
ਮਾਨਸਾ 15 ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ): ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਨਵਰਾਤਰਿਆਂ ਦੇ ਪਹਿਲੇ ਦਿਨ 45 ਕਿਲੋਮੀਟਰ ਸਾਇਕਲ ਰਾਈਡ ਲਗਾਉਂਦਿਆਂ ਮਾਨਸਾ ਤੋਂ ਸ਼੍ਰੀ ਮਾਤਾ ਮਾਇਸਰ ਮੰਦਰ ਉੱਭਾ ਜਾ ਕੇ ਮੱਥਾ ਟੇਕਿਆ ਅਤੇ ਸਮਾਜ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ।
ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹਰ ਰੋਜ਼ ਸਾਇਕਲਿੰਗ ਕਰਦਿਆਂ ਵੱਖ ਵੱਖ ਧਾਰਮਿਕ ਸਥਾਨਾਂ ਤੇ ਜਾਂਦੇ ਹਨ ਅਤੇ ਜਿੱਥੇ ਲੋਕਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਕਰਦੇ ਹਨ ਉਸ ਦੇ ਨਾਲ ਹੀ ਜੁੜੀ ਸੰਗਤ ਨੂੰ ਸਾਇਕਲ ਚਲਾਉਣ ਲਈ ਪ੍ਰੇਰਿਤ ਕਰਦੇ ਹਨ ਅਤੇ ਉਨ੍ਹਾਂ ਨੂੰ ਸਮਝਾਉਂਦਿਆਂ ਦਸਦੇ ਹਨ ਕਿ ਸਾਇਕਲ ਚਲਾਉਣ ਨਾਲ ਸ਼ੂਗਰ ਅਤੇ ਬਲੱਡ ਪੈ੍ਸ਼ਰ ਵਰਗੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ ਹਰੇਕ ਇਨਸਾਨ ਨੂੰ ਘੱਟੋ ਘੱਟ ਵੀਹ ਕਿਲੋਮੀਟਰ ਸਾਇਕਲ ਹਰ ਰੋਜ਼ ਚਲਾਉਣਾ ਚਾਹੀਦਾ ਹੈ। ਸਾਇਕਲ ਚਲਾਉਣ ਨਾਲ ਜਿੱਥੇ ਸਿੱਧੇ ਰੂਪ ਵਿੱਚ ਕਈ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ ਉਸ ਦੇ ਨਾਲ ਹੀ ਵਾਤਾਵਰਣ ਵੀ ਦੂਸ਼ਿਤ ਹੋਣ ਤੋਂ ਬਚਦਾ ਹੈ ਜਿਸ ਨਾਲ ਕੈਂਸਰ,ਸਾਂਹ ਅਤੇ ਦਮੇ ਵਰਗੀਆਂ ਬੀਮਾਰੀਆਂ ਜੋ ਕਿ ਦੂਸ਼ਿਤ ਵਾਤਾਵਰਣ ਕਾਰਣ ਹੁੰਦੀਆਂ ਹਨ ਤੋਂ ਵੀ ਬਚਾਅ ਹੁੰਦਾ ਹੈ ਮਾਨਸਾ ਸਾਇਕਲ ਗਰੁੱਪ ਦੇ ਕਾਫੀ ਮੈਂਬਰ ਲੰਬੇ ਸਮੇਂ ਤੋਂ ਸਾਇਕਲ ਚਲਾਉਣ ਨਾਲ ਕਈ ਬੀਮਾਰੀਆਂ ਦੀਆਂ ਦਵਾਈਆਂ ਛੱਡ ਚੁੱਕੇ ਹਨ।ਸ਼ਹਿਰਾਂ ਵਿੱਚ ਸਾਇਕਲ ਚਲਾਉਣ ਨਾਲ ਟ੍ਰੈਫਿਕ ਦੀ ਸਮੱਸਿਆਂ ਵੀ ਕਾਫੀ ਹੱਦ ਤੱਕ ਹੱਲ ਹੁੰਦੀ ਹੈ
ਇਸ ਰਾਈਡ ਨੂੰ ਸੀਨੀਅਰ ਮੈਂਬਰ ਅਸ਼ੋਕ ਭੰਮਾਂ, ਸੋਹਣ ਲਾਲ, ਅਮਿਤ ਕੁਮਾਰ, ਸੱਤਪਾਲ ਖਿੱਪਲ ਨੇ ਪੂਰਾ ਕੀਤਾ ਹੈ।
