ ਹੋਰ ਲੋੜਾਂ ਨੂੰ ਵੀ ਪੂਰਾ ਕੀਤਾ ਜਾਵੇਗਾ ਅਤੇ ਹਰ ਸਕੂਲ ਨੂੰ ਮਾਡਰਨ ਸਕੂਲ ਬਣਾਇਆ ਜਾਵੇਗਾ।
ਸ੍ਰੀ ਮਾਨਸ਼ਾਹੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲ੍ਹੋ ਪਹਿਲੇ ਪੜ੍ਹਾਅ ਦੌਰਾਨ ਮਾਨਸਾ ਜ਼ਿਲ੍ਹੇ ਚ 200 ਤੋਂ ਵੱਧ ਸਕੂਲਾਂ ਵਿੱਚ ਸਮਾਰਟ ਪ੍ਰੋਜੈਕਟਰ
ਦਿੱਤੇ ਗਏ ਹਨ, ਜਿਸ ਤਹਿਤ ਸਰਕਾਰੀ ਸੈਕੰਡਰੀ ਸਕੂਲਾਂ ਨੂੰ 5-5 ਸਮਾਰਟ ਪ੍ਰੋਜੈਕਟਰ ਅਤੇ ਮਿਡਲ, ਪ੍ਰਾਇਮਰੀ ਸਕੂਲਾਂ ਨੂੰ ਵਿਦਿਆਰਥੀਆਂ ਦੀ
ਗਿਣਤੀ ਅਨੁਸਾਰ ਇਹ ਪ੍ਰੋਜੈਕਟਰ ਦਿੱਤੇ ਗਏ ਹਨ,ਉਨ੍ਹਾਂ ਕਿਹਾ ਕਿ ਅਗਲੇ ਪੜ੍ਹਾਵਾਂ ਦੌਰਾਨ ਹਰ ਸਕੂਲ ਦੀ ਹਰ ਕਲਾਸ ਚ ਸਮਾਰਟ ਪ੍ਰੋਜੈਕਟਰ
ਹੋਵੇਗਾ ਤਾਂ ਕਿ ਸਰਕਾਰੀ ਸਕੂਲ ਦਾ ਹਰ ਵਿਦਿਆਰਥੀ ਸਮੇਂ ਦਾ ਹਾਣੀ ਬਣ ਸਕੇ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲ੍ਹੋ ਪਹਿਲੀ ਕਲਾਸ ਤੋ ਲੈ ਕੇ
ਦਸਵੀਂ ਤੱਕ ਈ- ਕੰਟੈਂਟ ਰਾਹੀ ਪੜ੍ਹਾਈ ਕਰਵਾਈ ਜਾ ਰਹੀ ਹੈ,ਗਣਿਤ,ਪੰਜਾਬੀ,ਅੰਗਰੇਜ਼ੀ,ਹਿੰਦੀ,ਵਾਤਾਵਰਣ ਦਾ ਹਰ ਪਾਠ ਰੋਚਕ ਤਰੀਕੇ ਨਾਲ
ਪੜ੍ਹਾਇਆਂ ਜਾ ਰਿਹਾ ਹੈ, ਜਿਸ ਨੂੰ ਪਹਿਲਾਂ ਸਿੱਖਿਆ ਮਾਹਿਰਾਂ ਵੱਲ੍ਹੋ ਅਧਿਆਪਕਾਂ ਦੇ ਨਾਲ ਵਰਕਸ਼ਾਪਾਂ ਚ ਵਿਚਾਰ ਚਰਚਾ ਕਰਦਿਆ ਤਿਆਰ
ਕੀਤਾ ਗਿਆ ਸੀ, ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ।
ਇਸ ਮੌਕੇ ਸਰਕਾਰੀ ਸੈਕੰਡਰੀ ਸਕੂਲ ਪ੍ਰਿੰਸੀਪਲ ਅੰਜਨਾ ਧਿਮਾਨ, ਪ੍ਰੀਤਇੰਦਰ ਸਿੰਘ ਘਈ, ਨਗਰ ਕੌਸਲ ਦੇ ਪ੍ਰਧਾਨ ਵਿਨੋਦ ਕੁਮਾਰ
ਭੀਖੀ, ਚੇਅਰਮੈਨ ਮਲਕੀਤ ਸਿੰਘ, ਬਲਵੰਤ ਸਿੰਘ ਭੀਖੀ ਏ.ਐਸ.ਆਈ., ਦਰਸ਼ਨ ਸਿੰਘ ਐਮ.ਸੀ., ਦਰਸ਼ਨ ਸਿੰਘ ਖਾਲਸਾ, ਮੀਹਾ ਸਿੰਘ, ਗੋਧਾ
ਰਾਮ, ਗੋਗੀ ਪੰਧੇਰੀਆਂ, ਬਾਬਾ ਮੱਘਰ ਸਿੰਘ,ਭੋਲਾ ਸਿੰਘ, ਨਿਰਮਲ ਸਿੰਘ ਚੇਅਰਮੈਨ, ਕੁਲਦੀਪ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here