
ਮਾਨਸਾ 17ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ): ਚੇਤਰ ਨਵਰਾਤਰਿਆਂ ਦੀ ਚੱਲ ਰਹੀ ਪੂਜਾ ਦੌਰਾਨ ਅੱਜ ਮਹਾਂਰਾਣੀ ਦੇ ਪੰਚਮ ਸਵਰੂਪ ਮਮਤਾ ਦੀ ਅਣਮੋਲ ਪੂੰਜੀ ਅਤੇ ਸਾਰੇ ਤੱਤਾਂ ਦੀ ਮੂਲ ਬਿੰਦੂ ਸ਼੍ਰੀ ਸਕੰਦਮਾਤਾ ਜੀ ਦੀ ਅਰਾਧਨਾ ਸ਼ਰਧਾ ਅਤੇ ਭਗਤੀ ਪੂਰਵਕ ਕੀਤੀ ਗਈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਦੇ ਉੱਪ ਕੈਸ਼ੀਅਰ ਵੀਰਭਾਨ ਸ਼ਰਮਾ ਨੇ ਦੱਸਿਆ ਕਿ ਅੱਜ ਦਾ ਇਹ ਪਵਿੱਤਰ ਪੂਜਨ ਅਖੰਡ ਪਰਮ ਧਾਮ ਸੁੰਦਰ ਕਾਂਡ ਸੇਵਾ ਮੰਡਲ ਮਾਨਸਾ ਅਤੇ ਸ੍ਰੀ ਰਾਧੇ-ਰਾਣੀ ਪ੍ਰਭਾਤ ਫੇਰੀ ਮੰਡਲ ਮਾਨਸਾ ਦੇ ਪ੍ਰਧਾਨ ਸ਼੍ਰੀ ਰਾਜੇਸ਼ ਕੁਮਾਰ ਠੇਕੇਦਾਰ ਜੀ ਤੋਂ ਮੰਦਰ ਦੇ ਪੁਜਾਰੀ ਲਕਸ਼ਮੀ ਨਰਾਇਣ ਸ਼ਰਮਾ ਨੇ ਵਿਧੀਵਤ ਢੰਗ ਨਾਲ ਕਰਵਾਇਆ।
ਅੱਜ ਦੇ ਪੂਜਨ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੀ ਕਾਲੂ ਰਾਮ ਬਾਂਸਲ ਜੀ ਰੇਡੀਮੇਡ ਵਾਲਿਆਂ ਨੇ ਪਰਿਵਾਰ ਸਮੇਤ ਪਹੁੰਚੇ ਕਿ ਆਪਣੀ ਹਾਜ਼ਰੀ ਲਗਵਾਈ।
ਇਸ ਮੌਕੇ ਮੰਡਲ ਦੇ ਅਹੁਦੇਦਾਰਾਂ ਵੱਲੋਂ ਦੋਵੇਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।
