ਮਾਨਸਾ 16ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ) ਸੰਤਿਕ ਨਵਰਾਤਰਿਆਂ ਦੇ ਚੌਥੇ ਦਿਨ ਮਾਂ ਭਗਵਤੀ ਜੀ ਦੇ ਅਲੌਕਿਕ ਸਰੂਪ ਸ਼੍ਰੀ ਕੁਸ਼ਮਾਂਡਾ ਜੀ ਦੀ ਪੂਜਾ ਉਪਾਸਨਾ ਕੀਤੀ ਜਾਂਦੀ ਹੈ, ਇਹ ਮਹਾਂਸ਼ਕਤੀ ਸਾਰੇ ਜਗਤ ਨੂੰ ਤੇਜ਼ ਪ੍ਰਦਾਨ ਕਰਦੀ ਹੈ ਜਿਸ ਨਾਲ ਦਸ ਦਿਸ਼ਾਵਾਂ ਰੌਸ਼ਨ ਹੁੰਦੀਆਂ ਹਨ। ਦੇਵੀ ਮਾਂ ਦੇ ਇਸ ਪਾਵਨ ਸਰੂਪ ਦੀ ਪੂਜਾ ਅੱਜ ਸ਼ਰਧਾ ਅਤੇ ਭਗਤੀ ਭਾਵ ਨਾਲ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਨ-ਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਕੀਤੀ ਗਈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਚੇਅਰਮੈਨ ਵਰੁਣ ਵੀਣੂੰ ਨੇ ਦੱਸਿਆ ਕਿ ਅੱਜ ਦਾ ਇਹ ਪਵਿੱਤਰ ਪੂਜਨ ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਦੇ ਪ੍ਰੈਸ ਸਕੱਤਰ ਸ਼੍ਰੀ ਸੇਵਕ ਸੰਦਲ ਜੀ ਤੋਂ ਮੰਦਰ ਦੇ ਪੁਜਾਰੀ ਲਕਸ਼ਮੀ ਨਰਾਇਣ ਸ਼ਰਮਾ ਨੇ ਪਰਿਵਾਰ ਸਮੇਤ ਕਰਵਾਇਆ।
ਇਸ ਮੌਕੇ ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਦੇ ਅਹੁਦੇਦਾਰਾਂ ਨੇ ਸੇਵਕ ਸੰਦਲ ਜੀ ਨੂੰ ਸਨਮਾਨਿਤ ਕੀਤਾ ਗਿਆ।
ਰੋਜ਼ਾਨਾ ਉਪਰੋਕਤ ਮੰਦਰ ਵਿਖੇ ਮਹਾਂਮਾਈ ਦਾ ਸੰਕੀਰਤਨ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਕੀਤਾ ਜਾਂਦਾ ਹੈ। ਸ਼੍ਰੀ ਰਾਮ ਨੌਮੀ ਵਾਲੇ ਦਿਨ ਵਿਸ਼ਾਲ ਕੰਜਕ ਪੂਜਨ ਸਵੇਰੇ 9ਵਜੇ ਕੀਤਾ ਜਾਵੇਗਾ।