09,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼): ਨਤੀਜਿਆਂ ਤੋਂ ਪਹਿਲਾਂ ਆਮ ਆਦਮੀ ਪਾਰਟੀ (Aam Aadmi Party) ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ (Bhagwant Mann) ਦੇ ਘਰ ਬਾਹਰ ਖੂਬ ਤਿਆਰੀਆਂ ਚੱਲ ਰਹੀਆਂ। ਮਾਨ ਦੇ ਘਰ ਭਲਕੇ ਗਿਣਤੀ ਵਾਲੇ ਦਿਨ ਦੀਆਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਸ਼ੁਰੂ ਹੋ ਰਹੀਆਂ ਹਨ। ਘਰ ਬਾਹਰ ਵੱਡੀ LED ਲਗਾਈ ਜਾਵੇਗੀ, ਜਿੱਥੋਂ ਪੂਰਾ ਨਤੀਜਾ ਲਾਈਵ ਦੇਖਣ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਵਲੰਟੀਅਰਾਂ ਲਈ ਕੁਰਸੀਆਂ ਲਗਾਈਆਂ ਜਾਣਗੀਆਂ।
ਇਸ ਦੌਰਾਨ ਮੀਡੀਆ ਲਈ ਵੱਖਰੀ ਵੱਡੀ ਸਟੇਜ ਬਣਾਈ ਗਈ ਹੈ। ਇੱਥੇ ਖਾਣ-ਪੀਣ ਲਈ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਆਮ ਆਦਮੀ ਪਾਰਟੀ ਦੇ ਕਹਿਣ ‘ਤੇ ਭਗਵੰਤ ਮਾਨ ਆਪਣੇ ਘਰ ਦੀ ਛੱਤ ਮੀਡੀਆ ਤੇ ਲੋਕਾਂ ਨੂੰ ਸੰਬੋਧਨ ਕਰਨਗੇ।
ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੈ। ਜ਼ਿਆਦਾਤਰ ਸਰਵੇਖਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਾ ਰਹੇ ਹਨ। ਇਸ ਲਈ ਆਮ ਆਦਮੀ ਪਾਰਟੀ ਵੀ ਪੂਰੀ ਤਿਆਰੀ ਕਰ ਰਹੀ ਹੈ।ਦੱਸ ਦੇਈਏ ਕਿ ਐਗਜ਼ਿਟ ਪੋਲਸ ਮੁਤਾਬਿਕ ਪੰਜਾਬ ‘ਚ ਆਪ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ।