*ਨਵੀਂ ਚੁਣੀ ਐਸ ਐਮ ਸੀ ਕਮੇਟੀ ਨੇ ਆਪਣੇ ਕੰਮਾਂ ਦੀ ਸ਼ੁਰੂਆਤ ਬੱਚਿਆਂ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੀ ਸਫ਼ਾਈ ਅਤੇ ਸਕੂਲ ਦੇ ਆਲੇ ਦੁਆਲੇ ਦੀ ਸਫ਼ਾਈ ਤੋਂ ਸ਼ੁਰੂਆਤ ਕੀਤੀ*

0
31

ਮਾਨਸਾ, 23 ਮਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੰਡੂਕੇ ਲਈ ਨਵੀਂ ਚੁਣੀ ਗਈ ਐਸ ਐਮ ਸੀ ਕਮੇਟੀ ਨੇ ਆਪਣੇ ਕੰਮਾਂ ਦੀ ਸ਼ੁਰੂਆਤ ਬੱਚਿਆਂ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੀ ਸਫ਼ਾਈ ਅਤੇ ਸਕੂਲ ਦੇ ਆਲੇ ਦੁਆਲੇ ਦੀ ਸਫ਼ਾਈ ਤੋਂ ਸ਼ੁਰੂਆਤ ਕੀਤੀ। ਸਕੂਲ ਮੁੱਖੀ ਭੁਪਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਦੀ ਨਵੀਂ ਬਣੀ ਐਸ ਐਮ ਸੀ ਕਮੇਟੀ ਦੇ ਚੇਅਰਮੈਨ ਗੁਰਸੇਵਕ ਸਿੰਘ ਨੇ ਖੁਦ ਆਪਣੇ ਹੱਥੀਂ ਕਹੀ ਫ਼ੜ ਕੇ ਆਲੇ ਦੁਆਲੇ ਦੀ ਸਫ਼ਾਈ ਦੀ ਸ਼ੁਰੂਆਤ ਕੀਤੀ। ਕਮੇਟੀ ਦੇ ਸਮੂਹ ਮੈਂਬਰ ਬਹੁਤ ਹੀ ਮਿਹਨਤੀ ਹਨ ਅਤੇ ਸਕੂਲ ਦੇ ਹਰੇਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਕਮੇਟੀ ਅਤੇ ਕਮੇਟੀ ਦੇ ਮੈਂਬਰਾਂ ਤੇ ਮੈਨੂੰ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੁੰਦਾ ਹੈ।  ਕਮੇਟੀ ਵੱਲੋਂ ਗਰਮੀ ਬਹੁਤ ਜ਼ਿਆਦਾ ਪੈਣ ਕਰਕੇ ਬੱਚਿਆਂ ਦੇ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਨੂੰ ਸਾਫ਼ ਕੀਤਾ ਤਾਂ ਜੋ ਬੱਚਿਆਂ ਨੂੰ ਸਾਫ਼ ਸੁਥਰਾ ਅਤੇ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ ਜਾ ਸਕੇ। ਇਸ ਮੌਕੇ ਤੇ ਮਾਸਟਰ ਬਹਾਦਰ ਸਿੰਘ, ਮੈਡਮ ਰਮਨਦੀਪ ਕੌਰ, ਮੈਡਮ ਸਰਬਜੀਤ ਕੌਰ, ਵਾਈਸ ਚੇਅਰਮੈਨ ਚਰਨਜੀਤ ਕੌਰ, ਪਰਮਜੀਤ ਕੌਰ, ਸੁਮਨ ਕੌਰ, ਪਵਨਦੀਪ ਸਿੰਘ ਅਤੇ ਜੀਤੀ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here