*ਨਜਾਇਜ਼ ਕਬਜ਼ਿਆਂ ਤੇ ਚੱਲਿਆ ਪੀਲ਼ਾ ਪੰਜਾ..!ਰੋਸ ‘ਚ ਲੋਕਾਂ ਲਗਾਏ ਮੁਰਦਾਬਾਦ ਦੇ ਨਾਅਰੇ*

0
131

ਬਰੇਟਾ 20,ਸਤੰਬਰ (ਸਾਰਾ ਯਹਾਂ/ਰੀਤਵਾਲ) ਸਥਾਨਕ ਸ਼ਹਿਰ ਦੇ ਸਮਸ਼ਾਨ ਘਾਟ ਰੋਡ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕੌਸਲ ਦੇ ਪ੍ਰਧਾਨ ਦੀ ਅਗਵਾਈ ਹੇਠ ਅੱਜ ਦੁਕਾਨਦਾਰਾਂ ਤੇ ਮੁਹੱਲਾ ਵਾਸੀਆਂ ਵੱਲੋਂ ਆਪਣੇ ਘਰਾਂ ਤੇ ਦੁਕਾਨਾਂ ਅੱਗੇ ਕੀਤੇ ਗਏ ਨਜਾਇਜ ਕਬਜਿਆਂ ਦੀ ਗੱਲ ਆਖਦੇ ਹੋਏ ਪ੍ਰਸ਼ਾਸਨ ਵੱਲੋਂ ਪੀਲਾ ਪੰਜਾ ਚਲਾਇਆ ਗਿਆ । ਜਿਸਦਾ ਕੁਝ ਹੀ ਸਮੇਂ ਬਾਅਦ ਦੁਕਾਨਦਾਰਾਂ/ਮੁਹੱਲਾ ਵਾਸੀਆਂ ਵੱਲੋਂ ਵਿਰੋਧ ਕਰਨ ਤੇ ਪ੍ਰਸ਼ਾਸਨ ਨੂੰ ਅੱਧ ਵਿਚਕਾਰ ਕੰਮ ਬੰਦ ਕਰਨਾ ਪਿਆ । ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਨਗਰ ਕੌਂਸਲ ਵੱਲੋਂ ਸਾਨੂੰ ਬਿਨ੍ਹਾਂ ਕੋਈ ਸੰਦੇਸ਼ ਲਗਾਏ ਸਾਡੀਆਂ ਦੁਕਾਨਾਂ/ਘਰਾਂ ਦੇ ਅੱਗੇ ਇਹ ਕਾਰਵਾਈ ਕੀਤੀ ਗਈ ਹੈ । ਜਿਸ ਵਿਚ ਕਈ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ । ਦੁਕਾਨਦਾਰਾਂ ਨੇ ਕਿਹਾ ਕਿ ਸਾਡੀਆਂ ਦੁਕਾਨਾਂ ਤਾਂ ਪਹਿਲਾਂ ਹੀ ਕੋਰੋਨਾ ਦੇ ਕਾਰਨ ਕਾਫੀ ਸਮਾਂ ਬੰਦ ਰਹੀਆਂ ਸਨ ਤੇ ਹੁਣ ਦੁਕਾਨਾਂ ਖੁੱਲਣ ਲੱਗੀਆਂ ਹਨ ਤਾਂ ਸਾਨੂੰ ਕੌਂਸਲ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਇਸੇ ਪ੍ਰੇੁਸ਼ਾਨੀ ਦੇ ਕਾਰਨ ਗਾਹਕ ਸਾਡੀਆਂ ਦੁਕਾਨਾਂ ਤੇ ਆਉਣ ਤੋਂ ਕੰਨੀ ਕਤਰਾਉਣ ਲੱਗ ਗਏ ਹਨ ਅਤੇ ਅੱਜ ਸਾਡਾ ਭਾਰੀ ਨੁਕਸਾਨ ਹੋਇਆ ਹੈ । ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਹੈ ਕਿ ਇਸ ਕੰਮ ਦੀ ਸੂਰੂਆਤ ਵਾਰਡ ਅਨੁਸਾਰ ਕੀਤੀ ਜਾਵੇ ਅਤੇ ਸ਼ਹਿਰ ਦੀਆਂ ਬਹੁਕੀਮਤੀ ਥਾਵਾਂ ਤੇ ਕੀਤੇ ਹੋਏ ਨਜਾਇਜ ਕਬਜਿਆਂ ਨੂੰ ਪਹਿਲਾਂ ਛੁਡਵਾਇਆ ਜਾਵੇ । ਵਿਰੋਧ ਕਰ ਰਹੇ ਲੋਕਾਂ ਵੱਲੋਂ ਪ੍ਰਸ਼ਾਸਨ ਅਤੇ ਕੁਝ ਕੌਸਲਰਾਂ ਖਿਲਾਫ ਵੀ ਮੁਰਦਾਬਾਦ ਦੇ ਨਾਅਰੇ ਲਗਾਏ ਗਏ । ਅਖੀਰ ‘ਚ ਪੁਲਿਸ ਪ੍ਰਸ਼ਾਸਨ ਦੇ ਪਹੁੰਚਣ ਤੇ ਮਾਮਲਾ ਸ਼ਾਤ ਹੋੋ ਗਿਆ ਤੇ ਪੁਲਿਸ ਵੱਲੋਂ ਇੱਕ ਵਾਰ ਚਲਦੇ ਕੰਮ ਨੂੰ ਬੰਦ ਕਰਵਾ ਦਿੱਤਾ ਗਿਆ ।

ਕੀ ਕਹਿਣਾ ਹੈ ਨਗਰ ਕੌਂਸਲ ਦੇ ਪ੍ਰਧਾਨ ਦਾ

ਜਦ ਇਸ ਮਾਮਲੇ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਗਾਂਧੀ ਰਾਮ ਨਾਲ ਰਾਬਿਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਜਿੰਨੇ੍ਹ ਵੀ ਕੌਂਸਲ ਦੀ ਜਗਾਂ੍ਹ ਤੇ ਨਜਾਇਜ਼ ਕਬਜੇ ਕੀਤੇ ਹੋਏ ਹਨ । ਉਨ੍ਹਾਂ ਨੂੰ ਤੇਜੀ ਨਾਲ ਖਾਲੀ ਕਰਵਾਇਆ ਜਾ ਰਿਹਾ ਹੈ ।

LEAVE A REPLY

Please enter your comment!
Please enter your name here