ਮਾਨਸਾ 19 ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ) : ਵਾਸੰਤਿਕ ਨਵਰਾਤਰਿਆਂ ਦੇ ਸੱਤਵੇਂ ਦਿਨ ਮਾਂ ਭਗਵਤੀ ਜੀ ਦੇ ਅਲੌਕਿਕ ਸਰੂਪ ਸ਼੍ਰੀ ਕਾਲਰਾਤਰੀ ਜੀ ਦੀ ਪੂਜਾ ਉਪਾਸਨਾ ਕੀਤੀ ਜਾਂਦੀ ਹੈ, ਇਹ ਮਹਾਂਸ਼ਕਤੀ ਅਕਾਲ ਮ੍ਰਿਤਯੂ ਤੋਂ ਬਚਾਉਣ ਵਾਲੀ ਹੈ। ਦੇਵੀ ਮਾਂ ਦੇ ਇਸ ਪਾਵਨ ਸਰੂਪ ਦੀ ਪੂਜਾ ਅੱਜ ਸ਼ਰਧਾ ਅਤੇ ਭਗਤੀ ਭਾਵ ਨਾਲ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਨ-ਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਕੀਤੀ ਗਈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਉਪ ਸਕੱਤਰ ਮਨਦੀਪ ਹੈਰੀ ਨੇ ਦੱਸਿਆ ਕਿ ਅੱਜ ਦਾ ਇਹ ਪਵਿੱਤਰ ਪੂਜਨ ਸ਼੍ਰੀ ਰਿੰਕੂ ਸ਼ਰਮਾਂ ਜੀ ਤੇ ਪਰਿਵਾਰ ਤੋਂ ਮੰਦਰ ਦੇ ਪੁਜਾਰੀ ਲਕਸ਼ਮੀ ਨਰਾਇਣ ਸ਼ਰਮਾ ਨੇ ਪਰਿਵਾਰ ਸਮੇਤ ਕਰਵਾਇਆ।
ਇਸ ਮੌਕੇ ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਦੇ ਅਹੁਦੇਦਾਰਾਂ ਨੇ ਰਿੰਕੂ ਸ਼ਰਮਾਂ ਜੀ ਨੂੰ ਸਨਮਾਨਿਤ ਕੀਤਾ ਗਿਆ।
ਰੋਜ਼ਾਨਾ ਉਪਰੋਕਤ ਮੰਦਰ ਵਿਖੇ ਮਹਾਂਮਾਈ ਦਾ ਸੰਕੀਰਤਨ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਕੀਤਾ ਜਾਂਦਾ ਹੈ। ਸ਼੍ਰੀ ਰਾਮ ਨੌਮੀ ਵਾਲੇ ਦਿਨ ਵਿਸ਼ਾਲ ਕੰਜਕ ਪੂਜਨ ਸਵੇਰੇ 9ਵਜੇ ਕੀਤਾ ਜਾਵੇਗਾ।