ਚੰਡੀਗੜ੍ਹ 27,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਰਾਹੁਲ ਗਾਂਧੀ ਅੱਜ ਜਲੰਧਰ ਦੇ ਮਿੱਠਾਪੁਰ ਵਿੱਚ ਵਰਚੂਅਲ ਰੈਲੀ ਕਰਨ ਪਹੁੰਚੇ। ਇਸ ਮੌਕੇ ਨਵਜੋਤ ਸਿੱਧੂ ਨੇ ਰਾਹੁਲ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ।ਸਿੱਧੂ ਨੇ ਰਾਹੁਲ ਗਾਂਧੀ ਤੋਂ ਫੈਸਲੇ ਲੈਣ ਦੀ ਪਾਵਰ ਦੀ ਮੰਗ ਕੀਤੀ ਅਤੇ ਕਿਹਾ ਕਿ ਮੈਂਨੂੰ ਦਰਸ਼ਨੀ ਘੋੜਾ ਨਾ ਬਣਾ ਦਿਓ।ਇਸ ਦੇ ਨਾਲ ਹੀ ਸਿੱਧੂ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਚਾਹੇ ਕਿਸੇ ਨੂੰ ਵੀ ਚਿਹਰਾ ਐਲਾਨ ਕਰਕੇ ਜਾਣ ਪੂਰੀ ਕਾਂਗਰਸ ਉਸ ਫੈਸਲੇ ਨੂੰ ਮਨ੍ਹੇਗੀ।
ਇਸ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਇਹੀ ਕਿਹਾ ਕਿ ਚਾਹੇ ਕਿਸੇ ਨੂੰ ਵੀ ਚਿਹਰਾ ਐਲਾਨ ਕਰ ਦੇਣ ਉਹ ਫੈਸਲੇ ਦਾ ਸਵਾਗਤ ਕਰਨਗੇ।ਜਿਸ ਮਗਰੋਂ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਪਾਰਟੀ ਵਰਕਰ ਅਤੇ ਪੰਜਾਬ ਦੇ ਲੋਕ ਇਹ ਚਾਹੁੰਦੇ ਹਨ ਕਿ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਜਾਵੇ ਤਾਂ ਅਸੀਂ ਜਲਦੀ ਹੀ ਵਰਕਰਾਂ ਨਾਲ ਗੱਲ ਕਰਕੇ CM ਫੇਸ ਦਾ ਐਲਾਨ ਕਰ ਦੇਵਾਂਗੇ।