
ਜੰਮੂ (ਕਟੜਾ) 02 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਸ੍ਰੀ ਦੁਰਗਾ ਕੀਰਤਨ ਮੰਡਲੀ (ਸ਼ਕਤੀ ਭਵਨ ਵਾਲੇ) ਵਲੋਂ ਸਾਲ 2020 ਨੂੰ ਅਲਵਿਦਾ ਅਤੇ 2021 ਨੂੰ ਜੀ ਆਇਆਂ ਨੂੰ ਕਹਿਣ ਲਈ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਦੇ ਆਸ਼ਰਮ ‘ਗੀਤਾ ਭਵਨ’ ਕੱਟੜਾ ਵਿਖੇ ਰਾਤ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਮੰਡਲੀ ਦੇ ਜਨਰਲ ਸਕੱਤਰ ਮੁਕੇਸ਼ ਬਾਂਸਲ ਦੱਸਿਆ ਕਿ ਮੰਡਲੀ ਵਲੋਂ ਹਰ ਸਾਲ ਇਸ ਚੌਂਕੀ ਦਾ ਆਯੋਜਨ ਕੀਤਾ ਜਾਂਦਾ ਹੈ ਇਸ ਵਾਰ ਜੋਤੀ ਪ੍ਰਚੰਡ ਕਰਨ ਦੀ ਰਸਮ ਕੱਟੜਾ ਸ਼ਹਿਰ ਦੇ ਉਘੇ ਸਮਾਜ ਸੇਵੀ ਸ੍ਰੀ ਸੋਨੂੰ ਠਾਕੁਰ ਪਰਿਵਾਰ ਸਮੇਤ ਅਦਾ ਕਰਦਿਆਂ ਮੰਡਲੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਹਿੰਦੋਸਤਾਨ ਦੇ ਪ੍ਰਸਿੱਧ ਗਾਇਕ ਸ਼੍ਰੀ ਪਵਨ ਗੋਂਦਿਆਲ ਐਂਡ ਪਾਰਟੀ ਦੇ ਮੈਂਬਰਾਂ ਵੱਲੋਂ ਸੁੰਦਰ ਸੁੰਦਰ ਝਾਕੀਆਂ ਦੀ ਪੇਸ਼ਕਾਰੀ ਦੇ ਨਾਲ ਸੁੰਦਰ ਸੁੰਦਰ ਭਜਨ ਗਾ ਕੇ ਸਮਾਂ ਬੰਨ ਦਿੱਤਾ। ਪਰਵੀਨ ਟੋਨੀ ਦੀ ਅਗਵਾਈ ਹੇਠ ਮਾਤਾ ਦੀਆਂ ਭੇਟਾਂ ਗਾ ਕੇ ਸ੍ਰੀ ਦੁਰਗਾ ਕੀਰਤਨ ਮੰਡਲੀ ਦੇ ਮੈਂਬਰਾਂ ਨੇ ਹਰੇਕ ਹਾਜ਼ਰੀਨ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

ਮਹਾਰਾਜ ਸ੍ਰੀ ਭੁਵਨੇਸ਼ਵਰੀ ਦੇਵੀ ਜੀ ਨੇ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਹਰੇਕ ਇਨਸਾਨ ਨੂੰ ਹਉਮੇਂ ਤਿਆਗ ਕੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਆਦਮੀ ਦਾ ਸਾਦਾ ਅਤੇ ਵਿਨਮਰ ਸੁਭਾਅ ਨਾਲ ਉਸਦੀ ਚੰਗੀ ਪਹਿਚਾਣ ਬਣ ਸਕਦੀ ਹੈ।

ਉਹਨਾਂ ਦੇਸ਼ਾਂ ਵਿਦੇਸ਼ਾਂ ਵਿੱਚ ਫੈਲੀ ਕਰੋਨਾ ਦੀ ਬੀਮਾਰੀ ਨਾਲ ਹੋ ਰਹੇ ਜਾਨੀ ਨੁਕਸਾਨ ਤੇ ਚਿੰਤਾ ਪ੍ਰਗਟਾਉਂਦਿਆਂ ਨਵੇਂ ਸਾਲ ਵਿੱਚ ਅਜਿਹੀਆਂ ਨਾਮੁਰਾਦ ਬੀਮਾਰੀਆਂ ਤੋਂ ਸਮਾਜ ਨੂੰ ਬਚਾਉਣ ਲਈ ਮਾਤਾ ਵੈਸ਼ਨੋ ਦੇਵੀ ਜੀ ਦੇ ਚਰਨਾਂ ਚ ਅਰਦਾਸ ਕੀਤੀ।
ਅਮਨ ਗੁਪਤਾ ਜੀ ਸਾਰੇ ਹੀ ਪਹੁੰਚੇ ਹੋਏ ਦੁਰਗਾ ਕੀਰਤਨ ਮੰਡਲੀ ਦੇ ਮੈਂਬਰਾਂ ਅਤੇ ਗੀਤਾ ਭਵਨ ਕੱਟੜਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਸੁਚੱਜੇ ਪ੍ਰਬੰਧਾਂ ਲਈ ਧੰਨਵਾਦ ਕੀਤਾ।

ਇਸ ਮੌਕੇ ਪਰਵੀਨ ਟੋਨੀ ਸ਼ਰਮਾਂ ਮੁਕੇਸ਼ ਬਾਂਸਲ, ਜੀਵਨ ਜੁਗਨੀ, ਅਮਨ ਗੁਪਤਾ,ਅਨੁਭਵ ਕਨੇਡਾ,ਮੋਹਿਤ ਮਹਾਜਨ, ਸੀਮਾ ਗੁਪਤਾ,ਈਸ਼ਾ ਸ਼ਰਮਾਂ,ਮੁਸਕਾਨ, ਮੁਕਲ,ਤਨਮੇ,ਸਮਰ,ਸਮੇਤ ਮੈਂਬਰ ਹਾਜ਼ਰ ਸਨ।
