ਅੰਮ੍ਰਿਤਸਰ 09,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਸਾਬਕਾ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ‘ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਡਰੱਗ ਦੀ ਰਿਪੋਰਟ ਖੁੱਲ੍ਹਣੀ ਚਾਹੀਦੀ ਹੈ ਕਿਉਂਕਿ ਉਸ ਰਿਪੋਰਟ ਦੇ ਪਹਿਲੇ ਪੇਜ ‘ਤੇ ਬਿਕਰਮ ਮਜੀਠੀਆ ਦਾ ਨਾਮ ਲਿਖਿਆ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੈਂ ਇਹ ਰਿਪੋਰਟ ਖੁਦ ਪੜ੍ਹੀ ਹੈ ਜਿਸ ‘ਚ ਭੋਲੇ ਨੇ ਮਜੀਠੀਆ ਦਾ ਜਿਕਰ ਕੀਤਾ ਹੈ।
ਅਕਾਲੀ ਲੀਡਰ ਬਿਕਰਮ ਮਜੀਠੀਆ ਵੱਲੋਂ ਨਵਜੋਤ ਸਿੱਧੂ ‘ਤੇ ਲਾਏ ਗਏ ਇਲਜਾਮਾਂ ਦਾ ਨਵਜੋਤ ਕੌਰ ਸਿੱਧੂ ਨੇ ਜਵਾਬ ਦਿੰਦਿਆਂ ਕਿਹਾ ਬਿਕਰਮ ਮਜੀਠੀਆ ਦੇ ਸੂਤਰਾਂ ਨੇ ਹੀ ਇਨ੍ਹਾਂ ਨੂੰ ਇੱਥੋਂ ਤਕ ਪਹੁੰਚਾਇਆ ਹੈ ਤੇ ਮਜੀਠੀਆ ਨੂੰ ਜੇ ਆਈਐਸਆਈ ਬਾਰੇ ਇੰਨਾ ਪਤਾ ਹੈ ਤਾਂ ਫਿਰ ਮਜੀਠੀਆ ਦੇ ਲਿੰਕ ਜ਼ਰੂਰ ਹੋਣਗੇ। ਉਨ੍ਹਾਂ ਕਿਹਾ ਕਿ ਅਰੂਸਾ ਆਲਮ ਬਾਰੇ ਅਕਾਲੀ ਦਲ ਤੇ ਬਿਕਰਮ ਮਜੀਠੀਆ ਕਿਉਂ ਨਹੀਂ ਬੋਲੇ।
ਨਵਜੋਤ ਕੌਰ ਸਿੱਧੂ ਅੱਜ ਆਪਣੇ ਹਲਕੇ ‘ਚ ਫੋਗਿੰਗ ਮਸ਼ੀਨਾਂ ਵੰਡਣ ਆਏ ਸਨ। ਆਪਣੇ ਪਤੀ ਨਵਜੋਤ ਸਿੱਧੂ ਦੇ ਮੌਜੂਦਾ ਬਿਆਨਾਂ ਤੇ ਤਲਖਕਲਾਮੀ ਬਾਰੇ ਮੈਡਮ ਸਿੱਧੂ ਨੇ ਕਿਹਾ ਸਿੱਧੂ ਦਾ ਇਤਰਾਜ ਇਸੇ ਕਰਕੇ ਹੈ ਕਿ ਜੇਕਰ ਏਂਦਾ ਹੀ ਹੱਥ ਤੇ ਹੱਥ ਰੱਖ ਕੇ ਬੈਠੇ ਰਹਿਣਾ ਸੀ ਤਾਂ ਫਿਰ ਕੈਪਟਨ ਨੂੰ ਬਦਲਣ ਦੀ ਕੀ ਲੋੜ ਸੀ।
ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ (ਏਜੀ) ਦਾ ਮਸਲਾ ਅੱਜ ਸ਼ਾਮ ਤਕ ਹੱਲ ਹੋ ਜਾਵੇਗਾ, ਕਿਉਂਕਿ ਸਿੱਧੂ ਨੇ ਸਾਫ ਕਰ ਦਿੱਤਾ ਸੀ ਜਾਂ ਮੈਨੂੰ ਰੱਖ ਲਓ ਜਾਂ ਏਜੀ ਨੂੰ ਰੱਖੋ। ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਸਾਡੀ ਏਜੀ ਨਾਲ ਕੋਈ ਨਿੱਜੀ ਖਹਿਬਾਜੀ ਨਹੀਂ ਪਰ ਗੱਲ ਅਸੂਲਾਂ ਦੀ ਹੈ ਕਿ ਇਸੇ ਏਜੀ ਨੇ ਸੁਮੇਧ ਸੈਣੀ ਨੂੰ ਬਲੈਂਕਟ ਬੇਲ ਦਿਵਾਈ ਸੀ ਤਾਂ ਉਹ ਉਸ ਖਿਲਾਫ ਕਿਵੇਂ ਕੇਸ ਲੜ ਸਕਦਾ ਹੈ।https://imasdk.googleapis.com/js/core/bridge3.488.0_en.html#goog_315193370
ਸਿੱਧੂ ਦੇ ਆਮ ਆਦਮੀ ਪਾਰਟੀ ‘ਚ ਜਾਣ ਦੇ ਦੋਸ਼ਾਂ ‘ਤੇ ਮੈਡਮ ਸਿੱਧੂ ਨੇ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ ਜਦਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਮੈਨੂੰ ਮਿਲੇ ਹਨ ਤੇ ਆਪ ਪਹਿਲਾਂ ਆਪਣੇ ਵਿਧਾਇਕ ਸੰਭਾਲ ਲਵੇ।