ਚੰਡੀਗੜ੍ਹ: 17,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) ਪੰਜਾਬ ਵਿੱਚ ਕਾਂਗਰਸ ਨੂੰ ਸੱਤਾ ਵਿੱਚ ਲਿਆਉਣ ਲਈ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਨਵਾਂ ਸਿਆਸੀ ਦਾਅ ਖੇਡਿਆ ਹੈ। ਸ਼ੁੱਕਰਵਾਰ ਨੂੰ ਸਿੱਧੂ ਅਚਾਨਕ ਮੁਹਾਲੀ ਦੇ ਲੇਬਰ ਚੌਂਕ ‘ਚ ਪਹੁੰਚ ਗਏ, ਜਿੱਥੇ ਮਜ਼ਦੂਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਿੱਧੂ ਨੇ ਪੰਜਾਬ ‘ਚ ਸ਼ਹਿਰੀ ਰੁਜ਼ਗਾਰ ਗਾਰੰਟੀ ਮਿਸ਼ਨ (UEGM) ਦਾ ਐਲਾਨ ਕੀਤਾ।
ਸਿੱਧੂ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਹਰ ਮਜ਼ਦੂਰ ਦਾ ਗਰੀਬੀ ਰੇਖਾ ਤੋਂ ਹੇਠਾਂ (BPL) ਕਾਰਡ ਬਣਾਇਆ ਜਾਵੇਗਾ। ਉਨ੍ਹਾਂ ਨੂੰ ਮੁਫਤ ਸਿਹਤ ਤੇ ਸਿੱਖਿਆ ਸਮੇਤ ਕਈ ਸਹੂਲਤਾਂ ਮਿਲਣਗੀਆਂ। ਸਿੱਧੂ ਨੇ ਕਿਹਾ ਕਿ ਕਤਾਰ ਦੇ ਅਖੀਰ ‘ਤੇ ਖੜ੍ਹੇ ਮਜ਼ਦੂਰਾਂ ਨੂੰ ਸਭ ਤੋਂ ਵੱਧ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਜਿਨ੍ਹਾਂ ਲਈ ਉਹ ਪੰਜਾਬ ਮਾਡਲ ‘ਚ ਇਹ ਨਵੀਂ ਸਕੀਮ ਲੈ ਕੇ ਆਏ ਹਨ।
ਸਿੱਧੂ ਨੇ ਸਰਕਾਰ ‘ਤੇ ਵੀ ਸਵਾਲ ਖੜ੍ਹੇ ਕੀਤੇ ਕਿ ਉਸਾਰੀ ਸੈੱਸ ਵਸੂਲਿਆ ਜਾਂਦਾ ਹੈ। ਇਹ ਸੈੱਸ ਸਿਰਫ਼ ਉਸਾਰੀ ਕਾਮਿਆਂ ਲਈ ਹੈ ਪਰ ਇਹ ਕਿਸ ਨੂੰ ਦਿੱਤਾ ਗਿਆ ਸੀ? ਜਦੋਂ ਕੋਈ ਰਜਿਸਟਰਡ ਨਹੀਂ ਤਾਂ ਕਿਸੇ ਨੂੰ ਲਾਭ ਕਿਵੇਂ ਮਿਲੇਗਾ? ਮੌਜੂਦਾ ਸਰਕਾਰ ਦੇ ਮਜ਼ਦੂਰਾਂ ਨੂੰ 3100 ਰੁਪਏ ਦੇਣ ਦੇ ਦਾਅਵੇ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਿਰਫ਼ 1 ਫੀਸਦੀ ਮਜ਼ਦੂਰ ਹੀ ਰਜਿਸਟਰਡ ਹਨ, ਫਿਰ ਕਿਸੇ ਨੂੰ ਲਾਭ ਕਿਵੇਂ ਮਿਲੇਗਾ।
ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ ਸਾਢੇ ਚਾਰ ਸਾਲਾਂ ਤੋਂ ਸੱਤਾ ਵਿੱਚ ਸਨ। ਉਹ ਆਪਣੀ ਜਾਨ ਬਚਾਉਣ ਲਈ ਕਠਪੁਤਲੀ ਵਾਂਗ ਨੱਚਦਾ ਰਹੇ। ਮਜ਼ਦੂਰਾਂ ਤੇ ਪੱਲੇਦਾਰਾਂ ਲਈ ਕੋਈ ਕੰਮ ਨਹੀਂ ਕੀਤਾ ਗਿਆ। ਸਿੱਧੂ ਇਸ ਤੋਂ ਪਹਿਲਾਂ ਵੀ ਕਹਿੰਦੇ ਰਹੇ ਕਿ ਕੈਪਟਨ ਭਾਜਪਾ ਦੇ ਇਸ਼ਾਰੇ ‘ਤੇ ਕੰਮ ਕਰਦੇ ਰਹੇ। ਕੈਪਟਨ ਦਾ ਅਕਾਲੀ ਦਲ ਨਾਲ ਗਠਜੋੜ ਸੀ।
ਪੰਜਾਬ ਵਿੱਚ ਪੰਜਾਬੀਆਂ ਤੇ ਬਾਹਰਲੇ ਲੋਕਾਂ ਵਿਚਾਲੇ ਚੱਲ ਰਹੀ ਜੰਗ ਬਾਰੇ ਸਿੱਧੂ ਨੇ ਕਿਹਾ ਕਿ ਸਾਡੇ ਲਈ ਅਜਿਹਾ ਕੁਝ ਵੀ ਨਹੀਂ। ਇਸ ਤੋਂ ਪਹਿਲਾਂ ਅਕਾਲੀ ਦਲ ਲਗਾਤਾਰ ਪੰਜਾਬੀਆਂ ‘ਤੇ ਸੱਟਾ ਖੇਡ ਰਿਹਾ ਹੈ। ਇਸ ਦੇ ਨਾਲ ਹੀ ਸੀਐਮ ਚਰਨਜੀਤ ਚੰਨੀ ਨੇ ਵੀ ਆਮ ਆਦਮੀ ਪਾਰਟੀ ਨੂੰ ਬਾਹਰਲਾ ਦੱਸ ਕੇ ਸਵਾਲ ਖੜ੍ਹੇ ਕੀਤੇ ਹਨ। ਚੰਨੀ ਨੇ ਕਿਹਾ ਕਿ ਕੁਝ ਬਾਹਰੀ ਲੋਕ ਪੰਜਾਬ ‘ਤੇ ਰਾਜ ਕਰਨਾ ਚਾਹੁੰਦੇ ਹਨ।