ਨਵੇਂ ਦਿਸ਼ਾ-ਨਿਰਦੇਸ਼! ਸ਼ਾਪਿੰਗ ਮਾਲ, ਰੈਸਟੋਰੈਂਟ ਤੇ ਧਾਰਮਿਕ ਸਥਾਨ ‘ਤੇ ਰੱਖਣਾ ਪਏਗਾ ਇਨ੍ਹਾਂ ਗੱਲਾਂ ਦਾ ਖਿਆਲ

0
114

ਚੰਡੀਗੜ੍ਹ (ਸਾਰਾ ਯਹਾ/ ਬਲਜੀਤ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ 8 ਜੂਨ ਤੋਂ ਸ਼ਾਪਿੰਗ ਮਾਲ ਖੁੱਲ੍ਹਣਗੇ ਪਰ ਉਨ੍ਹਾਂ ਵਿੱਚ ਕੱਪੜੇ ਪਾ ਕੇ ਵੇਖਣ ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਰੈਸਟੋਰੈਂਟਾਂ ਵਿੱਚ ਖਾਣ ਪੀਣ ਤੇ ਰੋਕ ਹੋਵੇਗੀ ਤੇ ਧਾਰਮਿਕ ਸਥਾਨਾਂ ‘ਤੇ ਪ੍ਰਸ਼ਾਦ ਜਾਂ ਲੰਗਰ ਵੰਡਣ’ ਤੇ ਵੀ ਪਾਬੰਦੀ ਹੋਵੇਗੀ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਮਾਲ ਵਿੱਚ ਦਾਖਲ ਹੋਣ ਵਾਲਿਆਂ ਨੂੰ ਟੋਕਨ ਦਿੱਤੇ ਜਾਣਗੇ। ਧਾਰਮਿਕ ਸਥਾਨ ਸਵੇਰੇ ਪੰਜ ਵਜੇ ਤੋਂ ਰਾਤ ਦੇ ਅੱਠ ਵਜੇ ਤੱਕ ਖੁੱਲ੍ਹੇ ਰਹਿਣਗੇ।

ਮਾਲ ‘ਚ ਐਂਟਰੀ ਲਈ COVA APP ਲਾਜ਼ਮੀ ਹੋਵੇਗਾ।
ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਾਲ ਵਿੱਚ ਆਉਣ ਵਾਲੇ ਲੋਕਾਂ ਦੇ ਮੋਬਾਈਲ ਫੋਨਾਂ ਵਿੱਚ ਕੋਰੋਨਾ ਵਾਇਰਸ ਅਲਰਟ (COVA) ਐਪ ਹੋਣਾ ਲਾਜ਼ਮੀ ਹੈ। ਜੇ ਕਿਸੇ ਪਰਿਵਾਰ ਦੇ ਕਿਸੇ ਇੱਕ ਮੈਂਬਰ ਦੇ ਵੀ ਮੋਬਾਈਲ ਵਿੱਚ ਇਹ ਐਪ ਹੈ, ਤਾਂ ਉਸ ਪਰਿਵਾਰ ਨੂੰ ਮਾਲ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ।

ਮਾਲ ‘ਚ ਬੇਵਜਾਹ ਘੁੰਮਣ ਤੇ ਮਨਾਹੀ
ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਮਾਲ ਵਿੱਚ ਬੇਵਜਾਹ ਘੁੰਮਣ ਦੀ ਆਗਿਆ ਨਹੀਂ ਹੈ। ਦਾਖਲੇ ‘ਤੇ ਟੋਕਨ ਦਿੱਤੇ ਜਾਣਗੇ ਅਤੇ ਮਾਲ ਵਿੱਚ ਲੋਕਾਂ ਦੀ ਵੱਧ ਤੋਂ ਵੱਧ ਸਮਾਂ ਸੀਮਾ ਤੈਅ ਕਰਨ ਦਾ ਪ੍ਰਬੰਧ ਵੀ ਹੋਵੇਗਾ।

50 ਫੀਸਦ ਤੋਂ ਵੱਧ ਲੋਕਾਂ ਨੂੰ ਇਜਾਜ਼ਤ ਨਹੀਂ
ਮਾਲ ਦੀ ਹਰ ਦੁਕਾਨ ਵਿੱਚ ਲੋਕਾਂ ਦੀ ਵੱਧ ਤੋਂ ਵੱਧ ਹੱਦ ਨਿਰਧਾਰਤ ਕੀਤੀ ਜਾਏਗੀ ਤਾਂ ਜੋ ਛੇ ਫੁੱਟ ਦੀ ਦੂਰੀ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਕਿਹਾ ਗਿਆ ਹੈ ਕਿ ਮਾਲ ਦੀ ਵੱਧ ਤੋਂ ਵੱਧ ਸਮਰੱਥਾ ਦੇ 50 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੂੰ ਦਾਖਲਾ ਨਹੀਂ ਕੀਤਾ ਜਾਵੇਗਾ।

ਸਿਰਫ ਅਪਾਹਜ ਹੀ ਕਰਨਗੇ ਲਿਫਟ ਦੀ ਵਰਤੋਂ
ਸਿਰਫ ਅਪਾਹਜ ਵਿਅਕਤੀ ਲਿਫਟ ਦੀ ਵਰਤੋਂ ਕਰਨਗੇ ਜਾਂ ਡਾਕਟਰੀ ਐਮਰਜੈਂਸੀ ਵਿੱਚ ਲਿਫਟ ਵਰਤੀ ਜਾ ਸਕੇਗੀ। ਦਿਸ਼ਾ ਨਿਰਦੇਸ਼ਾਂ ਅਨੁਸਾਰ ਕੱਪੜੇ ਜਾਂ ਗਹਿਣਿਆਂ ਨੂੰ ਪਾ ਕੇ ਵੇਖਣ ਦੀ ਆਗਿਆ ਨਹੀਂ ਹੋਵੇਗੀ।

ਰੈਸਟੋਰੈਂਟ ‘ਚ ਬੈਠ ਕਿ ਖਾਣ ਦੀ ਮਨਾਹੀ
ਰੈਸਟੋਰੈਂਟ ‘ਚ ਸਿਰਫ ਪੈਕਡ ਫੂਡ ਦੇਣ ਦੀ ਇਜਾਜ਼ਤ ਹੈ। ਤੁਸੀਂ ਖਾਣਾ ਘਰ ਲੈ ਜਾ ਕਿ ਹੀ ਖਾ ਸਕੋਗੇ।

LEAVE A REPLY

Please enter your comment!
Please enter your name here