*ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ- ਕੌਣ ਹੈ ਸੁਮਨ ਤੂਰ ਮੈਂ ਨਹੀਂ ਜਾਣਦੀ…*

0
103

ਚੰਡੀਗੜ੍ਹ 28,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਅਮਰੀਕਾ ਤੋਂ ਆਈ ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਵਲੋਂ ਪ੍ਰੈੱਸ ਕਾਨਫਰੰਸ ਰਾਹੀਂ ਸਿੱਧੂ ‘ਤੇ ਗੰਭੀਰ ਦੋਸ਼ ਲਾਏ ਗਏ ਸੀ। ਇਸ ਤੋਂ ਬਾਅਦ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਨਵਜੋਤ ਕੌਰ ਨੇ ਕਿਹਾ ਕਿ ਉਹ ਸੁਮਨ ਤੂਰ ਨੂੰ  ਨਹੀਂ ਜਾਣਦੀ ਤੇ ਉਨ੍ਹਾਂ ਹੀ ਉਨ੍ਹਾਂ ਬਾਰੇ ਕੋਈ ਜਾਣਕਾਰੀ ਹੈ, ਹਾਲਾਂਕਿ ਨਵਜੋਤ ਕੌਰ ਸਿੱਧੂ ਨੇ ਇਹ ਜ਼ਰੂਰ ਕਿਹਾ ਕਿ  ਪਤੀ ਨਵਜੋਤ ਸਿੱਧੂ ਦੇ ਪਿਤਾ ਭਗਵੰਤ ਸਿੰਘ ਸਿੱਧੂ ਦੇ ਦੋ ਵਿਆਹ ਹੋਏ ਸਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਦੀਆਂ ਦੋ ਧੀਆਂ ਸਨ ਪਰ ਉਹ ਸਿੱਧੂ ਦੀਆਂ ਭੈਣਾਂ ਨੂੰ ਨਹੀਂ ਜਾਣਦੀ ਹੈ।

ਕੀ ਹੈ ਮਾਮਲਾ

ਪੰਜਾਬ ਵਿਧਾਨ ਸਭਾ ਤੋਂ ਠੀਕ ਪਹਿਲਾਂ ਕਾਂਗਰਸ ਪ੍ਰਦੇਸ਼ ਪ੍ਰਧਾਨ ਨਵਜੋਤ ਸਿੱਧੂ ਵਿਵਾਦਾਂ ‘ਚ ਘਿਰ ਗਏ ਹਨ। ਅਮਰੀਕਾ ‘ਚ ਰਹਿੰਦੀ ਸਿੱਧੂ ਦੀ ਭੈਣ ਸੁਮਨ ਤੂਰ ਨੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਭਰਾ ਸਿੱਧੂ ਨੇ ਪਿਤਾ ਭਗਵੰਤ ਸਿੱਧੂ ਦੀ ਮੌਤ ਤੋਂ ਬਾਅਦ ਮਾਂ ਨਿਰਮਲ ਭਗਵੰਤ ਤੇ ਭੈਣਾਂ ਨੂੰ ਘਰੋਂ ਕੱਢ ਦਿੱਤਾ ਸੀ। 

ਉਨ੍ਹਾਂ ਕਿਹਾ ਕਿ ਸਿੱਧੂ ਨੇ ਲੋਕਾਂ ਕੋਲ ਝੂਠ ਬੋਲਿਆ ਕਿ ਜਦੋਂ ਉਹ ਦੋ ਸਾਲ ਦੀ ਸੀ ਉਦੋਂ ਮਾਂ-ਬਾਪ ਵੱਖ ਚੁੱਕੇ ਸੀ। ਸੁਮਨ ਤੂਰ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਲਾਵਾਰਿਸ ਹਾਲਤ ‘ਚ ਦਿੱਲੀ ਰੇਲਵੇ ਸਟੇਸ਼ਨ ‘ਤੇ ਦਮ ਤੋੜਿਆ ਸੀ।

ਸਿੱਧੂ ਦੀ ਭੈਣ ਹੋਣ ਦਾ ਦਾਅਵਾ ਕਰਨ ਵਾਲੀ ਸੁਮਨ ਤੂਰ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਨੂੰ ਮਿਲਣ ਲਈ ਅੰਮ੍ਰਿਤਸਰ ਸਥਿਤ ਘਰ ਗਈ ਸੀ ਪਰ ਉਨ੍ਹਾਂ ਨੇ ਗੇਟ ਨਹੀਂ ਖੋਲ੍ਹਿਆ। ਇੱਥੋਂ ਤਕ ਉਸ ਦਾ ਨੰਬਰ ਵੀ ਬਲਾਕ ਕਰ ਦਿੱਤਾ ਹੈ।

ਸੁਮਨ ਤੂਰ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੀ ਮਾਂ ਤੇ ਬਾਪ ਦੇ ਵੱਖ ਹੋਣ ਸੰਬੰਧੀ ਝੂਠ ਬੋਲਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਸੱਸ ਜਸਵੀਰ ਕੌਰ ਨੇ ਸਾਡਾ ਘਰ ਬਰਬਾਦ ਕਰ ਦਿੱਤਾ ਹੈ। ਮੈਂ ਕਦੀ ਵੀ ਆਪਣੇ ਜੱਦੀ ਘਰ ‘ਚ ਨਹੀਂ ਜਾ ਸਕੀ। ਅਮਰੀਕਾ ਦੇ ਨਿਊਯਾਰਕ ‘ਚ ਰਹਿਣ ਵਾਲੀ ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਏਨੇ ਸਾਲਾਂ ਬਾਅਦ ਅੱਜ ਚੋਣ ਸਮੇਂ ਹੀ ਦੋਸ਼ ਕਿਉਂ ਲਾ ਰਹੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਉਹ ਆਰਟੀਕਲ ਇਕੱਠੇ ਕਰਨਾ ਚਾਹੁੰਦੀ ਸੀ ਜਿਸ ‘ਚ ਨਵਜੋਤ ਸਿੱਧੂ ਨੇ ਮੇਰੇ ਮਾਂ ਤੇ ਪਿਤਾ ਬਾਰੇ ਵੱਖ ਹੋਣ ਸਬੰਧੀ ਬਿਆਨ ਦਿੱਤਾ ਹੈ। 

LEAVE A REPLY

Please enter your comment!
Please enter your name here