ਮਾਨਸਾ, 9 ਅਗਸਤ(ਸਾਰਾ ਯਹਾਂ/ਬੀਰਬਲ ਧਾਲੀਵਾਲ) : ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਜਿੱਥੇ ਆਮ ਲੋਕਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ ਓਥੇ ਹੀ ਕਾਂਗਰਸੀ ਵਰਕਰਾਂ ਵਿਚ ਉਤਸ਼ਾਹ ਭਰਿਆ ਹੈ ਜੋ ਕਿ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਐਡਵੋਕੇਟ ਸ੍ਰੀ ਕੇਸਰ ਸਿੰਘ ਧਲੇਵਾਂ ਨੇ ਕਿਹਾ ਕਿ ਪਾਰਟੀ ਨੂੰ ਅਗਵਾਈ ਲਈ ਅਜਿਹੇ ਹੀ ਕਿਸੇ ਜੋਸ਼ੀਲੇ ਆਗੂ ਦੀ ਜ਼ਰੂਰਤ ਸੀ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਆਉਣ ਨਾਲ ਵਰਕਰਾਂ ਅਤੇ ਪੰਜਾਬ ਦੇ ਆਮ ਲੋਕਾਂ ਵਿਚ ਆਸ ਦੀ ਕਿਰਨ ਜਾਗੀ ਹੈ। ਸ੍ਰੀ ਸਿੱਧੂ ਦੀ ਅਗਵਾਈ ਅਤੇ ਹੱਲਾਸ਼ੇਰੀ ਸਦਕਾ ਸਾਰੇ ਹੀ ਜੋਸ਼ੋ ਖਰੋਸ਼ ਨਾਲ ਪਾਰਟੀ ਲਈ ਕੰਮ ਕਰਨਗੇ ਤਾਂ ਜੋ ਸੂਬੇ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਸ੍ਰੀ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਟੀਮ ਦੇ ਨਿਧੜਕ ਅਤੇ ਇਮਾਨਦਾਰ ਮੈਂਬਰ ਸਰਦਾਰ ਪ੍ਰਗਟ ਸਿੰਘ ਦੁਆਰਾ ਪੰਜਾਬ ਕਾਂਗਰਸ ਅਹੁਦਿਆ ਤੇ ਵਿਚਰਦਿਆਂ ਸ਼ਲਾਘਾਯੋਗ ਅਤੇ ਦੇਸ਼ ਪੱਖੀ ਫੈਸਲੇ ਲਏ ਜਾਣਗੇ, ਇਸ ਗੱਲ ਦਾ ਯਕੀਨ ਕਰਦੇ ਹੋਏ ਉਹ ਦਿਲੋੰ ਇਹਨਾਂ ਨਾਲ ਜੁੜੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ੍ਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਨੂੰ ਮਜਬੂਤ ਕਰੀਏ ਤਾਂ ਜੋ ਲੋਕ ਮੁੱਦੇ ਅਤੇ ਵਿਕਾਸ ਕੰਮਾਂ ਨੂੰ ਸਰਕਾਰ ਦੇ ਧਿਆਨ ਹਿਤ ਲਿਆਉੰਦਿਆਂ ਨਵੇਂ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ।